ਇੱਕ ਵਾਰ ਫ਼ੇਰ ਡ੍ਰੈਗਨ ਅੱਗ ਉਗਲ਼ ਰਿਹਾ ਹੈ ਤੇ ਭਾਰਤ ਦੇ ਮੱਥੇ ‘ਤੇ ਵੱਟ ਪੈਣੇ ਸ਼ੁਰੂ ਹੋ ਗਏ ਹਨ ਭਾਰਤ-ਚੀਨ ਸਬੰਧ ਦੁਬਾਰਾ ਵਿਗੜਦੇ ਜਾ ਰਹੇ ਹਨ ਹਾਲਾਂਕਿ ਭਾਰਤ ਇਸ ਤਰ੍ਹਾਂ ਦੀ ਤਣਾ ਤਣੀ ਦਾ ਹੁਣ ਆਦੀ ਹੋ ਚੁੱਕਾ ਹੈ ਇਸ ਵਾਰ ਅੱਗ ‘ਚ ਘਿਓ ਉਦੋਂ ਪਿਆ ਜਦੋਂ ਤਿੱਬਤ ਦੇ ਧਰਮਗੁਰੂ ਦਲਾਈਲਾਮਾ ਅਰੁਣਾਚਲ ਪ੍ਰਦੇਸ਼ ਪਹੁੰਚੇ ਤੇ ਬੌਧ ਭਿਖਸ਼ੂਆਂ ਦਾ ਮਨੋਬਲ ਵਧਾਉਣ ਦੀ ਕੋਸ਼ਿਸ਼ ਕੀਤੀ । ਅਰੁਣਾਚਲ ਪ੍ਰਦੇਸ਼ ਭਾਰਤ-ਚੀਨ ਰਿਸ਼ਤਿਆਂ ‘ਚ ਰੋੜ ਵਾਂਗ ਰੜਕਦਾ ਰਿਹਾ ਹੈ ਅਤੇ ਚੀਨ ਹਮੇਸ਼ਾ ਹੀ ਇਸ ਨੂੰ ਰੱਫ਼ੜ ਦਾ ਮੁੱਦਾ ਮੰਨਦਾ ਰਿਹਾ ਹੈ ਇਸ ਲਈ ਰੌਲ਼ਾ ਤਾਂ ਪੈਣਾ ਹੀ ਸੀ ਤੇ ਦਲਾਈਲਾਮਾ ਦੀ ਯਾਤਰਾ ਨੂੰ ਸ਼ੱਕੀ ਮੰਨਦਿਆਂ ਚੀਨ ਨੇ ਸਖ਼ਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਚੀਨੀ ਸਿਆਸਤਦਾਨਾਂ ਨੇ ਭਾਰਤ ਨੂੰ ਖੁੱਲ੍ਹੇਆਮ ਧਮਕੀ ਦੇ ਦਿੱਤੀ ਅਤੇ ਚੀਨੀ ਅਖ਼ਬਾਰਾਂ ਦੀਆਂ ਸੁਰਖ਼ੀਆਂ ‘ਚ ਯਾਤਰਾ ਦੀਆਂ ਖ਼ਬਰਾਂ ਆਮ ਹੋ ਗਈਆਂ।
ਦਰਅਸਲ ਚੀਨ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਨੇਫ਼ਾ ਦੇ ਇਸ ਰੱਫੜ ਵਾਲੇ ਖੇਤਰ ‘ਚ ਦਲਾਈਲਾਮਾ ਯਾਤਰਾ ਕਿਉਂ ਕਰ ਰਹੇ ਹਨ ਹਾਲਾਂਕਿ ਭਾਰਤੀ ਆਲ੍ਹਾ ਕਮਾਨ ਨੇ ਸਪੱਸ਼ਟ ਕੀਤਾ ਹੈ ਕਿ ਦਲਾਈਲਾਮਾ ਸਾਡੇ ਮਹਿਮਾਨ ਹਨ ਅਤੇ ਜੇਕਰ ਮਹਿਮਾਨ ਭਾਰਤ ਦੇ ਕਿਸੇ ਵੀ ਖੇਤਰ ‘ਚ ਘੁੰਮਣਾ ਚਾਹੁੰਦਾ ਹੈ, ਤਾਂ ਦੂਜੇ ਮੁਲਕਾਂ ਨੂੰ ਇਤਰਾਜ਼ ਕਿਉਂ ਹੈ? ਬਾਦ ‘ਚ ਦਲਾਈਲਾਮਾ ਨੇ ਵੀ ਸਪੱਸ਼ਟ ਕੀਤਾ ਕਿ ਉਹ ਬੌਧ ਭਿਖਸ਼ੂਆਂ ਦਾ ਹੌਂਸਲਾ ਵਧਾਉਣ ਆਏ ਸਨ ਰਿਜਿਜੂ ਨੇ ਵੀ ਆਪਣੇ ਭਾਸ਼ਣ ‘ਚ ਸਪੱਸ਼ਟ ਕਿਹਾ ਕਿ ਨੇਫਾ ਸਾਡੇ ਆਪਣੇ ਸੂਬੇ ਅਤੇ ਭਾਰਤ ਦਾ ਅਟੱਟ ਹਿੱਸਾ ਹੈ ਅਤੇ ਦਲਾਈਲਾਮਾ ਸਾਡੇ ਮਹਿਮਾਨ ਹਨ, ਇਸ ਲਈ ਚੀਨ ਦਾ ਨੱਕ-ਮੂੰਹ ਚੜ੍ਹਾਉਣਾ ਚੰਗਾ ਨਹੀਂ ਹੈ ਇਸ ਵਿਰੋਧ ਨਾਲ ਚੀਨ ਦੀ ਮਾੜੀ ਕਰਤੂਤ ਅਤੇ ਬਦਨੀਤ ਦਾ ਪਤਾ ਲੱਗਦਾ ਹੈ ਦਰਅਸਲ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਕੁਝ ਤੱਥਾਂ ਦਾ ਗਿਆਨ ਜ਼ਰੂਰੀ ਹੈ।
ਭਾਰਤ-ਚੀਨੀ ਰਿਸ਼ਤੇ 1955 ਤੱਕ ਬੜੇ ਗੂੜ੍ਹੇ ਰਹੇ ਰਿਸ਼ਤਿਆਂ ਦਾ ਗਰਾਫ਼ ਉਦੋਂ ਡਿੱਗਿਆ ਜਦੋਂ ਚੀਨ ਨੇ ਤਿੱਬਤ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤਿੱਬਤੀਆਂ ਦੇ ਧਰਮਗੁਰੂ ਦਲਾਈਲਾਮਾ 1959 ‘ਚ ਭੱਜ ਕੇ ਭਾਰਤੀ ਸ਼ਰਨ ‘ਚ ਆ ਗਏ ਚੀਨ ਨੇ ਭਾਰਤ ਨੂੰ ਰੋਹਬ ਦਿਖਾਉਂਦਿਆਂ ਦਲਾਈਲਾਮਾ ਨੂੰ ਸ਼ਰਨ ਨਾ ਦੇਣ ਲਈ ਕਿਹਾ, ਜਿਸਨੂੰ ਤੱਤਕਾਲੀ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੀ ਟੀਮ ਨੇ ਨਾਮਨਜ਼ੂਰ ਕਰ ਦਿੱਤਾ ਉਦੋਂ ਤੋਂ ਲੈ ਕੇ ਅੱਜ ਤੱਕ ਭਾਰਤ-ਚੀਨੀ ਰਿਸ਼ਤੇ ਸੁਖਾਵੇਂ ਨਹੀਂ ਹੋ ਸਕੇ ਭਾਰਤ-ਚੀਨੀ ਰਿਸ਼ਤਿਆਂ ‘ਚ ਕੁੜੱਤਣ ਸੰਨ 1962 ‘ਚ ਸਿਖ਼ਰ ‘ਤੇ ਪਹੁੰਚ ਗਈ ਅਤੇ ਚੀਨ ਨੇ ਭਾਰਤ ‘ਤੇ ਹਮਲਾ ਕਰ ਦਿੱਤਾ ਇਸ ਯੁੱਧ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਇਹ ਵੀ ਪੜ੍ਹੋ : ਕੀ ਬਦਲਾਅ ਦੇ ਦੌਰ ’ਚ ਹੈ ਭਾਰਤ ਦੀ ਚੀਨ ਨੀਤੀ
ਜ਼ਿਕਰਯੋਗ ਹੈ ਕਿ ਭਾਰਤ-ਚੀਨ ਸਰਹੱਦ ਵਿਵਾਦਾਂ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਜਾ ਸਕਦਾ ਹੈ-ਪੱਛਮੀ , ਮੱਧ ਤੇ ਪੂਰਵੀ ਹਿੱਸਾ ਪੱਛਮੀ ਹਿੱਸੇ ‘ਚ ਦੋਵਾਂ ਦੀ 1600 ਕਿਲੋਮੀਟਰ ਲੰਮੀ ਸਰਹੱਦ ਹੈ, ਜੋ ਜੰਮੂ-ਕਸ਼ਮੀਰ ਨੂੰ ਚੀਨ ਦੇ ਸਿਕਯਾਂਗ ਤੇ ਤਿੱਬਤ ਦੇ ਇਲਾਕਿਆਂ ਤੋਂ ਵੱਖ ਕਰਦੀ ਹੈ ਇਸ ‘ਚ ਲੱਗਭਗ 25000 ਵਰਗ ਕਿਲੋਮੀਟਰ ਦਾ ਭੂ-ਭਾਗ ਵਿਵਾਦਮਈ ਹੈ, ਜਿਸ ਵਿੱਚ ਅਕਸਾਈ ਚਿਨ ਦਾ ਖੇਤਰ ਵੀ ਸ਼ਾਮਲ ਹੈ।
ਮੱਧ ਭਾਗ ‘ਚ 650 ਕਿਮੀ. ਲੰਮੀ ਸਰਹੱਦ ਜੋ ਸਪੀਤੀ ਦੀਆਂ ਨੀਲਾਂਗ ਪਹਾੜੀਆਂ ਨੂੰ ਵੱਖ ਕਰਦੀ ਹੈ ਸਭ ਤੋਂ ਅਹਿਮ ਪੂਰਵੀ ਹਿੱਸੇ ‘ਚ 1100 ਕਿਮੀ. ਲੰਮੀ ਸਰਹੱਦ ਹੈ ਜਿਸਨੂੰ ਮੈਕਮੋਹਨ ਰੇਖਾ ਕਿਹਾ ਜਾਂਦਾ ਹੈ ਇਹ ਅਰੁਣਾਚਲ ਪ੍ਰਦੇਸ਼ ਨੂੰ ਚੀਨ ਤੋਂ ਵੱਖ ਕਰਦੀ ਹੈ ਇਸ ਵਿੱਚ ਲੱਗਭਗ 50000 ਵਰਗ ਕਿਮੀ. ਦੀ ਜ਼ਮੀਨ ਵਿਵਾਦਮਈ ਹੈ।
ਦਰਅਸਲ ਗੱਲ ਇਹ ਹੈ ਕਿ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਭੁਟਾਨ ਤੇ ਵਰਮਾ ਵਰਗੇ ਮੁਲਕ ਹਨ ਜੋ ਇਨ੍ਹਾਂ ਦੇ ਲੋਕਾਂ ਦੇ ਖੂਨ ਦੇ ਰਿਸ਼ਤੇ ਚੀਨੀ ਲੋਕਾਂ ਨਾਲ ਜੁੜੇ ਹਨ ਨਾਲ ਹੀ ਇੱਥੋਂ ਦੇ ਨਿਵਾਸੀਆਂ ਦੇ ਚੀਨ ਦੇ ਨਿਵਾਸੀਆਂ ਨਾਲ ਜਾਤੀ ਰਿਸ਼ਤੇ ਹਨ ਇਸ ਲਈ ਚੀਨ ਇਨ੍ਹਾਂ ਕੋਸ਼ਿਸ਼ਾਂ ‘ਚ ਜੁਟਿਆ ਰਹਿੰਦਾ ਹੈ ਕਿ ਜਿਵੇਂ ਉਸਨੇ ਤਾਈਵਾਨ, ਤਿੱਬਤ, ਹਾਂਗਕਾਂਗ ਵਰਗੇ ਖੇਤਰਾਂ ‘ਤੇ ਆਪਣਾ ਦਬਾਅ ਕਾਇਮ ਕਰ ਕੇ ਘੁਸਪੈਠ ਕੀਤੀ ਹੈ, ਉਸੇ ਤਰ੍ਹਾਂ ਉਹ ਨੇਫ਼ਾ ਦੇ ਇਲਾਕੇ ‘ਚ ਵੀ ਕਰ ਸਕਦਾ ਹੈ ਚੀਨ ਦੀ ਮੱਕਾਰੀ ਤੇ ਦੋਗਲਾਪਨ ਹੋਰ ਵੀ Àੁੱਭਰ ਕੇ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਇੱਕ ਪਾਸੇ ਸ਼ੀ ਜਿਨਪਿੰਗ ਉਦਾਰਵਾਦੀ ਤੇ ਦੱਖਣਪੰਥੀ ਹੋਣ ਦਾ ਡਰਾਮਾ ਕਰਦੇ ਹਨ, ਆਪਣੀ ਸਦਭਾਵਨਾ ਦਾ ਪ੍ਰਚਾਰ ਕਰਦੇ ਹਨ ਤੇ ਦੂਜੇ ਪਾਸੇ ਉਹ ਭਾਰਤ ਦੇ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰਸ਼ਿਪ ਤੇ ਪਰਮਾਣੂ ਸਪਲਾਈ ਕਰਤਾ ਮੁਲਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ‘ਚ ਅੜਿੱਕੇ ਡਾਹੁੰਦਾ ਹੈ।
ਭਾਰਤ ਇੱਕ ਵੱਡਾ ਲੋਕਤੰਤਰ ਤੇ ਤੇਜ਼ੀ ਨਾਲ ਉੱਭਰਦੀ ਹੋਈ ਆਰਥਿਕ ਤੇ ਰਾਜਨੀਤਿਕ ਤਾਕਤ ਨਹੀਂ ਬਣ ਸਕਦਾ ਜਾਂ ਏਸ਼ੀਆ ‘ਚ ਉਸਦਾ ਇੱਕ ਖੇਤਰ ‘ਤੇ ਦਬਦਬਾ ਕਾਇਮ ਨਹੀਂ ਹੋ ਸਕਿਆ ਹੈ ਤਾਂ ਇਸਦਾ ਇੱਕੋ-ਇੱਕ ਕਾਰਨ ਚੀਨ ਦਾ ਭਾਰਤ ਨਾਲ ਰੰਜਿਸ਼ ਵਾਲਾ ਰੁੱਖ ਹੀ ਹੈ ਭਾਰਤ-ਚੀਨ ਰਿਸ਼ਤਿਆਂ ਨੂੰ ਨੇਪਾਲ ਦੇ ਮਾਹੌਲ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਨੇਪਾਲ, ਭਾਰਤ ਤੇ ਚੀਨ ਦਰਮਿਆਨ ਇੱਕ ਬਫ਼ਰ ਸਟੇਟ ਦਾ ਕੰਮ ਕਰਦਾ ਹੈ ਅਜੇ ਤੱਕ ਨੇਪਾਲ ‘ਚ ਸਿਆਸੀ ਅਸਥਿਰਤਾ ਦਾ ਇੱਕੋ-ਇੱਕ ਕਾਰਨ ਚੀਨ ਦੀ ਕੂਟਨੀਤੀ ਹੀ ਰਹੇ ਹੈ ਚੀਨ ਤੇ ਭਾਰਤ ਨੇਪਾਲ ‘ਚ ਆਪਣੇ ਹਿੱਤਾਂ ਨਾਲ ਸਬੰਧਤ ਸਰਕਾਰ ਚਾਹੁੰਦੇ ਹਨ ਜਿਸ ਨਾਲ ਖੇਤਰ ‘ਚ ਸ਼ਾਂਤੀ ਬਣੀ ਰਹੀ ਪਰ ਚੀਨ ਨੇਪਾਲ ਦੇ ਉਗਰਵਾਦੀਆਂ ਤੇ ਫ਼ਿਰਕਾਪ੍ਰਸਤ ਤਾਕਤਾਂ ਨੂੰ ਭੜਕਾ ਕੇ ਅਤੇ ਹਥਿਆਰ ਫ਼ੜਾ ਕੇ ਭਾਰਤ ਵਿਰੋਧੀ ਬਣਾਉਣਾ ਚਾਹੁੰਦਾ ਹੈ ਇਸ ਲਈ ਭਾਰਤ ਨੂੰ ਚੁਕੰਨਾ ਰਹਿਣਾ ਪਵੇਗਾ।
ਜਦੋਂ-ਜਦੋਂ ਚੀਨ ਵੱਲ ਭਾਰਤ ਨੇ ਦੋਸਤੀ ਦਾ ਹੱਥ ਵਧਾਇਆ ਹੈ ਤਾਂ ਉਸਨੇ ਭਾਰਤ ‘ਤ ਪਿੱਛੋਂ ਵਾਰ ਕੀਤਾ ਹੈ ਚੀਨ ਜਾਣਦਾ ਹੈ ਕਿ ਭਾਰਤ ਨਾਲ ਉਹ ਬਹੁਤੇ ਦਿਨ ਸ਼ੁਰੂਆਤੀ ਯੁਧ ਨਹੀਂ ਲੜ ਸਕਦਾ ਇਸ ਲਈ ਉਹ ਛੋਟੇ-ਛੋਟੇ ਮੁੱਦਿਆਂ ਨੂੰ ਰਾਈ ਦਾ ਪਹਾੜ ਬਣਾ ਦਿੰਦਾ ਹੈ ਪਾਕਿਸਤਾਨ ਨਾਲ ਮਿਲ ਕੇ ਉਸਨੇ ਭਾਰਤ ਖਿਲਾਫ਼ ਛਦਮ ਯੁਧ ਛੇੜ ਰੱਖਿਆ ਹੈ ਚੀਨ ਪਾਕਿਸਤਾਨ ਨੂੰ ਨਾ ਸਿਰਫ ਸੈਨਿਕ ਸਮਾਨ ਵੇਚਦਾ ਹੈ ਸਗੋਂ ਪਾਕਿਸਤਾਨ ‘ਚ ਸਥਿੱਤ ਅੱਤਵਾਦੀ ਕੈਂਪਾਂ ‘ਚ ਉਗਰਵਾਦੀਆਂ ਦਾ ਮਨੋਬਲ ਵਧਾਉਣ ‘ਚ ਮੱਦਦ ਕਰਦਾ ਹੈ ਇਸ ਛਦਮ ਯੁਧ ਦਾ ਭਾਰਤ ਉਦੋਂ ਹੀ ਵਿਰੋਧ ਕਰ ਸਕਦਾ ਹੈ।
ਜਦੋਂ ਉਹ ਸੈਨਿਕ ਮਾਮਲਿਆਂ ‘ਚ ਅਤੇ ਹਥਿਆਰਾਂ ਦੇ ਨਿਰਮਾਣ ‘ਚ ਆਤਮਨਿਰਭਰ ਬਣ ਸਕੇ ਤਵਾਂਗ ‘ਚ ਰੇਲਵੇ ਲਾਈਨ ਵਿਛਾਉਣ ਦਾ ਵਿਰੋਧ ਕਰਦਿਆਂ ਚੀਨ ਕਦੇ ਵੀ ਭਾਰਤ ਦਾ ਹਮਾਇਤੀ ਨਹੀਂ ਬਣ ਸਕਦਾ ਇਸ ਲਈ ਭਾਰਤ ਨੂੰ ਚੀਨ ਖਿਲਾਫ ਹੋਰਨਾਂ ਮੁਲਕਾਂ ਨਾਲ ਲਾਮਬੰਦੀ ਕਰਨੀ ਚਾਹੀਦੀ ਹੈ ਇਹ ਮੰਦਭਾਗਾ ਹੀ ਹੈ ਕਿ ਸਾਡੇ ਕੱਟੜ ਵਿਰੋਧੀ ਦਾ ਸਮਾਨ, ਖਾਸ ਤੌਰ ‘ਤੇ ਇਲੈਕਟ੍ਰਾਨਿਕ ਚੀਜ਼ਾਂ ਨਾਲ ਸਾਡਾ ਬਜ਼ਾਰ ਭਰਿਆ ਪਿਆ ਹੈ ਅਤੇ ਅਸੀਂ ਬੜੇ ਚਾਅ ਨਾਲ ਉਸ ਦੀ ਵਰਤੋਂ ਵੀ ਕਰਦੇ ਹਾਂ ਇਸ ਲਈ ਜ਼ਰੂਰਤ ਹੈ ਚੀਨ ਨਾਲ ਸਬੰਧਤ ਇੱਕ ਸਖ਼ਤ ਅਤੇ ਹਮਲਾਵਰ ਨੀਤੀ ਦੀ, ਜਿਸ ਨਾਲ ਚੀਨ ਨੂੰ ਸਬਕ ਮਿਲੇ।