ਕੀ ਬਦਲਾਅ ਦੇ ਦੌਰ ’ਚ ਹੈ ਭਾਰਤ ਦੀ ਚੀਨ ਨੀਤੀ

India's China Policy

ਲੱਦਾਖ ਦੇ ਪੱਛਮੀ ਹਿਮਾਲਿਆ ਖੇਤਰ ’ਚ ਅਸਲ ਕੰਟਰੋਲ ਲਾਈਨ (ਐਲਏਸੀ) ’ਤੇ ਇਨ੍ਹੀਂ ਦਿਨੀਂ ਸਭ ਕੁਝ ਠੀਕ-ਠਾਕ ਹੈ, ਜਾਂ ਸਥਿਤੀ ਕੁਝ ਅਸਧਾਰਨ ਹੈ ਕੀ ਐਲਏਸੀ ’ਤੇ ਤੈਨਾਤ ਭਾਰਤ-ਚੀਨ ਫੌਜੀ ਬਲਾਂ ਦੇ ਵਿਚਕਾਰ ਤਣਾਅ ਇਸ ਕਦਰ ਵਧ ਗਿਆ ਹੈ ਕਿ ਨਜ਼ਦੀਕੀ ਭਵਿੱਖ ’ਚ ਕਿਸੇ ਜੰਗ ਦੀ ਸੰਭਾਵਨਾ ਦਿਸ ਰਹੀ ਹੈ ਭਾਰਤ-ਚੀਨ ਸੀਮਾ ਵਿਵਾਦ ’ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਦੇਸ਼ ਦੇ ਜੰਗੀ ਹਲਕਿਆਂ ’ਚ ਇਸ ਤਰ੍ਹਾਂ ਸਵਾਲ ਉੱਠਣ ਲੱਗੇ ਹਨ ।

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪਿਛਲੇ ਦਿਨੀਂ ਇੱਕ ਨਿਊਜ਼ ਚੈਨਲ ਦੇ ਕਾੱਨਕਲੇਵ ਦੇ ਇੰਟਰਵਿਊ ਦੌਰਾਨ ਕਿਹਾ ਕਿ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਲਾਈਨ (ਐਲਏਸੀ) ’ਤੇ ਸਥਿਤੀ ਬਹੁਤ ਨਾਜ਼ੁਕ ਹੈ ਕੁਝ ਇਲਾਕਿਆਂ ’ਚ ਭਾਰਤ ਅਤੇ ਚੀਨ ਦੇ ਫੌਜੀ ਇੱਕ-ਦੂਜੇ ਦੇ ਐਨੇ ਨਜ਼ਦੀਕ ਤੈਨਾਤ ਹਨ ਕਿ ਹਾਲਾਤ ਕਾਫ਼ੀ ਖਤਰਨਾਕ ਹਨ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ-ਚੀਨ ਸਬੰਧ ਉਦੋਂ ਤੱਕ ਆਮ ਨਹੀਂ ਹੋਣਗੇ ਜਦੋਂ ਤੱਕ ਕਿ ਸਤੰਬਰ 2020 ’ਚ ਚੀਨ ਨਾਲ ਹੋਏ ਸਿਧਾਂਤਕ ਸਮਝੌਤੇ ਅਨੁਸਾਰ ਸੀਮਾ ਵਿਵਾਦ ਦਾ ਹੱਲ ਨਹੀਂ ਹੋ ਜਾਂਦਾ ਭਾਰਤ-ਚੀਨ ਸੀਮਾ ਵਿਵਾਦ ਦੇ ਵਿਚਕਾਰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਇਸ ਬਿਆਨ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ।

ਵਿਦੇਸ਼ ਮੰਤਰੀ ਦੇ ਬਿਆਨ ਦੀ ਜੋ ਟਾਈਮਿੰਗ ਹੈ, ਉਸ ਨਾਲ ਵੀ ਇਸ ਦੀ ਅਹਿਮੀਅਤ ਹੋਰ ਜ਼ਿਆਦਾ ਵਧ ਜਾਂਦੀ ਹੈ ਪਿਛਲੇ ਮਹੀਨੇ ਵੀ ਐਸ. ਜੈਸ਼ੰਕਰ ਨੇ ਚੀਨ ਨਾਲ ਜੁੜੀ ਨੀਤੀ ’ਤੇ ਚਰਚਾ ਕਰਦਿਆਂ ਭਾਰਤ ਨੂੰ ਇੱਕ ਛੋਟੀ ਇਕੋਨਮੀ ਵਾਲਾ ਦੇਸ਼ ਦੱਸਿਆ ਅਤੇ ਕਿਹਾ ਕਿ ਚੀਨ ਵੱਡੀ ਅਰਥਵਿਵਸਥਾ ਵਾਲਾ ਦੇਸ਼ ਹੈ, ਇਸ ਲਈ ਅਸੀਂ ਉਸ ਨਾਲ ਨਹੀਂ ਲੜ ਸਕਦੇ ਸਵਾਲ ਇਹ ਹੈ ਕਿ ਐਸ. ਜੈਸ਼ੰਕਰ ਨੇ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੱਤਾ ਹੈ ਕੀ ਚੀਨ ਦੇ ਮਾਮਲੇ ’ਚ ਭਾਰਤ ਡਿਫੈਂਸਿਵ ਮੋਡ ’ਤੇ ਆ ਗਿਆ ਹੈ? ਮੌਜੂਦਾ ਸਮੇਂ ’ਚ ਭਾਰਤ ਦੀ ਵਿਦੇਸ਼ ਨੀਤੀ ਸਭ ਤੋਂ ਮਜ਼ਬੂਤ ਦੌਰ ਵਿਚ ਹੈ, ਅਤੇ ਕੌਮਾਂਤਰੀ ਮੰਚਾਂ ’ਤੇ ਭਾਰਤ ਦੀ ਛਵੀ ਵਧਾਉਣ ’ਚ ਐਸ. ਜੈਸ਼ੰਕਰ ਦੀ ਵੱਡੀ ਭੂਮਿਕਾ ਰਹੀ ਹੈ ।

ਅਜਿਹੇ ’ਚ ਚੀਨ ਪ੍ਰਤੀ ਭਾਰਤ ਦੀ ਡਿਫੈਂਸਿਵ ਪਾਲਸੀ ’ਤੇ ਸ਼ੱਕ ਦੀ ਇੱਕ ਵੱਡੀ ਵਜ੍ਹਾ ਇਹ ਵੀ ਬਣ ਜਾਂਦੀ ਹੈ ਕਿ ਉਕਤ ਦੋਵੇਂ ਬਿਆਨ ਭਾਰਤ ਦੇ ਉਸ ਤੇਜ਼-ਤਰਾਰ ਵਿਦੇਸ਼ ਮੰਤਰੀ ਦੇ ਹਨ, ਜਿਨ੍ਹਾਂ ਨੂੰ ਮਹਾਂਸ਼ਕਤੀਆਂ ਦੀਆਂ ਅੱਖਾਂ ’ਚ ਅੱਖ ਪਾ ਕੇ ਜਵਾਬ ਦੇਣ ਲਈ ਜਾਣਿਆ ਜਾਂਦਾ ਹੈ ਵਰਤਮਾਨ ਸੰਸਾਰਕ ਮਾਹੌਲ ਨੂੰ ਦੇਖੀਏ ਤਾਂ ਪਿਛਲੇ ਕੁਝ ਮਹੀਨਿਆਂ ’ਚ ਜੈਸ਼ੰਕਰ ਨੇ ਜਿਸ ਖੁੱਲ੍ਹਦਿਲੀ ਨਾਲ ਭਾਰਤ ਦੇ ਪੱਖ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੈ ਉਸ ’ਚ ਉਨ੍ਹਾਂ ਦੀ ਕੂਟਨੀਤਿਕ ਮੁਹਾਰਤ ਅਤੇ ਰਣਨੀਤਿਕ ਹੁਸ਼ਿਆਰੀ ਦੀ ਸਾਰੇ ਪਾਸੇ ਚਰਚਾ ਹੋਈ ਹੈ ਬੀਤੇ ਦਸੰਬਰ ਮਹੀਨੇ ’ਚ ਜਦੋਂ ਐਸ. ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 77ਵੇਂ ਸਾਲਾਨਾ ਸੰਮੇਲਨ ’ਚ ਹਿੱਸਾ ਲੈਣ ਲਈ ਅਮਰੀਕਾ ਗਏ ਉਸ ਦੌਰਾਨ ਜਦੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਨੇ ਰੂਸ ਤੋਂ ਤੇਲ ਅਤੇ ਹਥਿਆਰ ਖਰੀਦਣ ਦੇ ਮੁੱਦੇ ’ਤੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਸਪੱਸ਼ਟਤਾ ਨਾਲ ਭਾਰਤ ਦਾ ਪੱਖ ਰੱਖਦਿਆਂ ਕਿਹਾ ਕਿ ਭਾਰਤ ਤੇਲ ਜਾਂ ਹਥਿਆਰ ਕਿਸ ਤੋਂ ਖਰੀਦਦਾ ਹੈ, ਇਸ ਦਾ ਫੈਸਲਾ ਉਹ ਆਪਣੇ ਰਾਸ਼ਟਰਹਿੱਤ ਨੂੰ ਧਿਆਨ ’ਚ ਰੱਖਦਿਆਂ ਕਰਦਾ ਹੈ ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਯੂਕਰੇਨ ’ਤੇ ਰੂਸੀ ਹਮਲੇ ਦੇ ਬਾਅਦ ਤੋਂ ਅਮਰੀਕਾ ਅਤੇ ਪੱਛਮੀ ਦੇਸ਼ ਭਾਰਤ ’ਤੇ ਦਬਾਅ ਪਾ ਰਹੇ ਹਨ ਕਿ ਉਹ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇ ਪਰ ਇਸ ਦੇ ਬਾਵਜ਼ੂਦ ਭਾਰਤ ਲਗਾਤਾਰ ਰੂਸ ਤੋਂ ਤੇਲ ਦਾ ਆਯਾਤ ਕਰ ਰਿਹਾ ਹੈ ਹਥਿਆਰ ਖਰੀਦਣ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਆਪਣਾ ਫੌਜੀ ਸਾਜੋ-ਸਾਮਾਨ ਕਿੱਥੋਂ ਖਰੀਦਦੇ ਹਾਂ, ਇਹ ਕੋਈ ਨਵਾਂ ਨਹੀਂ ਹੈ, ਤੇ ਨਾ ਹੀ ਭੂ-ਰਾਜਨੀਤਿਕ ਹਾਲਾਤ ’ਚ ਬਦਲਾਅ ਹੋਣ ਨਾਲ ਉਸ ’ਚ ਕੋਈ ਬਦਲਾਅ ਹੋਇਆ ਹੈ ਅਸੀਂ ਉਹ ਬਦਲ ਚੁਣਦੇ ਹਾਂ, ਜੋ ਸਾਡੇ ਹਿੱਤ ’ਚ ਹੁੰਦਾ ਹੈ ਜੂਨ 2022 ’ਚ ਸਲੋਵਾਕੀਆ ’ਚ ਹੋਏ ਗਲੋਬਸੇਕ ਬ੍ਰੈਟੀਸਲਾਵਾ ਫੋਰਮ ’ਚ ਯੂਰਪ ਨੂੰ ਫਟਕਾਰ ਲਾਉਂਦਿਆਂ ਜੈਸ਼ੰਕਰ ਨੇ ਜੋ ਬਿਆਨ ਦਿੱਤਾ ਉਸ ਦੀ ਵੀ ਦੁਨੀਆ ਭਰ ’ਚ ਚਰਚਾ ਹੋਈ ਰੂਸ-ਯੂਕਰੇਨ ਜੰਗ ’ਚ ਭਾਰਤ ਦੇ ਰੁਖ ਨੂੰ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਸੀ ਕਿ ‘ਯੂਰਪ ਨੂੰ ਇਸ ਵਿਚਾਰਧਾਰਾ ਤੋਂ ਅੱਗੇ ਨਿੱਕਲਣਾ ਹੋਵੇਗਾ ।

ਕਿ ਉਸ ਦੀਆਂ ਸਮੱਸਿਆਵਾਂ ਪੂਰੀ ਦੁਨੀਆ ਦੀ ਸਮੱਸਿਆ ਹੈ ਅਤੇ ਪੂਰੀ ਦੁਨੀਆ ਦੀ ਸਮੱਸਿਆ ਨੂੰ ਯੂਰਪ ਨਾਲ ਕੋਈ ਲੈਣਾ-ਦੇਣਾ ਨਹੀਂ ਹੈ’ ਦੱਸਦੀਏ ਕਿ ਉਨ੍ਹਾਂ ਦਾ ਇਹ ਬਿਆਨ ਮਿਊਨਿਖ ਸਕਿਊਰਿਟੀ ਰਿਪੋਰਟ ’ਚ ਵੀ ਦਰਜ਼ ਕੀਤਾ ਗਿਆ ਸੀ ਯੂਐਨ ਸਾਲਾਨਾ ਸੰਮੇਲਨ ਦੌਰਾਨ ਵਿਦੇਸ਼ ਮੰਤਰੀ ਦੁਆਰਾ ਦਿੱਤੇ ਗਏ ਭਾਸ਼ਣ ਦੀ ਵੀ ਖੂਬ ਚਰਚਾ ਹੋਈ ਸੀ ਆਪਣੇ 15 ਮਿੰਟ ਦੇ ਭਾਸ਼ਣ ’ਚ ਐਸ. ਜੈਸ਼ੰਕਰ ਨੇ ਰੂਸ-ਯੂਕਰੇਨ ਜੰਗ ’ਚ ਭਾਰਤ ਦੀ ਸਥਿਤੀ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਜਿਵੇਂ ਕਿ ਸਾਨੂੰ ਪੁੱਛਿਆ ਜਾਂਦਾ ਹੈ ਕਿ ਅਸੀਂ ਕਿਹੜੇ ਪਾਸੇ ਹਾਂ, ਤਾਂ ਹਰ ਵਾਰ ਸਾਡਾ ਸਿੱਧਾ ਤੇ ਇਮਾਨਦਾਰ ਜਵਾਬ ਹੁੰਦਾ ਹੈ।

ਕਿ ਅਸੀਂ ਸ਼ਾਂਤੀ ਦੇ ਨਾਲ ਹਾਂ ਅਸੀਂ ਉਸ ਪੱਖ ਦੇ ਨਾਲ ਹਾਂ, ਜੋ ਯੂਐਨ ਚਾਰਟਰ ਅਤੇ ਇਸ ਦੇ ਸੰਸਥਾਪਕ ਸਿਧਾਂਤਾਂ ਦਾ ਪਾਲਣ ਕਰਦਾ ਹੈ ਅਸੀਂ ਉਸ ਪੱਖ ਦੇ ਨਾਲ ਹਾਂ, ਜੋ ਗੱਲਬਾਤ ਅਤੇ ਕੂਟਨੀਤੀ ਜ਼ਰੀਏ ਸਮੱਸਿਆ ਦੇ ਹੱਲ ਦੀ ਗੱਲ ਕਰਦਾ ਹੈ ਸਾਲਾਨਾ ਸੰਮੇਲਨ ’ਚ ਹੀ ਉਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਦਾ ਨਾਂਅ ਲਏ ਬਿਨਾ ਸੀਮਾ ’ਤੇ ਅੱਤਵਾਦ ਦਾ ਮੁੱਦਾ ਚੱੁਕਿਆ ਅਤੇ ਕਿਹਾ ਕਿ ਅੱਤਵਾਦ ਨੂੰ ਅਸੀਂ ਕਿਸੇ ਵੀ ਆਧਾਰ ’ਤੇ ਸਹੀ ਨਹੀਂ ਠਹਿਰਾ ਸਕਦੇ ਹਾਂ ਕੋਈ ਵੀ ਲੱਫਾਜੀ ਖੂਨ ਦੇ ਧੱਬਿਆਂ ਨੂੰ ਨਹੀਂ ਧੋ ਸਕਦੀ ਹੈ ਇਸੇ ਤਰ੍ਹਾਂ ਸਤੰਬਰ 2022 ’ਚ ਐਸ. ਜੈਸ਼ੰਕਰ ਦੇ ਅਮਰੀਕੀ ਦੌਰੇ ਦੌਰਾਨ ਜਦੋਂ ਭਾਰਤ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ 45 ਕਰੋੜ ਡਾਲਰ ਦੀ ਰੱਖਿਆ ਸਹਾਇਤਾ ਦਿੱਤੇ ਜਾਣ ’ਤੇ ਇਤਰਾਜ਼ ਕੀਤਾ ਤਾਂ ਅਮਰੀਕਾ ਨੇ ਇਹ ਕਹਿ ਕੇ ਸਫਾਈ ਦੇਣੀ ਚਾਹੀ ।

ਕਿ ਇਹ ਸਹਾਇਤਾ ਐਫ਼-16 ਦੇ ਰੱਖ-ਰਖਾਅ ਅਤੇ ਅੱਤਵਾਦ ਨਾਲ ਲੜਨ ਲਈ ਪਾਕਿਸਤਾਨ ਨੂੰ ਦਿੱਤੀ ਗਈ ਹੈ ਇਸ ’ਤੇ ਵਿਦੇਸ਼ ਮੰਤਰੀ ਨੇ ਅਮਰੀਕਾ ਨੂੰ ਉਸ ਦੀ ਧਰਤੀ ’ਤੇ ਹੀ ਘੇਰਦਿਆਂ ਕਿਹਾ ਕਿ ਤੁਸੀਂ ਇਹ ਕਹਿ ਕੇ ਕਿਸੇ ਨੂੰ ਬੇਵਕੂਫ਼ ਬਣਾ ਰਹੇ ਹੋ ਅਮਰੀਕਾ ਨੂੰ ਇਸ ਗੱਲ ਦੀ ਜ਼ਰਾ ਵੀ ਕਲਪਨਾ ਨਹੀਂ ਸੀ ਕਿ ਭਾਰਤ ਦੇ ਵਿਦੇਸ਼ ਮੰਤਰੀ ਵੱਲੋਂ ਇਸ ਤਰ੍ਹਾਂ ਜਵਾਬ ਵੀ ਆ ਸਕਦਾ ਹੈ ਜੈਸ਼ੰਕਰ ਨੇ ਅਮਰੀਕਾ ਨੂੰ ਉਸ ਦੀ ਸਰਜ਼ਮੀਂ ’ਤੇ ਕਰਾਰੀ ਫਟਕਾਰ ਲਾ ਕੇ ਦੁਨੀਆ ਭਰ ’ਚ ਭਾਰਤ ਨੂੰ ਉੱਭਰਦੀ ਹੋਈ ਸ਼ਕਤੀ ਦੇ ਰੂਪ ’ਚ ਪੇਸ਼ ਕੀਤਾ ਸੀ ਯੂਕਰੇਨ ’ਤੇ ਰੂਸੀ ਹਮਲੇ ਤੋਂ ਬਾਅਦ ਜਦੋਂ ਪੱਛਮੀ ਅਤੇ ਯੂਰਪੀ ਦੇਸ਼ਾਂ ਵੱਲੋਂ ਭਾਰਤ ’ਤੇ ਰੂਸ ਤੋਂ ਤੇਲ ਖਰੀਦਣ ਸਬੰਧੀ ਸਵਾਲ ਉਠਾਏ ਜਾ ਰਹੇ ਸਨ।

ਉਸ ਵਕਤ ਵੀ ਜੈਸ਼ੰਕਰ ਨੇ ਸਾਫ਼ ਤੌਰ ’ਤੇ ਕਹਿ ਦਿੱਤਾ ਸੀ ਕਿ ਭਾਰਤ ਇੱਕ ਮਹੀਨੇ ’ਚ ਰੂਸ ਤੋਂ ਜਿੰਨਾ ਤੇਲ ਖਰੀਦਦਾ ਹੈ, ਓਨਾ ਤਾਂ ਯੂਰਪ ਦੇ ਦੇਸ਼ ਇੱਕ ਦਿਨ ’ਚ ਹੀ ਖਰੀਦ ਲੈਂਦੇ ਹਨ ਕੁੱਲ ਮਿਲਾ ਕੇ ਕਹੀਏ ਤਾਂ ਸਾਰੇ ਬਿਆਨਾਂ ਦਾ ਮਤਲਬ ਇਹੀ ਹੈ ਕਿ ਬਦਲਦੀਆਂ ਸੰਸਾਰਿਕ ਹਾਲਾਤਾਂ ਦੇ ਵਿਚਕਾਰ ਐਸ. ਜੈਸ਼ੰਕਰ ਨੇ ਦੁਨੀਆ ਦੇ ਸਾਹਮਣੇ ਜਿਸ ਤਰ੍ਹਾਂ ਭਾਰਤ ਦੇ ਪੱਖ ਨੂੰ ਰੱਖਿਆ ਹੈ, ਉਹ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਸਫਲਤਮ ਅਤੇ ਨਿੱਡਰ ਅੰਦਾਜ਼ ਵਾਲੇ ਵਿਦੇਸ਼ ਮੰਤਰੀ ਦੇ ਤੌਰ ’ਤੇ ਸਥਾਪਿਤ ਕਰਦਾ ਹੈ ਪਰ ਚੀਨ ਦੇ ਮਾਮਲੇ ’ਚ ਸਾਡੇ ਵਿਦੇਸ਼ ਮੰਤਰੀ ਬਚਾਅ ਦੀ ਮੁਦਰਾ ’ਚ ਕਿਉਂ ਨਜ਼ਰ ਆ ਰਹੇ ਹਨ ।

ਅਜਿਹਾ ਤਾਂ ਨਹੀਂ ਕਿ ਜੈਸ਼ੰਕਰ (ਜਿਵੇਂ ਕਿ ਕਾਂਗਰਸ ਦਾ ਦੋਸ਼ ਹੈ) ਸਟਾਕਹੋਮ ਸਿੰਡ੍ਰੋਮ (ਬੁਰਾ ਕਰਨ ਵਾਲੇ ਨਾਲ ਹੀ ਲਗਾਅ ਹੋਣਾ) ਦੀ ਮਨੋਦਸ਼ਾ ਦੇ ਸ਼ਿਕਾਰ ਹਨ ਜਿਵੇਂ ਕਿ ਉੱਪਰ ਕਿਹਾ ਜਾ ਚੁੱਕਾ ਹੈ ਕਿ ਐਸ. ਜੈਸ਼ੰਕਰ ਦੇ ਬਿਆਨ ਦੀ ਜੋ ਟਾਈਮਿੰਗ ਹੈ, ਉਸ ਨਾਲ ਵੀ ਕਾਂਗਰਸ ਦੇ ਦੋਸ਼ਾਂ ਨੂੰ ਬਲ ਮਿਲਦਾ ਹੈ ਸੱਚ ਤਾਂ ਇਹ ਹੈ ਕਿ ਇਸ ਸਮੇਂ ਚੀਨ ਸੰਸਾਰਿਕ ਮਹਾਂਸ਼ਕਤੀ ਦੇ ਰੂਪ ’ਚ ੳੱੁਭਰਨ ਦਾ ਯਤਨ ਕਰ ਰਿਹਾ ਹੈ ਮੌਜ਼ੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਤੀਜੇ ਕਾਰਜਕਾਲ ਦੇ ਸ਼ੁਰੂ ’ਚ ਹੀ ਜਿਸ ਤਰ੍ਹਾਂ ਇਰਾਨ ਅਤੇ ਯੂਏਈ ਨੂੰ ਸਮਝੌਤੇ ਲਈ ਰਾਜ਼ੀ ਕੀਤਾ ਹੈ, ਅਤੇ ਹੁਣ ਰੂਸ-ਯੂਕਰੇਨ ਵਿਚਕਾਰ ਸ਼ਾਂਤੀ ਲਈ ਵਿਚੋਲਗੀ ਦੀ ਤਜਵੀਜ਼ ਕੀਤੀ ਹੈ, ਉਸ ਨਾਲ ਵੀ ਭਾਰਤ ਕੂਟਨੀਤਿਕ ਹੈਰਾਨੀ ’ਚ ਹੈ ਭਾਰਤ ਦੇ ਡਿਫੈਂਸਿਵ ਮੋਡ ਦੀ ਇੱਕ ਹੋਰ ਵਜ੍ਹਾ ਰੂਸ-ਚੀਨ ਵਿਚਕਾਰ ਵਧਦੇ ਸਬੰਧ ਵੀ ਹੋ ਸਕਦੇ ਹਨ! ਹੋ ਸਕਦੈ ਕਿ ਬਦਲਦੇ ਸੰਸਾਰਿਕ ਹਾਲਾਤਾਂ ਵਿਚਕਾਰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ ਚੀਨ ਦੇ ਨਾਲ ਹਮਲਾਵਰ ਹੁੰਦੇ ਸਬੰਧਾਂ ਨੂੰ ਇੱਕ ਵਾਰੀ ਲਿਟਿਲ ਬਰੇਕ ਜਾਂ ਸਾਈਲੈਂਟ ਮੋਡ ’ਤੇ ਰੱਖਣਾ ਅੱਗੇ ਦੀ ਰਣਨੀਤੀ ਦਾ ਕੋਈ ਨਵਾਂ ਹਿੱਸਾ ਹੋਵੇ ਤਾਂ ਇਹ ਹੈਰਾਨੀ ਨਹੀਂ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।