‘ਸੁਪਰ ਐਮਰਜੈਂਸੀ’ ‘ਚੋਂ ਲੰਘ ਰਿਹੈ ਭਾਰਤ : ਮਮਤਾ ਬੈਨਰਜੀ

India, Super Emergency, 5 years, Mamta Banerjee

‘ਸੁਪਰ ਐਮਰਜੈਂਸੀ’ ‘ਚੋਂ ਲੰਘ ਰਿਹੈ ਭਾਰਤ : ਮਮਤਾ ਬੈਨਰਜੀ

ਨਵੀਂ ਦਿੱਲੀ (ਏਜੰਸੀ)। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ 1975 ‘ਚ ਲਗਾਈ ਗਈ ਐਮਰਜੈਂਸੀ ਦੇ 34 ਸਾਲ ਪੂਰੇ ਹੋਣ ਮੌਕੇ ਭਾਜਪਾ ‘ਤੇ ਨਿਸ਼ਾਨਾ ਬਿੰਨ੍ਹਦੇ ਹੋਏ ਕਿਹਾ ਕਿ ਦੇਸ਼ ਪਿਛਲੇ 5 ਸਾਲਾਂ ‘ਚ ‘ਸੁਪਰ ਐਮਰਜੈਂਸੀ’ ‘ਚੋਂ ਲੰਘ ਰਿਹਾ ਹੈ।

ਸਾਬਕਾ  ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1975 ‘ਚ ਅੱਜ ਹੀ ਦਿਨ ਐਮਰਜੈਂਸੀ ਲਗਾਈ ਸੀ, ਜੋ 21 ਮਾਰਚ 1977 ਤੱਕ ਲਾਗੂ ਰਿਹਾ ਸੀ। ਮਮਤਾ ਬੈਨਰਜੀ ਨੇ ਟਵੀਟ ਕੀਤਾ ਕਿ ਅੱਜ 1975 ‘ਚ ਐਲਾਨੀ ਐਮਰਜੈਂਸੀ ਦੀ ਵਰ੍ਹੇਗੰਢ ਹੈ। ਪਿਛਲੇ 5 ਸਾਲਾਂ ਤੋਂ ਦੇਸ਼ ‘ਸੁਪਰ ਐਮਰਜੈਂਸੀ’ ‘ਚੋਂ ਲੰਘ ਰਿਹਾ ਹੈ। ਸਾਨੂੰ ਆਪਣੇ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਅਤੇ ਦੇਸ਼ ‘ਚ ਲੋਕਤੰਤਰੀ ਢਾਂਚਿਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here