SA vs IND : ਸੰਜੂ ਸੈਮਸਨ ਦਾ ਸੈਂਕੜਾ, ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 297 ਦੌੜਾਂ ਦਾ ਟੀਚਾ

SA vs IND
SA vs IND : ਸੰਜੂ ਸੈਮਸਨ ਦਾ ਸੈਂਕੜਾ, ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 297 ਦੌੜਾਂ ਦਾ ਟੀਚਾ

ਤਿਲਕ ਵਰਮਾ ਨੇ 52 ਦੌੜਾਂ ਦੀ ਸੰਘਰਸ਼ ਪੂਰਨ ਪਾਰੀ ਖੇਡੀ

ਪਾਰਲ ( ਦੱਖਣੀ ਅਫਰੀਕਾ)।  SA vs IND ਭਾਰਤ ਨੇ ਸੰਜੂ ਸੈਮਸਨ ਦੇ ਧਮਾਕੇਦਾਰ ਸੈਂਕਡ਼ੇ ਸਦਕਾ ਦੱਖਣੀ ਅਫਰੀਕਾ ਨੂੰ ਜਿੱਤ ਲਈ 297 ਦੌੜਾਂ ਦਾ ਟੀਚਾ ਦਿੱਤਾ ਹੈ।  ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 296 ਦੌੜਾਂ ਬਣਾਈਆਂ। ਵਿਕਟਕੀਪਰ ਸੰਜੂ ਸੈਮਸਨ ਨੇ 114 ਗੇਂਦਾਂ ‘ਤੇ 108 ਦੌੜਾਂ ਦੀ ਪਾਰੀ ਖੇਡੀ। ਉਸ ਨੇ 6 ਚੌਕੇ ਅਤੇ 3 ਛੱਕੇ ਲਗਾਏ। ਸੰਜੂ ਦਾ ਵਨਡੇ ਕਰੀਅਰ ‘ਚ ਇਹ ਪਹਿਲਾ ਸੈਂਕੜਾ ਸੀ। ਤਿਲਕ ਵਰਮਾ ਨੇ 52 ਦੌੜਾਂ ਦੀ ਸੰਘਰਸ਼ ਪੂਰਨ ਪਾਰੀ ਖੇਡੀ। ਉਸ ਨੇ ਆਪਣੇ ਵਨਡੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾਇਆ ਹੈ। ਰਿੰਕੂ ਸਿੰਘ ਨੇ 27 ਗੇਂਦਾਂ ‘ਤੇ 38 ਦੌੜਾਂ ਦੀ ਤੇਜ਼ ਤਰਾਰ ਪਾਰੀ ਖੇਡੀ। ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਵੱਲੋਂ ਬਾਇਰਨ ਹੈਂਡਰਿਕਸ ਨੇ 3 ਵਿਕਟਾਂ ਲਈਆਂ ਜਦਕਿ ਨੈਂਡਰੇ ਬਰਗਰ ਨੇ 2 ਵਿਕਟਾਂ ਹਾਸਲ ਕੀਤੀਆਂ। ਵੇਨ ਮੁਲਡਰ, ਕੇਸ਼ਵ ਮਹਾਰਾਜ ਅਤੇ ਲਿਜ਼ਾਦ ਵਿਲੀਅਮਜ਼ ਨੂੰ ਇਕ-ਇਕ ਵਿਕਟ ਮਿਲੀ।

ਭਾਰਤੀ ਟੀਮ ਦੀ ਸ਼ੁਰੂਆਤ ਰਹੀ ਖਰਾਬ (SA vs IND)

SA vs IND
SA vs IND : ਸੰਜੂ ਸੈਮਸਨ ਦਾ ਸੈਂਕੜਾ, ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 297 ਦੌੜਾਂ ਦਾ ਟੀਚਾ

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਦੇ ਸਲਾਮੀ ਬੱਲੇਬਾਜ਼ ਪਾਵਰਪਲੇ ‘ਚ ਪੈਵੇਲੀਅਨ ਪਰਤ ਗਏ। ਸਾਈ ਸੁਦਰਸ਼ਨ 10 ਦੌੜਾਂ ਬਣਾ ਕੇ ਆਊਟ ਹੋਏ ਅਤੇ ਰਜਤ ਪਾਟੀਦਾਰ 22 ਦੌੜਾਂ ਬਣਾ ਕੇ ਆਊਟ ਹੋਏ। ਟੀਮ ਨੇ ਪਹਿਲੇ 10 ਓਵਰਾਂ ਵਿੱਚ 59 ਦੌੜਾਂ ਬਣਾ ਕੇ ਦੋ ਵਿਕਟਾਂ ਗੁਆ ਦਿੱਤੀਆਂ। ਪਾਵਰਪਲੇ ‘ਚ ਦੋ ਵਿਕਟਾਂ ਗੁਆ ਕੇ ਭਾਰਤ ਮੁਸ਼ਕਲ ’ਚ ਫਸ ਗਿਆ ਸੀ ਇਸ ਔਖੇ ਸਮੇਂ ’ਚ ਸੰਜੂ ਸੈਮਸਨ ਨੇ ਕੇਐੱਲ ਰਾਹੁਲ ਨਾਲ 52 ਅਤੇ ਤਿਲਕ ਵਰਮਾ ਨਾਲ ਸੈਂਕੜੇਵਾਲੀ ਸਾਂਝੀਦਾਰੀ ਕਰਕੇ ਸਕੋਰ 200 ਤੋਂ ਪਾਰ ਪਹੁੰਚਾਇਆ। ਵਿਚਕਾਰਲੇ ਓਵਰਾਂ ਵਿੱਚ ਟੀਮ ਇੰਡੀਆ ਨੇ 144 ਦੌੜਾਂ ਬਣਾ ਕੇ ਸਿਰਫ਼ ਇੱਕ ਵਿਕਟ ਗਵਾ ਦਿੱਤੀ।