ਓਮਾਨ ਤੋਂ ਹਾਰ ਕੇ ਭਾਰਤ ਵਿਸ਼ਵ ਕੱਪ ਦੀ ਦੌੜ ‘ਚੋਂ ਬਾਹਰ

India, Lose , World Cup, Losing , Oman

ਏਜੰਸੀ/ਮਸਕਟ। ਭਾਰਤ ਨੇ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਰੈਂਕਿੰਗ ‘ਚ ਆਪਣੇ ਤੋਂ ਉੱਪਰੀ ਟੀਮ ਓਮਾਨ ਖਿਲਾਫ  ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ ਮੁਕਾਬਲੇ ‘ਚ ਸਖ਼ਤ ਸੰਘਰਸ਼ ਕੀਤਾ ਪਰ ਉਸ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਭਾਰਤ ਦੀ ਵਿਸ਼ਵ ਕੱਪ ਦੀਆਂ ਉਮੀਦਵਾਂ ਵੀ ਸਮਾਪਤ ਹੋ ਗਈਆਂ ਭਾਰਤ ਨੂੰ ਓਮਾਨ ਖਿਲਾਫ ਪਹਿਲੇ ਗੇੜ ਦੇ ਮੈਚ ‘ਚ ਗੁਹਾਟੀ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਓਮਾਨ ਤੋਂ ਉਸ ਨੂੰ ਇੱਕ ਗੋਲ ਦੀ ਹਾਰ ਮਿਲੀ ਭਾਰਤ ਦੀ ਗਰੁੱਪ ਈ ‘ਚ ਪੰਜ ਮੈਚਾਂ ‘ਚ ਇਹ ਦੂਜੀ ਹਾਰ ਹੈ ।

ਜਦੋਂਕਿ ਉਸ ਨੇ ਤਿੰਨ ਮੈਚ ਡਰਾਅ ਖੇਡੇ ਹਨ ਭਾਰਤ ਦੇ ਖਾਤੇ’ਚ ਤਿੰਨ ਅੰਕ ਹਨ ਅਤੇ ਉਹ ਗਰੁੱਪ ‘ਚ ਚੌਥੇ ਸਥਾਨ ‘ਤੇ ਹੈ ਭਾਰਤ 2018 ਵਿਸ਼ਵ ਕੱਪ ਲਈ 2015 ‘ਚ ਹੋਏ ਕੁਆਲੀਫਾÂਰ ‘ਚ ਓਮਾਨ ਤੋਂ 0-3 ਅਤੇ 1-2 ਨਾਲ ਹਾਰਿਆ ਸੀ ਭਾਰਤੀ ਟੀਮ ਦੁਸ਼ਾਨਬੇ ਤੋਂ 4500 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਸ ਮੁਕਾਬਲੇ ਲਈ ਮਸਕਟ ਪਹੁੰਚੀ ਅਤੇ ਉਸ ਨੇ ਮੇਜ਼ਬਾਨ ਟੀਮ ਨੂੰ ਸਖ਼ਤ ਚੁਣੌਤੀ ਵੀ ਦਿੱਤੀ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਓਮਾਨ ਲਈ ਮੈਚ ਦਾ ਇਕਮਾਤਰ ਗੋਲ 33ਵੇਂ ਮਿੰਟ ‘ਚ ਮੁਹਸੇਨ ਅਲ ਘਸਾਨੀ ਨੇ ਕੀਤਾ

ਜਿਨ੍ਹਾਂ ਨੇ ਸ਼ੁਰੂਆਤ ‘ਚ ਇੱਕ ਪੈਨਲਟੀ ਗਵਾਈ ਸੀ ਭਾਰਤੀ ਕਪਤਾਨ ਸੁਨੀਲ ਛੇਤਰੀ ਦੀ ਖੇਡ ਪੂਰੇ 90 ਮਿੰਟ ਖਰਾਬ ਰਹੀ ਇਸ ਜਿੱਤ ਤੋਂ ਬਾਅਦ ਓਮਾਨ ਦੇ ਪੰਜ ਮੈਚਾਂ ‘ਚੋਂ 12 ਅੰਕ ਹੋ ਗਏ ਹਨ ਅਤੇ ਉਹ ਗਰੁੱਪ ਈ ‘ਚ ਕਤਰ ਨੂੰ ਪਿੱਛੇ ਛੱਡ ਟਾਪ ‘ਤੇ ਪਹੁੰਚ ਗਿਆ ਹੈ ਕਤਰ ਦੇ ਚਾਰ ਮੈਚਾਂ ‘ਚ 10 ਅੰਕ ਹਨ ਵਿਸ਼ਵ ਰੈਂਕਿੰਗ ‘ਚ 84ਵੀਂ ਰੈਂਕਿੰਗ ਦੀਟੀਮ ਓਮਾਨ ਨੇ ਸੁਲਤਾਨ ਕਾਬੂਸ ਸਪੋਰਟਸ ਕੰਪਲੈਕਸ ‘ਚ ਖੇਡੇ ਗਏ ਇਸ ਮੁਕਾਬਲੇ ‘ਚ 106ਵੇਂ ਸਥਾਨ ਦੇ ਭਾਰਤ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ।

ਭਾਰਤ ਨੇ ਏਸ਼ੀਆਈ ਚੈਂਪੀਅਨ ਕਤਰ ਨਾਲ ਗੋਲ ਰਹਿਤ ਡਰਾਅ ਖੇਡਣ ਤੋਂ ਬਾਅਦ ਕੋਲਕਾਤਾ ‘ਚ ਬੰਗਲਾਦੇਸ਼ ਅਤੇ ਦੁਸ਼ਾਨਬੇ ‘ਚ ਅਫਗਾਨਿਸਤਾਨ ਖਿਲਾਫ 1-1 ਦਾ ਡਰਾਅ ਖੇਡਿਆ ਸੀ ਇਸ ਹਾਰ ਦੇ ਨਾਲ ਭਾਰਤ ਨੂੰ ਕੁਆਲੀਫਿਕੇਸ਼ਨ ਰਾਊਂਡ ‘ਚ ਤਿੰਨ ਹੋਰ ਮੈਚ ਖੇਡਣੇ ਹਨ ਜਿਸ ‘ਚ ਦੋ ਘਰ ਅਤੇ ਇੱਕ ਵਿਦੇਸ਼ੀ ਜ਼ਮੀਨ ‘ਤੇ ਖੇਡਣਾ ਹੈ 26 ਮਾਰਚ ਨੂੰ ਭਾਰਤ ਦਾ ਮੁਕਾਬਲਾ ਕਤਰ ਨਾਲ, ਚਾਰ ਜੂਨ ਨੂੰ ਬੰਗਲਾਦੇਸ਼ ਨਾਲ ਉਸਦੇ ਘਰ ‘ਚ ਅਤੇ 9 ਜੂਨ ਨੂੰ ਆਪਣੀ ਧਰਤੀ ‘ਤੇ ਅਫਗਾਨਿਸਤਾਨ ਨਾਲ ਖੇਡਣਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here