IND vs BAN: ਟੀਮ ਇੰਡੀਆ ਨੇ ਵੱਡੇ ਫਰਕ ਨਾਲ ਜਿੱਤਿਆ ਚੈੱਨਈ ਟੈਸਟ, ਅਸ਼ਵਿਨ ਦਾ ਦੋਹਰਾ ਪ੍ਰਦਰਸ਼ਨ

IND vs BAN
IND vs BAN: ਟੀਮ ਇੰਡੀਆ ਨੇ ਵੱਡੇ ਫਰਕ ਨਾਲ ਜਿੱਤਿਆ ਚੈੱਨਈ ਟੈਸਟ, ਅਸ਼ਵਿਨ ਦਾ ਦੋਹਰਾ ਪ੍ਰਦਰਸ਼ਨ

ਭਾਰਤੀ ਟੀਮ ਵੱਲੋਂ 3 ਬੱਲੇਬਾਜ਼ਾ ਨੇ ਸੈਂਕੜੇ ਜੜੇ

  • ਦੂਜੀ ਪਾਰੀ ’ਚ ਬੰਗਲਾਦੇਸ਼ ਨੂੰ 234 ’ਤੇ ਆਲਆਊਟ ਕੀਤਾ
  • ਬੰਗਲਾਦੇਸ਼ ਵੱਲੋਂ ਕਪਤਾਨ ਸ਼ਾਂਤੋ ਨੇ ਅਰਧਸੈਂਕੜਾ ਜੜਿਆ

ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਚੇਨਈ ਦੇ ਚੈਪੌਕ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ’ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਚੌਥੇ ਦਿਨ ਹੀ 280 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਹੁਣ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਦੂਜਾ ਮੁਕਾਬਲਾ 27 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤ ’ਚ ਪਹਿਲਾ ਟੈਸਟ ਜਿੱਤਣ ਦੇ ਹੀਰੋ ਰਵਿੰਚੰਦਰਨ ਅਸ਼ਵਿਨ ਰਹੇ, ਉਨ੍ਹਾਂ ਨੇ 6 ਵਿਕਟਾਂ ਹਾਸਲ ਕੀਤੀਆਂ। ਪਹਿਲੀ ਪਾਰੀ ’ਚ ਅਸ਼ਵਿਨ ਨੇ ਮੁਸ਼ਕਲ ਸਮੇਂ ’ਚ 113 ਦੌੜਾਂ ਵੀ ਬਣਾਈਆਂ ਸਨ। IND vs BAN

Read This : Test Cricket: ਭਾਰਤ ਪਹਿਲਾ ਟੈਸਟ ਮੈਚ ਜਿੱਤਣ ਤੋਂ 6 ਵਿਕਟਾਂ ਦੂਰ, ਖਰਾਬ ਰੋਸ਼ਨੀ ਕਾਰਨ ਤੀਜੇ ਦਿਨ ਦੀ ਖੇਡ ਛੇਤੀ ਹੋਈ ਖਤਮ

ਬੰਗਲਾਦੇਸ਼ ਵੱਲੋਂ ਕਪਤਾਨ ਨਜਮੁਲ ਹਸਨ ਸ਼ਾਂਤੋ ਨੇ (82) ਦੌੜਾਂ ਬਣਾ ਕੇ ਅਰਧਸੈਂਕੜਾ ਜੜਿਆ। ਬੰਗਲਾਦੇਸ਼ੀ ਟੀਮ ਨੇ ਅੱਜ 158/4 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸ਼ਾਂਤੋ ਨੇ 51 ਜਦਕਿ ਸ਼ਾਕਿਬ ਅਲ ਹਸਨ ਨੇ 5 ਦੌੜਾਂ ਤੋਂ ਆਪਣੀ-ਆਪਣੀ ਪਾਰੀ ਨੂੰ ਅੱਗੇ ਵਧਾਇਆ। ਸ਼ਾਂਤੋ 82 ਤੇ ਸ਼ਾਕਿਬ 25 ਦੌੜਾਂ ਬਣਾ ਕੇ ਆਊਟ ਹੋਏ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੂਜੀ ਪਾਰੀ 4 ਵਿਕਟਾਂ ’ਤੇ 287 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ ਤੇ ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 376 ਦੌੜਾਂ ਬਣਾਈਆਂ ਸਨ। ਜਵਾਬ ’ਚ ਬੰਗਲਾਦੇਸ਼ ਦੀ ਪਹਿਲੀ ਪਾਰੀ 149 ਦੌੜਾਂ ’ਤੇ ਆਲਆਊਟ ਹੋ ਗਈ ਸੀ। IND vs BAN

LEAVE A REPLY

Please enter your comment!
Please enter your name here