IND vs SA T20 Scorecard: ਸੰਜੂ ਦਾ ਟੀ20 ’ਚ ਟਾਪ ਸ਼ੋਅ, ਭਾਰਤੀ ਸਪਿਨਰਾਂ ਦੀ ਫਿਰਕੀ ’ਚ ਫਸੇ ਅਫਰੀਕੀ ਬੱਲੇਬਾਜ਼, ਜਾਣੋ

IND vs SA T20 Scorecard
IND vs SA T20 Scorecard: ਸੰਜੂ ਦਾ ਟੀ20 ’ਚ ਟਾਪ ਸ਼ੋਅ, ਭਾਰਤੀ ਸਪਿਨਰਾਂ ਦੀ ਫਿਰਕੀ ’ਚ ਫਸੇ ਅਫਰੀਕੀ ਬੱਲੇਬਾਜ਼, ਜਾਣੋ

ਸੰਜੂ ਦੇ ਟੀ20 ’ਚ ਲਗਾਤਾਰ 2 ਸੈਂਕੜੇ

  • ਸਾਲ 2024 ’ਚ ਭਾਰਤ ਦੀ ਟੀ20 ’ਚ 22ਵੀਂ ਜਿੱਤ

ਸਪੋਰਟਸ ਡੈਸਕ। IND vs SA T20 Scorecard: ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ 4 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਡਰਬਨ ਦੇ ਕਿੰਗਸਮੀਡ ਸਟੇਡੀਅਮ ’ਚ ਖੇਡਿਆ ਗਿਆ। ਇਹ ਮੈਚ ’ਚ ਦੱਖਣੀ ਅਫਰੀਕਾ ਨੇ ਟਾਸ ਜਿੱਤਿਆ ਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ’ਚ ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਤੂਫਾਨੀ ਸੈਂਕੜਾ ਜੜਿਆ। ਸੰਜੂ ਸੈਮਸਨ ਦੇ ਸੈਂਕੜੇ ਦੀ ਮੱਦਦ ਨਾਲ ਭਾਰਤ ਨੇ ਟੀ20 ’ਚ 7ਵੀਂ ਵਾਰ 200 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ ’ਚ ਦੱਖਣੀ ਅਫਰੀਕਾ ਆਪਣੀ ਪਾਰੀ ’ਚ 17.5 ਓਵਰਾਂ ’ਚ ਸਿਰਫ 141 ਦੌੜਾਂ ਬਣਾ ਕੇ ਆਲਆਊਟ ਹੋ ਗਿਆ।

Read This : IND vs SA: IND vs SA ਪਹਿਲਾ ਟੀ20 ਅੱਜ, ਇਹ ਖਿਡਾਰੀ ਕਰ ਸਕਦਾ ਹੈ ਡੈਬਿਊ

ਦੱਖਣੀ ਅਫਰੀਕਾ ਨੂੰ ਭਾਰਤੀ ਗੇਂਦਬਾਜ਼ਾਂ ਦੀ ਸਪਿਨ ਸਮਝ ਨਹੀਂ ਆਈ ਤੇ ਸਪਿਨਰਾਂ ਦੀ ਫਿਰਕੀ ’ਚ ਫਸਦੇ ਚਲੇ ਗਏ। ਭਾਰਤ ਵੱਲੋਂ ਰਵਿ ਬਿਸ਼ਨੋਈ ਨੇ 3 ਤੇ ਵਰੂਣ ਚਕਰਵਰਤੀ ਨੇ ਵੀ 3 ਵਿਕਟਾਂ ਲਈਆਂ। ਦੱਖਣੀ ਅਫਰੀਕਾ ਵੱਲੋਂ ਤੇਜ਼ ਗੇਂਦਬਾਜ਼ ਜੇਰਾਲਡ ਕੂਏਟਜੀ ਨੇ ਵੀ 3 ਭਾਰਤੀ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ। ਇਹ ਗੇਂਦਬਾਜ਼ ਨੇ ਬੱਲੇ ਨਾਲ 23 ਦੌੜਾਂ ਦੀ ਪਾਰੀ ਵੀ ਖੇਡੀ। ਭਾਰਤੀ ਟੀਮ ਨੇ ਪਹਿਲਾ ਟੀ20 ਜਿੱਤ ਕੇ 4 ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਵੀ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਟੀ20 ਮੁਕਾਬਲਾ 10 ਨਵੰਬਰ ਨੂੰ ਕੇਬੇਰਾ ’ਚ ਖੇਡਿਆ ਜਾਵੇਗਾ।

ਹੁਣ ਮੈਚ ਦੇ ਕਈ ਰਿਕਾਰਡ | IND vs SA T20 Scorecard

1. ਪਲੇਅਰ ਆਫ ਦਾ ਮੈਚ

ਭਾਰਤੀ ਟੀਮ ਵੱਲੋਂ ਓਪਨਰ ਤੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਲਗਾਤਾਰ ਦੂਜਾ ਸੈਂਕੜਾ ਜੜਿਆ। ਇਸ ਤੋਂ ਪਹਿਲਾਂ ਉਨ੍ਹਾਂ ਬੰਗਲਾਦੇਸ਼ ਖਿਲਾਫ਼ ਤੀਜੇ ਟੀ20 ’ਚ ਭਾਰਤ ਦੀ ਘਰੇਲੂ ਸੀਰੀਜ਼ ’ਚ ਸੈਂਕੜਾ ਜੜਿਆ ਸੀ। ਸੰਜੂ ਨੇ ਦੱਖਣੀ ਅਫਰੀਕਾ ’ਤੇ ਪਾਵਰਪਲੇ ’ਚ ਕਾਫੀ ਦਵਾਬ ਬਣਾਇਆ। ਸੈਮਸਨ ਨੇ ਆਪਣੀ ਸੈਂਕੜੇ ਵਾਲੀ ਪਾਰੀ ’ਚ 7 ਚੌਕੇ ਜੜੇ ਤੇ 10 ਵੱਡੇ ਛੱਕੇ ਜੜੇ। ਮੁਸ਼ਕਲ ਪਿੱਚ ’ਤੇ ਖੇਡੀ ਗਈ ਇਸ ਵਧੀਆ ਪਾਰੀ ਲਈ ਸੰਜੂ ਸੈਮਸਨ ਨੂੰ ‘ਪਲੇਆਰ ਆਫ ਦਾ ਮੈਚ’ ਦਾ ਅਵਾਰਡ ਮਿਲਿਆ।

2. ਜਿੱਤ ਦੇ ਹੀਰੋ

  • ਤਿਲਕ ਵਰਮਾ : ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ ਕਰਨ ਆਈ ਭਾਰਤੀ ਟੀਮ ਨੇ 90 ਦੌੜਾਂ ਬਣਾ ਕੇ ਆਪਣੀਆਂ 2 ਵੱਡੀਆਂ ਵਿਕਟਾਂ ਗੁਆ ਦਿੱਤੀਆਂ ਸਨ। ਓਪਨਰ ਅਭਿਸ਼ੇਕ ਸ਼ਰਮਾ ਤੇ ਕਪਤਾਨ ਸੂਰਿਆ ਕੁਮਾਰ ਯਾਦਵ ਆਊਟ ਹੋਏ। ਫਿਰ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਈ ਤਿਲਕ ਵਰਮਾ ਨੇ ਸੈਮਸਨ ਨਾਲ 77 ਦੌੜਾਂ ਦੀ ਸਾਂਝੇਦਾਰੀ ਕੀਤੀ। ਜਿਸ ਨਾਲ ਭਾਰਤ ਦੇ ਸਕੋਰ ’ਚ ਤੇਜ਼ੀ ਨਾਲ ਇਜ਼ਾਫਾ ਹੋਇਆ। ਤਿਲਕ ਵਰਮਾ ਨੇ 18 ਗੇਂਦਾਂ ’ਤੇ 33 ਦੌੜਾਂ ਬਣਾਈਆਂ।
  • ਰਵਿ ਬਿਸ਼ਨੋਈ : ਸਪਿਨਰ ਰਵਿ ਬਿਸ਼ਨੋਈ ਨੇ ਫਿਰ ਆਪਣਾ ਜਾਲ ਵਿਛਾਇਆ ਤੇ 3 ਵਿਕਟਾਂ ਹਾਸਲ ਕੀਤੀਆਂ। ਬਿਸ਼ਨੋਈ ਸਾਹਮਣੇ ਅਫਰੀਕਾ ਦੇ ਡੇਵਿਡ ਮਿਲਰ ਤੇ ਹੈਨਰਿਕ ਕਲਾਸੇਨ ਵਰਗੇ ਵੱਡੇ ਬੱਲੇਬਾਜ਼ ਵੀ ਕੁੱਝ ਨਹੀਂ ਕਰ ਸਕੇ। ਬਿਸ਼ਨੋਈ ਨੇ ਆਪਣੇ ਸ਼ੁਰੂਆਤੀ 3 ਓਵਰਾਂ ’ਚ ਸਿਰਫ 15 ਦੌੜਾਂ ਹੀ ਦਿੱਤੀਆਂ।
  • ਵਰੁਣ ਚਕਰਵਰਤੀ : ਦੱਖਣੀ ਅਫਰੀਕਾ ਨੂੰ ਜਿੱਤ ਲਈ 203 ਦੌੜਾਂ ਦਾ ਟੀਚਾ ਮਿਲਿਆ। ਅਫਰੀਕਾ ਟੀਚੇ ਦਾ ਤੇਜੀ ਨਾਲ ਪਿੱਛਾ ਕਰ ਰਿਹਾ ਸੀ। ਪਰ ਫਿਰ ਪਾਵਰਪਲੇ ਦੇ ਆਖਿਰੀ ਓਵਰ ’ਚ ਵਰੂਣ ਚਕਰਵਰਤੀ ਨੇ ਤੇਜ਼ੀ ਨਾਲ ਬੱਲੇਬਾਜ਼ੀ ਕਰ ਰਹੇ ਰਾਇਨ ਰਿਕਲੇਟਨ ਨੂੰ ਆਊਟ ਕੀਤਾ। ਫਿਰ ਹੈਨਰਿਕ ਕਲਾਸੇਨ ਤੇ ਡੇਵਿਡ ਮਿਲਰ ਨੂੰ ਪਵੇਲੀਅਨ ਭੇਜਿਆ। ਹੈਨਰਿਕ ਕਲਾਸੇਨ ਤੇ ਡੇਵਿਡ ਮਿਲਰ ਇੱਕ ਹੀ ਓਵਰ ’ਚ ਆਊਟ ਹੋਏ।

ਫਾਈਟਰ ਆਫ ਦਾ ਮੈਚ | IND vs SA T20 Scorecard

ਦੱਖਣੀ ਅਫਰੀਕਾ ਲਈ ਗੇਰਾਲਡ ਕੋਏਟਜ਼ੀ ਨੇ ਪਹਿਲਾ ਵਿਕਟ ਲਿਆ, ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਨੂੰ ਪੈਵੇਲੀਅਨ ਭੇਜਿਆ। ਕੂਟਜੀ ਨੇ ਫਿਰ ਹਾਰਦਿਕ ਪੰਡਯਾ ਤੇ ਰਿੰਕੂ ਸਿੰਘ ਨੂੰ ਡੈਥ ਓਵਰਾਂ ’ਚ ਖੁੱਲ੍ਹ ਕੇ ਸ਼ਾਟ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ। ਕੂਟਜੀ ਨੇ ਵੀ ਦੋਹਾਂ ਨੂੰ ਪਵੇਲੀਅਨ ਭੇਜ ਦਿੱਤਾ। 3 ਵਿਕਟਾਂ ਲੈਣ ਤੋਂ ਬਾਅਦ ਕੂਟਜੀ ਨੇ 11 ਗੇਂਦਾਂ ’ਚ 3 ਛੱਕੇ ਲਾ ਕੇ 23 ਦੌੜਾਂ ਬਣਾਈਆਂ।

ਟਰਨਿੰਗ ਪੁਆਇੰਟ

ਸੈਮਸਨ ਨੇ ਆਪਣੇ ਸੈਂਕੜੇ ਨਾਲ ਪਹਿਲਾਂ ਹੀ ਭਾਰਤ ਨੂੰ ਮੈਚ ’ਚ ਹਾਵੀ ਬਣਾ ਦਿੱਤਾ ਸੀ। ਦੂਜੀ ਪਾਰ ’ਚ ਫਿਰ ਕਲਾਸੇ ਤੇ ਮਿਲਰ ਸੈਟ ਹੋ ਗਏ ਸਨ। ਇੱਥੇ ਚੱਕਰਵਰਤੀ 12ਵਾਂ ਓਵਰ ਗੇਂਦਬਾਜ਼ੀ ਕਰਨ ਆਏ ਤਾਂ ਉਸ ਨੇ ਇੱਕੋ ਓਵਰ ’ਚ ਦੋਵੇਂ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਦਿੱਤਾ ਤੇ ਮੇਜ਼ਬਾਨ ਟੀਮ ਦੇ ਹੱਥੋਂ ਮੈਚ ਖਿੱਚ ਲਿਆ। ਦੋਵਾਂ ਦੀਆਂ ਵਿਕਟਾਂ ਤੋਂ ਬਾਅਦ ਟੀਮ ਨੇ 54 ਦੌੜਾਂ ਦੇ ਸਕੋਰ ’ਤੇ ਆਖਰੀ 5 ਵਿਕਟਾਂ ਗੁਆ ਦਿੱਤੀਆਂ।

ਮੈਚ ਰਿਪੋਰਟ | IND vs SA T20 Scorecard

ਸੈਮਸਨ ਦਾ ਲਗਾਤਾਰ ਦੂਜੇ ਟੀ-20 ’ਚ ਸੈਂਕੜਾ

ਟੀਮ ਇੰਡੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਗੁਆ ਕੇ 202 ਦੌੜਾਂ ਬਣਾਈਆਂ। ਟੀਮ ਨੇ ਸੰਜੂ ਸੈਮਸਨ ਦੇ ਸੈਂਕੜੇ ਦੀ ਬਦੌਲਤ 15 ਓਵਰਾਂ ਬਾਅਦ 3 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ ਸਨ। ਸੈਮਸਨ 107 ਦੌੜਾਂ ਬਣਾ ਕੇ ਆਊਟ ਹੋਏ। ਸੈਮਸਨ ਨੇ ਲਗਾਤਾਰ ਦੂਜੇ ਟੀ-20 ’ਚ ਸੈਂਕੜਾ ਲਾਇਆ, ਇਸ ਤੋਂ ਪਹਿਲਾਂ ਉਨ੍ਹਾਂ ਨੇ ਹੈਦਰਾਬਾਦ ’ਚ ਬੰਗਲਾਦੇਸ਼ ਖਿਲਾਫ ਸੈਂਕੜਾ ਲਾਇਆ ਸੀ। ਉਹ ਲਗਾਤਾਰ ਦੋ ਟੀ-20 ਵਿੱਚ ਸੈਂਕੜੇ ਲਾਉਣ ਵਾਲਾ ਪਹਿਲਾ ਭਾਰਤੀ ਤੇ ਅਜਿਹਾ ਕਰਨ ਵਾਲਾ ਵਿਸ਼ਵ ਦਾ ਚੌਥਾ ਖਿਡਾਰੀ ਬਣ ਗਿਆ ਹੈ। ਸੈਮਸਨ ਦੇ ਵਿਕਟ ਤੋਂ ਬਾਅਦ ਭਾਰਤ ਆਖਰੀ 26 ਗੇਂਦਾਂ ’ਤੇ ਸਿਰਫ 27 ਦੌੜਾਂ ਹੀ ਬਣਾ ਸਕਿਆ। ਟੀਮ ਵੱਲੋਂ ਤਿਲਕ ਵਰਮਾ ਨੇ 33 ਤੇ ਸੂਰਿਆਕੁਮਾਰ ਯਾਦਵ ਨੇ 21 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਗੇਰਾਲਡ ਕੂਟਜ਼ੀ ਨੇ 3 ਵਿਕਟਾਂ ਲਈਆਂ। ਕੇਸ਼ਵ ਮਹਾਰਾਜ, ਐਨ ਪੀਟਰ, ਪੈਟਰਿਕ ਕਰੂਗਰ ਤੇ ਮਾਰਕੋ ਜੈਨਸਨ ਨੇ 1-1 ਵਿਕਟ ਹਾਸਲ ਕੀਤੀ। ਇੱਕ ਬੱਲੇਬਾਜ ਰਨ ਆਊਟ ਹੋਇਆ। IND vs SA T20 Scorecard

ਸ਼ੁਰੂਆਤ ਤੋਂ ਬਿਖਰਦੀ ਗਈ ਮੇਜ਼ਬਾਨ ਟੀਮ

203 ਦੌੜਾਂ ਦੇ ਟੀਚੇ ਦੇ ਸਾਹਮਣੇ ਦੱਖਣੀ ਅਫਰੀਕਾ ਦੀ ਟੀਮ 18ਵੇਂ ਓਵਰ ’ਚ ਹੀ ਅਸਫਲ ਹੋ ਗਈ। ਓਵਰ ਦੀ ਪੰਜਵੀਂ ਗੇਂਦ ’ਤੇ ਅਵੇਸ਼ ਖਾਨ ਨੇ ਕੇਸ਼ਵ ਮਹਾਰਾਜ ਨੂੰ ਬੋਲਡ ਕਰ ਦਿੱਤਾ। ਟੀਮ 141 ਦੌੜਾਂ ਦੇ ਸਕੋਰ ’ਤੇ ਸਿਮਟ ਗਈ। ਇਸ ਨਾਲ ਭਾਰਤ ਨੇ ਪਹਿਲਾ ਟੀ-20 61 ਦੌੜਾਂ ਨਾਲ ਜਿੱਤ ਲਿਆ। ਦੱਖਣੀ ਅਫ਼ਰੀਕਾ ਵੱਲੋਂ ਹੇਨਰਿਕ ਕਲਾਸਨ 25, ਗੇਰਾਲਡ ਕੋਏਟਜ਼ੀ 23, ਰਿਆਨ ਰਿਕੇਲਟਨ 21, ਡੇਵਿਡ ਮਿਲਰ 18, ਮਾਰਕੋ ਯੈਨਸਨ 12, ਟ੍ਰਿਸਟਨ ਸਟੱਬਸ 11, ਐਂਡੀਲੇ ਸਿਮਲੇਨ 6, ਕੇਸ਼ਵ ਮਹਾਰਾਜ 5, ਪੈਟ੍ਰਿਕ ਕਰੂਗਰ 1, ਐਨ ਪੀਟਰ 5 ਤੇ ਏਡੇਨ ਮਾਰਕ੍ਰਮ ਆਊਟ ਹੋਏ। ਭਾਰਤ ਵੱਲੋਂ ਰਵੀ ਬਿਸ਼ਨੋਈ ਤੇ ਵਰੁਣ ਚੱਕਰਵਰਤੀ ਨੇ 3-3 ਵਿਕਟਾਂ ਲਈਆਂ। ਲਈ। ਅਵੇਸ਼ ਖਾਨ ਨੇ 2 ਤੇ ਅਰਸ਼ਦੀਪ ਸਿੰਘ ਨੇ 1 ਵਿਕਟ ਲਈ। ਇੱਕ ਬੱਲੇਬਾਜ ਰਨਆਊਟ ਵੀ ਹੋਇਆ। ਭਾਰਤ ਨੇ ਡਰਬਨ ’ਚ ਹੁਣ ਤੱਕ ਇੱਕ ਵੀ ਟੀ-20 ਨਹੀਂ ਹਾਰਿਆ ਹੈ।