IND vs SA: IND vs SA ਪਹਿਲਾ ਟੀ20 ਅੱਜ, ਇਹ ਖਿਡਾਰੀ ਕਰ ਸਕਦਾ ਹੈ ਡੈਬਿਊ

IND vs SA
IND vs SA: IND vs SA ਪਹਿਲਾ ਟੀ20 ਅੱਜ, ਇਹ ਖਿਡਾਰੀ ਕਰ ਸਕਦਾ ਹੈ ਡੈਬਿਊ

ਰਮਨਦੀਪ ਕਰ ਸਕਦੇ ਹਨ ਡੈਬਿਊ | IND vs SA

  • ਵਿਸ਼ਵ ਕੱਪ ਫਾਈਨਲ ਤੋਂ ਬਾਅਦ ਪਹਿਲੀ ਵਾਰ ਆਹਮੋ-ਸਾਮਹਣੇ ਹੋ ਰਹੀਆਂ ਟੀਮਾਂ

ਸਪੋਰਟਸ ਡੈਸਕ। IND vs SA: ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਚਾਰ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਡਰਬਨ ’ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਕਿੰਗਸਮੀਡ ਕ੍ਰਿਕੇਟ ਮੈਦਾਨ ’ਤੇ ਸ਼ੁਰੂ ਹੋਵੇਗਾ। ਟਾਸ ਰਾਤ 8 ਵਜੇ ਹੋਵੇਗਾ। ਟੀਮ ਇੰਡੀਆ ਇਸ ਸਾਲ ਜੂਨ ’ਚ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਦੱਖਣੀ ਅਫਰੀਕਾ ਨੂੰ ਹਰਾ ਕੇ ਚੈਂਪੀਅਨ ਬਣੀ ਸੀ। ਫਾਈਨਲ ਤੋਂ ਬਾਅਦ, ਦੱਖਣੀ ਅਫਰੀਕਾ ਤੇ ਭਾਰਤੀ ਟੀਮ ਪਹਿਲੀ ਵਾਰ ਇੱਕ-ਦੂਜੇ ਦੇ ਸਾਹਮਣੇ ਹੋਣ ਜਾ ਰਹੇ ਹਨ।

ਇਹ ਖਬਰ ਵੀ ਪੜ੍ਹੋ : Himachal News: ਹਿਮਾਚਲ ਦੀ ਸਿਆਸਤ ਛਾਇਆ ਸਮੋਸਾ ਵਿਵਾਦ! ਜਾਣੋ ਕੀ ਹੈ ਮਾਮਲਾ?

ਦੱਖਣੀ ਅਫਰੀਕਾ ਖਿਲਾਫ ਭਾਰਤ ਮਜ਼ਬੂਤ | IND vs SA

ਦੋਵਾਂ ਟੀਮਾਂ ਵਿਚਕਾਰ ਹੁਣ ਤੱਕ 27 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਭਾਰਤ ਨੇ 15 ਤੇ ਦੱਖਣੀ ਅਫਰੀਕਾ ਨੇ 11 ਜਿੱਤੇ ਹਨ। ਜਦਕਿ ਇੱਕ ਮੈਚ ਨਿਰਣਾਇਕ ਰਿਹਾ। ਭਾਰਤ ਨੇ ਪਿਛਲੀ ਵਾਰ 2023 ’ਚ ਟੀ-20 ਸੀਰੀਜ਼ ਲਈ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ, ਜਿੱਥੇ ਦੋਵਾਂ ਟੀਮਾਂ ਨੇ 1-1 ਦੀ ਸੀਰੀਜ਼ ਡਰਾਅ ਖੇਡੀ ਸੀ, ਜਦੋਂ ਕਿ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਦੋਵਾਂ ਵਿਚਕਾਰ ਹੁਣ ਤੱਕ 9 ਟੀ-20 ਸੀਰੀਜ਼ ਖੇਡੀਆਂ ਗਈਆਂ ਹਨ, ਜਿਸ ’ਚ ਭਾਰਤ ਨੇ 4 ਤੇ ਦੱਖਣੀ ਅਫਰੀਕਾ ਨੇ 2 ਜਿੱਤੇ ਹਨ। ਜਦਕਿ 3 ਸੀਰੀਜ਼ ਡਰਾਅ ਰਹੀਆਂ। IND vs SA

ਸੂਰਿਆ ਨੇ ਇਸ ਸਾਲ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ

ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਇਸ ਸਾਲ ਟੀ-20 ’ਚ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ 14 ਮੈਚਾਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਨ੍ਹਾਂ ’ਚ 4 ਅਰਧਸੈਂਕੜੇ ਸ਼ਾਮਲ ਹਨ। ਜਦੋਂ ਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲੀਡ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਸ ਨੇ 14 ਮੈਚਾਂ ’ਚ 28 ਵਿਕਟਾਂ ਲਈਆਂ ਹਨ।

ਹੈਂਡਰਿਕਸ ਦੱਖਣੀ ਅਫਰੀਕਾ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ

ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਰੀਜ਼ਾ ਹੈਂਡਰਿਕਸ ਇਸ ਸਾਲ ਟੀਮ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਹੈਂਡਰਿਕਸ ਨੇ 17 ਮੈਚਾਂ ’ਚ 399 ਦੌੜਾਂ ਬਣਾਈਆਂ ਹਨ। ਐਨਰਿਕ ਨੌਰਟੀਆ ਇਸ ਸਾਲ ਟੀਮ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਪਰ, ਉਹ ਇਸ ਸੀਰੀਜ਼ ’ਚ ਟੀਮ ਦਾ ਹਿੱਸਾ ਨਹੀਂ ਹੈ। ਇਸ ਸਥਿਤੀ ’ਚ ਓਟਨੇਲ ਬਾਰਟਮੈਨ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਸ ਨੇ 10 ਮੈਚਾਂ ’ਚ 14 ਵਿਕਟਾਂ ਲਈਆਂ ਹਨ।

ਪਿਚ ਰਿਪੋਰਟ ਤੇ ਰਿਕਾਰਡ | IND vs SA

ਕਿੰਗਸਮੀਡ ਕ੍ਰਿਕੇਟ ਗਰਾਊਂਡ ਦੀ ਪਿੱਚ ਗੇਂਦਬਾਜ਼ੀ ਲਈ ਅਨੁਕੂਲ ਹੈ। ਇੱਥੇ ਤੇਜ਼ ਗੇਂਦਬਾਜ਼ ਨੂੰ ਜ਼ਿਆਦਾ ਮਦਦ ਮਿਲਦੀ ਹੈ। ਇੱਥੇ ਹੁਣ ਤੱਕ ਕੁੱਲ 22 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 11 ਮੈਚ ਜਿੱਤੇ ਹਨ। ਜਦੋਂ ਕਿ 9 ਮੈਚਾਂ ’ਚ ਟੀਮ ਦੀ ਗੇਂਦਬਾਜ਼ੀ ਨੂੰ ਪਹਿਲਾਂ ਸਫਲਤਾ ਮਿਲੀ। ਇੱਥੇ ਦੋ ਮੈਚ ਨਿਰਣਾਇਕ ਰਹੇ। ਅਜਿਹੇ ’ਚ ਟਾਸ ਜਿੱਤਣ ਵਾਲੀ ਟੀਮ ਇਸ ਮੈਦਾਨ ’ਤੇ ਪਹਿਲਾਂ ਬੱਲੇਬਾਜ਼ੀ ਕਰਨ ਨੂੰ ਤਰਜੀਹ ਦੇਵੇਗੀ।

ਮੌਸਮ ਸਬੰਧੀ ਜਾਣਕਾਰੀ

ਮੈਚ ਵਾਲੇ ਦਿਨ ਡਰਬਨ ਵਿੱਚ ਮੌਸਮ ਸਾਫ਼ ਰਹੇਗਾ। ਦਿਨ ਭਰ ਕੁਝ ਬੱਦਲਾਂ ਦੇ ਨਾਲ ਧੁੱਪ ਰਹੇਗੀ। ਹਾਲਾਂਕਿ 10 ਫੀਸਦੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਤਾਪਮਾਨ 20 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਰਮਨਦੀਪ ਸਿੰਘ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ/ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਆਵੇਸ਼ ਖਾਨ।

ਦੱਖਣੀ ਅਫ਼ਰੀਕਾ : ਏਡਨ ਮਾਰਕਰਮ (ਕਪਤਾਨ), ਰੀਜ਼ਾ ਹੈਂਡਰਿਕਸ, ਰਿਆਨ ਰਿਕੈਲਟਨ, ਟ੍ਰਿਸਟਨ ਸਟੱਬਸ, ਹੇਨਰਿਕ ਕਲਾਸਨ (ਵਿਕਟਕੀਪਰ), ਡੇਵਿਡ ਮਿਲਰ, ਡੋਨੋਵਨ ਫਰੇਰਾ, ਮਾਰਕੋ ਯੈਨਸਨ, ਗੇਰਾਲਡ ਕੋਏਟਜ਼ੀ, ਓਟਨਲ ਬਾਰਟਮੈਨ ਤੇ ਲੂਥੋ ਸਿਪਾਮਲਾ।

ਮੈਚ ਕਿੱਥੇ ਵੇਖ ਸਕਦੇ ਹੋਂ?

  • ਸਪੋਰਟਸ18 ਇਸ ਟੀ-20 ਸੀਰੀਜ਼ ਦਾ ਅਧਿਕਾਰਤ ਪ੍ਰਸਾਰਕ ਹੈ। ਤੁਸੀਂ ਭਾਰਤ ’ਚ ਸਪੋਰਟਸ 18 ਟੀਵੀ ਚੈਨਲ ’ਤੇ ਮੈਚ ਲਾਈਵ ਦੇਖ ਸਕਦੇ ਹੋ।
  • ਭਾਰਤ ’ਚ ਲਾਈਵ ਸਟ੍ਰੀਮਿੰਗ ਜੀਓ ਸਿਨੇਮਾ ਐਪ ਵੈੱਬਸਾਈਟ ’ਤੇ ਹੋਵੇਗੀ।