ਮੈਕਰੋਨ-ਪੀਐੱਮ ਦੀ ਦੋਸਤੀ: ਪ੍ਰਤੀਕਾਤਮਕ ਅਤੇ ਮਜ਼ਬੂਤ | India-France Relations
ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਦੋਸਤੀ ਦੇਖਣ ਨੂੰ ਮਿਲੀ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਸੱਦੇ ਨੂੰ ਮਨਜ਼ੂਰ ਨਹੀਂ ਕੀਤਾ। ਫਰਾਂਸ ਤੇ ਭਾਰਤ ਦਰਮਿਆਨ ਵਧਦੀ ਗੂੜ੍ਹਤਾ ਤੋਂ ਇਲਾਵਾ ਮੈਕਰੋਨ ਨੇ ਇਸ ਸੱਦੇ ਨੂੰ ਇਸ ਲਈ ਵੀ ਸਵਿਕਾਰ ਕੀਤਾ ਕਿ ਪਿਛਲੇ ਸਾਲ 14 ਜੁਲਾਈ ਨੂੰ ਬਾਸਟਿਲ ਡੇ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਸਨ। ਆਖ਼ਰੀ ਪਲਾਂ ’ਚ ਦਿੱਤੇ ਗਏ ਇਸ ਸੱਦੇ ਨੂੰ ਮੈਕਰੋਨ ਵੱਲੋਂ ਮਨਜ਼ੂਰ ਕਰਨਾ ਦੱਸਦਾ ਹੈ ਕਿ ਭਾਰਤ-ਫਰਾਂਸ ਦੁਵੱਲੇ ਸਬੰਧਾਂ ’ਚ ਫਰਾਂਸ ਪੂਰੀ ਤਰ੍ਹਾਂ ਭਾਰਤ ਨਾਲ ਖੜ੍ਹਾ ਰਹਿਣਾ ਚਾਹੁੰਦਾ ਹੈ। (India-France Relations)
ਰੌਚਕ ਤੱਥ ਇਹ ਹੈ ਕਿ ਫਰਾਂਸ ਜਦੋਂਕਿ ਨਾਟੋ ਤੇ ਯੂਰਪੀ ਸੰਘ ਦੋਵਾਂ ਦਾ ਮੈਂਬਰ ਹੈ ਪਰ ਕਈ ਵਾਰ ਇਹ ਅਮਰੀਕਾ ਤੋਂ ਅਲੱਗ ਆਪਣੇ ਰਣਨੀਤਿਕ ਦ੍ਰਿਸ਼ਟੀਕੋਣ ਨੂੰ ਜ਼ਾਹਿਰ ਕਰਦਾ ਹੈ ਇਸ ਲਈ ਉਹ ਵਿਦੇਸ਼ ਨੀਤੀ ਦੇ ਮਾਮਲੇ ’ਚ ਭਾਰਤ ਦੀ ਰਣਨੀਤਿਕ ਖੁਦਮੁਖਤਿਆਰੀ ਨਾਲ ਖੜ੍ਹਾ ਦਿਖਾਈ ਦਿੰਦਾ ਹੈ। ਭਾਰਤ ਦੇ ਅਮਰੀਕਾ ਤੇ ਰੂਸ ਨਾਲ ਕਈ ਮਾਮਲਿਆਂ ’ਚ ਸਾਂਝੇ ਦ੍ਰਿਸ਼ਟੀਕੋਣ ਨਹੀਂ ਹਨ ਪਰ ਫਰਾਂਸ ਨਾਲ ਅਜਿਹਾ ਹੈ। ਮੋਦੀ ਤੇ ਮੈਕਰੋਨ ਦੀ ਗੱਲਬਾਤ ਤੋਂ ਬਾਅਦ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸ ’ਚ ਇਜ਼ਰਾਈਲ ’ਤੇ ਅੱਤਵਾਦੀ ਹਮਲੇ ਦੀ ਨਿੰਦਾ, ਗਾਜ਼ਾ ਤੇ ਯੂਕਰੇਨ ’ਚ ਮਨੁੱਖੀ ਸਹਾਇਤਾ ਦੀ ਜ਼ਰੂਰਤ, ਯੂਕਰੇਨ ’ਚ ਜੰਗ ’ਤੇ ਮਤਭੇਦ, ਲਾਲ ਸਾਗਰ ’ਚ ਹੋ ਰਹੇ ਹਮਲਿਆਂ, ਹੂਤੀ ਤੇ ਹਿਜਬੁੱਲਾ ਆਦਿ ਬਾਰੇ ਦ੍ਰਿਸ਼ਟੀਕੋਣ ’ਚ ਸਮਾਨਤਾ ਦੇਖਣ ਨੂੰ ਮਿਲੀ।
ਮੋਰੱਕੋ ਤੋਂ ਲੈ ਕੇ ਇਰਾਨ ਤੱਕ | India-France Relations
ਮੌਜ਼ੂਦਾ ਉਥਲ-ਪੁਥਲ ਭਰੀ ਕੌਮਾਂਤਰੀ ਸਿਆਸੀ ਸਥਿਤੀ ’ਚ ਭਾਰਤ ਤੇ ਫਰਾਂਸ ਨੇ ਇੱਕ-ਦੂਜੇ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ ਤੇ ਇਹ ਭਾਰਤ ਤੇ ਫਰਾਂਸ ਦੋਵਾਂ ਲਈ ਉਤਸ਼ਾਹਜਨਕ ਹੈ ਕਿਉਂਕਿ ਚੀਨ ਦੀ ਹੋਂਦ ਕਾਰਨ ਦੱਖਣੀ ਪੂਰਬ ਏਸ਼ੀਆ ’ਚ ਮੋਰੱਕੋ ਤੋਂ ਲੈ ਕੇ ਇਰਾਨ ਤੱਕ ਗੰਭੀਰ ਤਣਾਅ ਬਣਿਆ ਹੋਇਆ ਹੈ। ਦੱਖਣੀ ਏਸ਼ੀਆ ’ਚ ਚੀਨ ਭਾਰਤ ਦੇ ਗੁਆਂਢੀ ਦੇਸ਼ਾਂ ਨੂੰ ਲੁਭਾ ਕੇ ਉਸ ਨੂੰ ਘੇਰਨ ਦੀ ਯੋਜਨਾ ਬਣਾ ਰਿਹਾ ਹੈ। ਚੀਨ ਇੰਚ-ਦਰ-ਇੰਚ ਮਾਲਦੀਪ ਨੂੰ ਹੜੱਪ ਰਿਹਾ ਹੈ। ਨੇਪਾਲ, ਭੂਟਾਨ, ਬੰਗਲਾਦੇਸ਼ ਤੇ ਪਾਕਿਸਤਾਨ ਨੂੰ ਉਸ ਨੇ ਆਪਣੇ ਸ਼ਿਕੰਜੇ ’ਚ ਕੱਸ ਲਿਆ ਹੈ। ਸ੍ਰੀਲੰਕਾ ਵਿਰੋਧ ਕਰ ਰਿਹਾ ਹੈ ਪਰ ਭਾਰਤ ਦੇ ਫੈਸਲੇ ਨਾ ਲੈਣ ਕਾਰਨ ਹੋ ਸਕਦਾ ਹੈ ਸ੍ਰੀਲੰਕਾ ’ਤੇ ਵੀ ਚੀਨ ਦਾ ਸ਼ਿਕੰਜਾ ਕੱਸਿਆ ਜਾਵੇ।
ਚੀਨ ਦੇ ਵਿਸਥਾਰਵਾਦ ਨੂੰ ਰੋਕਣ ਲਈ ਭਾਰਤ ਨੂੰ ਇੱਕ ਦ੍ਰਿੜ੍ਹ ਸਾਂਝੇਦਾਰ ਦੀ ਲੋੜ ਹੈ ਅਤੇ ਇਸ ਮਾਮਲੇ ’ਚ ਫਰਾਂਸ ਇੱਕ ਮਜ਼ਬੂਤ ਸਾਂਝੇਦਾਰ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਤਕਨੀਕ ਦੇ ਮਾਮਲੇ ’ਚ ਭਾਰਤ ਨੂੰ ਪੂਰਨ ਛੋਟ ਦੇਵੇ। ਮੈਕਰੋਨ ਦੀ ਯਾਤਰਾ ਦੌਰਾਨ ਕਈ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ। ਫਰਾਂਸ ਨੇ ਭਾਰਤ ਨੂੰ ਚੋਟੀ ਰੱਖਿਆ ਪਲੇਟਫਾਰਮ ਵਿਕਸਿਤ ਕਰਨ ’ਚ ਪੂਰਨ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਜਿਸ ’ਚ ਜੰਗੀ ਜਹਾਜ਼ਾਂ ਦੇ ਇੰਜਣ, ਪਰਮਾਣੂ ਪਣਡੁੱਬੀਆਂ, ਅੰਡਰਵਾਟਰ ਡ੍ਰੋਨਸ ਆਦਿ ਮਹੱਤਵਪੂਰਨ ਹਨ ਤੇ ਜਿਨ੍ਹਾਂ ਸਾਰਿਆਂ ਦਾ ਨਿਰਮਾਣ ਭਾਰਤ ’ਚ ਹੀ ਕੀਤਾ ਜਾਵੇਗਾ ਤੇ ਇਸ ਦਾ ਉਦੇਸ਼ ਭਾਰਤ ਨੂੰ ਆਤਮ-ਨਿਰਭਰ ਬਣਾਉਣਾ ਹੈ।
ਸਮਝੌਤੇ ’ਤੇ ਦਸਤਖਤ
ਭਾਰਤ ਨੇ ਰੱਖਿਆ ਮੰਤਰਾਲੇ ਤੇ ਫਰਾਂਸ ਦੀ ਮਨਿਸਟਰੀ ਆਫ਼ ਆਰਮਡ ਫੋਰਸਿਸ ਨੇ ਰੱਖਿਆ ਸੌਦਿਆਂ ਲਈ ਇੱਕ ਸਮਝੌਤ ਪੱਤਰ ’ਤੇ ਵੀ ਦਸਤਖਤ ਕੀਤੇ। ਪੁਲਾੜ ਲਈ ਇੱਕ ਰੱਖਿਆ ਸਮਝੌਤੇ ’ਤੇ ਵੀ ਦਸਤਖਤ ਕੀਤੇ ਗਏ ਹਨ। ਪ੍ਰਾਪਤ ਸੂਚਨਾ ਅਨੁਸਾਰ ਜਦੋਂ ਮੈਕਰੋਨ ਰਾਸ਼ਟਰਪਤੀ ਭਵਨ ’ਚ ਐਟ ਹੋਮ ਸਵਾਗਤ ਸਮਾਰੋਹ ’ਚ ਵੀ ਸ਼ਾਮਲ ਹੋਏ ਤਾਂ ਉਸ ਸਮੇਂ ਫਰਾਂਸ ਦੇ ਰੱਖਿਆ ਮੰਤਰੀ ਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ 26 ਜਨਵਰੀ ਨੂੰ ਇਸ ਸਮਝੌਤੇ ’ਤੇ ਦਸਤਖਤ ਕੀਤੇ।
ਦੁਸ਼ਮਣਾਂ ਦੇ ਕਦਮ ’ਤੇ ਤਿੱਖੀ ਨਿਗਰਾਨੀ
ਇਸ ਸਮਝੌਤੇ ਨਾਲ ਸੰਚਾਰ ਤੇ ਨਿਗਰਾਨੀ ਉਪਗ੍ਰਹਿਾਂ ਦੀ ਸੁਰੱਖਿਆ ਹੋਵੇਗੀ ਤੇ ਇਹ ਆਕਾਸ਼, ਜ਼ਮੀਨ ਤੇ ਸਮੁੰਦਰ ’ਚ ਜੰਗੀ ਥਾਵਾਂ ਨੂੰ ਜ਼ਿਆਦਾ ਪਾਰਦਰਸ਼ੀ ਬਣਾਏਗਾ। ਇਸ ਸਮਝੌਤੇ ਨਾਲ ਫੌਜੀ ਉਪਗ੍ਰਹਿ ਦੇ ਵਿਕਾਸ ਤੇ ਲਾਂਚਿੰਗ ’ਚ ਵੀ ਮੱਦਦ ਮਿਲੇਗੀ ਤਾਂ ਕਿ ਦੋਵਾਂ ਦੇਸ਼ਾਂ ਦੀ ਕੌਮੀ ਸੁਰੱਖਿਆ ਨੂੰ ਬਚਾਇਆ ਜਾ ਸਕੇ। ਇਸ ਨਾਲ ਨਾ ਸਿਰਫ਼ ਭਾਰਤ ਦੀਆਂ ਪੁਲਾੜ ਜਾਇਦਾਦਾਂ ਦੀ ਸੁਰੱਖਿਆ ਹੋਵੇਗੀ ਸਗੋਂ ਇਹ ਦੁਸ਼ਮਣਾਂ ਦੇ ਕਦਮ ’ਤੇ ਤਿੱਖੀ ਨਿਗਰਾਨੀ ਰੱਖੇਗੀ। ਇਸੇ ਤਰ੍ਹਾਂ ਦੱਖਣੀ-ਪੱਛਮੀ ਹਿੰਦ ਮਹਾਂਸਾਗਰ ਸਬੰਧੀ ਵੀ ਇੱਕ ਸਮਝੌਤਾ ਕੀਤਾ ਗਿਆ ਜਿਸ ਅਧੀਨ ਫਰਾਂਸ ਲਾ. ਰਿ. ਯੂਨੀਅਨ ਫ੍ਰਾਂਸੀਸੀ ਦੀਪ ਤੋਂ ਦੋਵੇਂ ਦੇਸ਼ ਸਾਂਝਾ ਨਿਗਰਾਨੀ ਮਿਸ਼ਨ ਚਲਾਉਣਗੇ।
ਦੋਵਾਂ ਦੇਸ਼ਾਂ ਨੇ ਸਾਂਝੇ ਤੌਰ ’ਤੇ ਭਾਰਤ ’ਚ ਮੁੜ-ਨਿਰਮਾਣ ਕਰਨ ਤੇ ਇੱਥੋਂ ਦੇ ਤੀਜੇ ਦੇਸ਼ ਲਈ ਉਤਪਾਦਾਂ ਦੀ ਬਰਾਮਦ ਕਰਨ ਦਾ ਵੀ ਫੈਸਲਾ ਕੀਤਾ ਤੇ ਕੌਮਾਂਤਰੀ ਸੋਲਰ ਅਲਾਇੰਸ ਦੇ ਕੌਮਾਂਤਰੀ ਪ੍ਰੋਗਰਾਮ ਸਟਾਰ ਸੀ ਪ੍ਰੋਗਰਾਮ ਅਧੀਨ ਸੈਨੇਗਲ ’ਚ ਇੱਕ ਸੋਲਰ ਅਕੈਡਮੀ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਨੂੰ ਭਾਰਤ ਤੇ ਫਰਾਂਸ ਵੱਲੋਂ ਸਾਂਝੇ ਤੌਰ ’ਤੇ ਸਥਾਪਿਤ ਕੀਤਾ ਜਾਵੇਗਾ। ਉਦਯੋਗਿਕ ਰੱਖਿਆ ਸਹਿਯੋਗ ਦੇ ਖੇਤਰ ’ਚ ਦੋਵੇਂ ਦੇਸ਼ ਹਵਾ, ਸਤ੍ਹਾ ਤੇ ਸਮੁੰਦਰ ਲਈ ਰੱਖਿਆ ਯੰਤਰਾਂ ਦਾ ਸਾਂਝਾ ਵਿਕਾਸ ਤੇ ਸਾਂਝਾ ਉਤਪਾਦਨ ਕਰਨਗੇ। ਟਾਟਾ ਐਡਵਾਂਸ ਸਿਸਟਮ ਲਿਮ. ਤੇ ਏਅਰਬੱਸ ਦਰਮਿਆਨ ਇੱਕ ਸਮਝੌਤਾ ਪੱਤਰ ’ਤੇ ਵੀ ਦਸਤਖਤ ਕੀਤੇ ਗਏ। ਇਸ ਅਧੀਨ ਭਾਰਤ ’ਚ ਗੈਰ-ਫੌਜੀ ਹੈਲੀਕਾਪਟਰਾਂ ਦੀ ਅਸੈਂਬਲੀ ਦੀ ਸਹੂਲਤ ਸਥਾਪਿਤ ਕੀਤੀ ਜਾਵੇਗੀ।
ਡਾ. ਡੀ. ਕੇ. ਗਿਰੀ