ਸੈਮੀਫਾਈਨਲ ‘ਚ ਪਾਕਿ ਨੂੰ ਹਰਾ ਭਾਰਤ ਨੇ ਰਚਿਆ ਇਤਿਹਾਸ

India Beat Pakistan, Semifinals

ਕਪਤਾਨ ਅਮਿਤ ਇੰਸਾਂ ਦਾ ਫਿਰ ਸ਼ਾਨਦਾਰ ਪ੍ਰਦਰਸ਼ਨ

  • ਹੁਣ ਫਾਈਨਲ ‘ਚ ਚੀਨੀ ਤਾਈਪੇ ਨਾਲ ਹੋਵੇਗਾ ਮੁਕਾਬਲਾ

ਨੇਪੀਤਾ (ਮਿਆਂਮਾਰ) (ਏਜੰਸੀ)। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਏਸ਼ੀਅਨ ਅੰਡਰ-23 ਵਾਲੀਬਾਲ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਭਾਰਤੀ ਟੀਮ ਨੇ ਇਸ ਦੇ ਨਾਲ ਹੀ ਆਉਂਦੀ ਐਫਆਈਵੀਬੀ ਪੁਰਸ਼ ਅੰਡਰ 23 ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਭਾਰਤ ਨੇ 21-25, 25-16, 25-22, 25-18 ਨਾਲ ਜਿੱਤ ਦਰਜ ਕੀਤੀ ਹੁਣ ਐਤਵਾਰ ਨੂੰ ਫਾਈਨਲ ‘ਚ ਉਸ ਦਾ ਸਾਹਮਣਾ ਚੀਨੀ ਤਾਈਪੇ ਨਾਲ ਹੋਵੇਗਾ ਚੀਨੀ ਤਾਈਪੇ ਨੇ ਜਪਾਨ ਨੂੰ ਇੱਕ ਸਖ਼ਤ ਮੁਕਾਬਲੇ ‘ਚ 3-2 ਨਾਲ ਹਰਾਇਆ ਸੀ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਹੋਣਹਾਰ ਖਿਡਾਰੀ ਅਮਿਤ ਗੁਲੀਆ ਇੰਸਾਂ ਦੀ ਅਗਵਾਈ ‘ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਅਗਲੇ ਤਿੰਨ ਸੈੱਟਾਂ ‘ਚ ਸ਼ਾਨਦਾਰ ਜਿੱਤ ਦਰਜ ਕੀਤੀ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਭਾਰਤੀ ਟੀਮ ਦੀ ਜਿੱਤ ‘ਤੇ ਵਧਾਈ ਦਿੱਤੀ।

LEAVE A REPLY

Please enter your comment!
Please enter your name here