ਸੀਰੀਜ਼ ‘ਚ ਬਣੇ ਰਹਿਣ ਲਈ ਨਿੱਤਰੇਗਾ ਭਾਰਤ

ਭਾਰਤ-ਇੰਗਲੈਂਡ ਟੈਸਟ ਮੈਚਅੱਜ ਸ਼ਾਮ ਸਾਢੇ ਤਿੰਨ ਵਜੇ ਤੋਂ | Virat Kohli

  • ਪੰਜ ਮੈਚਾਂ ਦੀ ਲੜੀ ‘ਚ ਇੰਗਲੈਂਡ 2-1 ਨਾਲ ਅੱਗੇ | Virat Kohli
  • ਮੈਚ ਹਾਰਨ ਜਾਂ ਡਰਾਅ ਰਹਿਣ ‘ਤੇ ਇੰਗਲੈਂਡ ਕੋਲ ਬਣੇਗਾ ਅਜੇਤੂ ਵਾਧਾ | Virat Kohli

ਸਾਊਥੰਪਟਨ, (ਏਜੰਸੀ)। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨਾਟਿੰਘਮ ‘ਚ ਤੀਸਰਾ ਟੈਸਟ ਜਿੱਤਣ ਤੋਂ ਬਾਅਦ ਉੱਚੇ ਮਨੋਬਲ ਨਾਲ ਅੱਜ ਤੋਂ ਇੱਥੇ ਸ਼ੁਰੂ ਹੋਣ ਜਾ ਰਹੇ ਚੌਥੇ ਟੈਸਟ ਮੈਚਾਂ ‘ਚ ਜਿੱਤ ਦਰਜ ਕਰਕੇ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਲੜੀ ‘ਚ ਬਰਾਬਰੀ ਦੇ ਇਰਾਦੇ ਨਾਲ ਨਿੱਤਰੇਗੀ ਭਾਰਤ ਪੰਜ ਟੈਸਟ ਮੈਚਾਂ ਦੀ ਲੜੀ ‘ਚ 2-1 ਨਾਲ ਪੱਛੜਿਆ ਹੋਇਆ ਹੈ ਅਤੇ ਚੌਥਾ ਮੈਚ ਦੌਰਾਨ ਮਹਿਮਾਨ ਟੀਮ ਅਜੇ ਖ਼ਤਰੇ ‘ਚ ਹੀ ਹੈ ਅਤੇ ਜੇਕਰ ਉਹ ਸਾਊਥੈਂਪਟਨ ‘ਚ ਹਾਰ ਜਾਂਦੀ ਹੈ ਤਾਂ ਲੜੀ ਕਬਜਾਉਣ ਦਾ ਉਸਦਾ ਸੁਪਨਾ ਇੱਥੇ ਹੀ ਟੁੱਟ ਜਾਵੇਗਾ ਇੰਗਲੈਂਡ ਦੀ ਟੀਮ ਪਿਛਲੇ ਮੈਚ ‘ਚ ਹਾਰ ਤੋਂ ਬਾਅਦ ਲੜੀ ‘ਚ ਵਾਪਸੀ ਕਰਨਾ ਚਾਹੇਗੀ ਅਤੇ ਭਾਰਤ ਲਈ ਹਰ ਹਾਲ ‘ਚ ਮੁਕਾਬਲੇ ‘ਚ ਬਣੇ ਰਹਿਣ ਲਈ ਜਿੱਤ ਜਰੂਰੀ ਹੈ।

ਮੌਜ਼ੂਦਾ ਲੜੀ ‘ਚ ਭਾਰਤੀ ਟੀਮ ਦੇ ਬੱਲੇਬਾਜ਼ਾਂ ਅਤੇ ਖ਼ਾਸ ਤੌਰ ‘ਤੇ ਓਪਨਰਾਂ ਨੇ ਨਿਰਾਸ਼ ਕੀਤਾ ਹੈ ਹਾਲਾਂਕਿ ਨਾਟਿੰਘਮ ਦੀ ‘ਚ ਖੇਡੇ ਗਏ ਤੀਸਰੇ ਟੈਸਟ ਮੈਚ ‘ਚ ਓਪਨਿੰਗ ਕ੍ਰਮ ‘ਚ ਸ਼ਿਖਰ ਧਵਨ ਨੇ 35 ਅਤੇ 44 ਦੌੜਾਂ ਦੀ ਉਪਯੋਗੀ ਪਾਰੀਆਂ ਖੇਡੀਆਂ ਜਿਸ ਦਾ ਭਾਰਤੀ ਟੀਮ ਨੂੰ ਫ਼ਾਇਦਾ ਵੀ ਹੋਇਆ ਪਰ ਲੋਕੇਸ਼ ਰਾਹੁਲ ਹੁਣ ਤੱਕ ਪ੍ਰਭਾਵਿਤ ਨਹੀਂ ਕਰ ਸਕੇ ਹਨ ਜਦੋਂਕਿ ਪੁਜਾਰਾ ਨੇ ਵੀ ਦੂਸਰੀ ਪਾਰੀ ‘ਚ 72 ਦੌੜਾਂ ਉਪਯੋਗੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਪਰ ਮੁੱਖ ਤੌਰ ‘ਤੇ ਕਪਤਾਨ ਵਿਰਾਟ ਅਤੇ ਉਪ ਕਪਤਾਨ ਅਜਿੰਕਾ ਰਹਾਣੇ ਦੀ ਪਹਿਲੀ ਪਾਰੀ ‘ਚ 97 ਅਤੇ 81 ਦੌੜਾਂ ਦੀਆਂ ਪਾਰੀਆਂ ਅਤੇ ਫਿਰ ਗੇਂਦਬਾਜਾਂ ਦੇ ਲਾਜਵਾਬ ਪ੍ਰਦਰਸ਼ਨ ਨੇ ਭਾਰਤ ਦੀ ਜਿੱਤ ਪੱਕੀ ਕੀਤੀ।

ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਸਬੰਧੀ ਮੌਮਮ ਵਿਭਾਗ ਨੇ ਦਿੱਤੀ ਜਾਣਕਾਰੀ, ਹੁਣੇ ਪੜ੍ਹੋ

ਹੁਣ ਤੱਕ ਤਿੰਨੇ ਟੈਸਟ ਮੈਚਾਂ ‘ਚ ਇਹ ਮਹਿਸੂਸ ਹੋਇਆ ਹੈ ਕਿ ਦੌੜਾਂ ਲਈ ਟੀਮ ਵਿਰਾਟ ‘ਤੇ ਵੱਡੀ ਨਿਰਭਰਤਾ ਰੱਖਦੀ ਹੈ ਅਜਿਹੇ ‘ਚ ਬਾਕੀ ਦੋ ਮੈਚਾਂ ‘ਚ ਬਾਕੀ ਬੱਲੇਬਾਜ਼ਾਂ ਨੂੰ ਆਪਣੇ ਹਿੱਸੇ ਦੀ ਜ਼ਿੰਮ੍ਹੇਦਾਰੀ ਨਿਭਾਉਣ ਹੋਵੇਗੀ ਸ਼ੁਰੂਆਤੀ ਜਿੰਨ੍ਹਾਂ ਦੋ ਮੈਚਾਂ ‘ਚ ਭਾਰਤ ਹਾਰਿਆ ਉੱਥੇ ਵੱਡੀ ਭਾਈਵਾਲੀ ਨਾ ਹੋਣਾ ਇੱਕ ਅਹਿਮ ਵਜ੍ਹਾ ਰਹੀ ਸੀ ਮੱਧਕ੍ਰਮ ‘ਚ ਰਹਾਣੇ ਤੋਂ ਇਲਾਵਾ ਹਾਰਦਿਕ ਪਾਂਡਿਆ ਤੋਂ ਹੁਣ ਪਿਛਲੇ ਮੈਚ ਤੋਂ ਬਾਅਦ ਆਸ ਕਾਫ਼ੀ ਵਧ ਗਈ ਹੈ।

ਪਾਂਡਿਆ ਨੇ ਨਾਟਿੰਘਮ ‘ਚ ਨਾ ਸਿਰਫ਼ 28 ਦੌੜਾਂ ‘ਤੇ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਕੱਢੀਆਂ ਸਗੋਂ ਸੱਤਵੇਂ ਨੰਬਰ ‘ਤੇ ਨਾਬਾਦ 52 ਦੌੜਾਂ ਦੀ ਪਾਰੀ ਨਾਲ ਵੀ ਆਪਣੀ ਅਹਿਮੀਅਤ ਜਿਤਾਈ ਇਸ ਤੋਂ ਇਲਾਵਾ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਵੀ ਆਪਣੀ ਸਾਰਥਕਤਾ ਸਾਬਤ ਕੀਤੀ ਹੈ ਟਰੈਂਟ ਬ੍ਰਿਜ ਦੀ ਸਫ਼ਲਤਾ ਤੋਂ ਬਾਅਦ ਆਸ ਕੀਤੀ ਜਾ ਰਹੀ ਹੈ ਕਿ ਵਿਰਾਟ ਸਾਊਥੇਂਪਟਨ ‘ਚ ਟੀਮ ਦਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਹਾਲਾਂਕਿ ਗ੍ਰੋਈਨ ਸੱਟ ਤੋਂ ਪ੍ਰਭਾਵਿਤ ਅਸ਼ਵਿਨ ਦੀ ਫਿਟਨੈੱਸ ਨੂੰ ਲੈ ਕੇ ਕੁਝ ਚਿੰਤਾਵਾਂ ਹਨ ਪਰ ਮੈਚ ਤੋਂ ਪਹਿਲਾਂ ਅਭਿਆਸ ‘ਚ ਉਹ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਲਈ ਨਿੱਤਰੇ ਜਿਸ ਨਾਲ ਉਹਨਾਂ ਦੇ ਖੇਡਣ ਦੀ ਆਸ ਹੈ।

ਦੂਸਰੇ ਪਾਸੇ ਇੰਗਲਿਸ਼ ਟੀਮ ਲਈ ਇਹ ਲੜੀ ‘ਤੇ ਕਬਜ਼ਾ ਕਰਨ ਦਾ ਸੁਨਹਿਰੀ ਮੌਕਾ ਹੈ ਹਾਲਾਂਕਿ ਉਸਦੇ ਸਟਾਰ ਵਿਕਟਕੀਪਰ ਬੱਲੇਬਾਜ਼ ਜਾੱਨੀ ਬੇਰਸਟੋ ਦੀ ਉਂਗਲੀ ‘ਚ ਸੱਟ ਚਿੰਤਾ ਦਾ ਵਿਸ਼ਾ ਹੈ ਇੰਗਲਿਸ਼ ਟੀਮ ਪ੍ਰਬੰਧਕ ਬੇਰਸਟੋ ਨੂੰ ਵਿਕਟਕੀਪਿੰਗ ਦੀ ਬਜਾਏ ਬਤੌਰ ਬੱਲੇਬਾਜ਼ ਚੌਥੇ ਨੰਬਰ ‘ਤੇ ਉਤਾਰ ਸਕਦੇ ਹਨ ਜਦੋਂਕਿ ਕੀਪਿੰਗ ਦੀ ਜਿੰਮ੍ਹੇਦਾਰੀ ਜੋਸ ਬਟਲਰ ਨੂੰ ਦਿੱਤੀ ਜਾ ਸਕਦੀ ਹੈ ਹਾਲਾਂਕਿ ਲੜੀ ‘ਚ ਹੁਣ ਤੱਕ 206 ਦੌੜਾਂ ਬਣਾਉਣ ਵਾਲੇ ਬੇਰਸਟੋ ਨੂੰ ਕ੍ਰਮ ਬਦਲਣ ਨਾਲ ਦਿੱਕਤ ਹੋ ਸਕਦੀ ਹੈ ਜਦੋਂਕਿ ਜੋ ਰੂਟ, ਅਲੇਸਟਰ ਕੁਕ, ਕੀਟਲ ਜੇਨਿੰਗਸ, ਆਦਿਲ ਰਾਸ਼ਿਦ, ਸਟੁਅਰਟ ਬ੍ਰਾੱਡ ਅਤੇ ਬੇਨ ਸਟੋਕਸ ਜਿਹੇ ਚੰਗੇ ਖਿਡਾਰੀ ਮਹਿਮਾਨ ਟੀਮ ਨੂੰ ਪਰੇਸ਼ਾਨ ਕਰ ਸਕਦੇ ਹਨ।

ਪਹਿਲਾ ਮੌਕਾ ਹੋ ਸਕਦਾ ਹੈ… | Virat Kohli

ਪਿਛਲੇ ਮੈਚ ਦੀ ਜਿੱਤ ਤੋਂ ਬਾਅਦ ਲੱਗਦਾ ਹੈ ਕਿ ਇਹ ਵਿਰਾਟ ਕੋਹਲੀ ਦੀ ਕਪਤਾਨੀ ‘ਚ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤੀ ਟੀਮ ਆਪਣੀ ਪਿਛਲੀ ਟੀਮ ਨੂੰ ਬਰਕਰਾਰ ਰੱਖਦੇ ਹੋਏ ਅਗਲੇ ਮੈਚ ‘ਚ ਨਿੱਤਰੇਗੀ ਜ਼ਿਕਰਯੋਗ ਹੈ ਕਿ ਵਿਰਾਟ ਨੇ ਆਪਣੀ ਕਪਤਾਨੀ ‘ਚ ਲਗਾਤਾਰ 38 ਟੈਸਟ ਮੈਚਾਂ ‘ ਵੱਖ-ਵੱਖ ਟੀਮ ਉਤਾਰੀ ਹੈ ਪਰ ਟਰੈਂਟ ਬ੍ਰਿਜ਼ ਦੀ ਜਿੱਤ ਤੋਂ ਬਾਅਦ ਲੱਗ ਰਿਹਾ ਹੈ ਕਿ ਵਿਰਾਟ ਟੀਮ ਦੇ ਇਸ ਤਾਲਮੇਲ ਨੂੰ ਨਹੀਂ ਬਦਲਣਗੇ। (Virat Kohli)

ਪਿੱਚ ਦੀ ਸਥਿਤੀ | Virat Kohli

ਮੈਚ ਦੀ ਮੁੱਖ ਪਿੱਚ ‘ਤੇ ਥੋੜਾ ਘਾਹ ਹੈ ਅਤੇ ਇਹ ਬਿਲਕੁਲ ਤਾਜ਼ਾ ਨਜ਼ਰ ਆ ਰਹੀ ਹੈ ਅਸਮਾਨ ‘ਚ ਬੱਦਲ ਰਹਿ ਸਕਦੇ ਹਨ ਜੋ ਤੇਜ਼ ਗੇਂਦਬਾਜ਼ਾਂ ਨੂੰ ਮੱਦਦ ਕਰਣਗੇ ਹਾਲਾਂਕਿ ਇਸ ਮੈਦਾਨ ਨੂੰ ਸਭ ਤੋਂ ਜ਼ਿਆਦਾ ਦੌੜਾਂ ਬਣਨ ਵਾਲੇ ਇੰਗਲੈਂਡ ਦੇ ਘਰੇਲੂ ਮੈਦਾਨ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਇੱਥੇ ਪ੍ਰਤੀ ਵਿਕਟ ਦੌੜਾਂ ਦੀ ਔਸਤ 34 ਹੈ ਜੋ ਇੰਗਲੈਂਡ ‘ਚ ਸਭ ਤੋਂ ਜ਼ਿਆਦਾ ਹੈ ਇੱਥੇ ਤੇਜ਼ ਗੇਂਦਬਾਜ਼ਾਂ ਨੇ ਇਸ ਸੀਜ਼ਨ ਦੇ ਛੇ ਘਰੇਲੂ ਮੈਚਾਂ ‘ਚ 30.97 ਦੀ ਔਸਤ ਨਾਲ 122 ਵਿਕਟ ਲਏ ਹਨ ਜਦੋਂਕਿ ਸਪਿੱਨਰਾਂ ਨੂੰ 33.86 ਦੀ ਔਸਤ ਨਾਲ 23 ਵਿਕਟਾਂ ਮਿਲੀਆਂ ਹਨ। (Virat Kohli)