ਸਹਿਯੋਗ ਤੇ ਟਕਰਾਅ ਦਰਮਿਆਨ ਤਾਲਮੇਲ ਦੇ ਯਤਨ

Indo China

ਭਾਰਤ-ਚੀਨ ਕੂਟਨੀਤਿਕ ਗੱਲਬਾਤ

ਭਾਰਤ ਅਤੇ ਚੀਨ ਦਰਮਿਆਨ ਰਣਨੀਤਕ ਗੱਲ ਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕਿ ਸੰਸਾਰ ਦਾ ਮੌਜੂਦਾ ਸਾਮਰਿਕ ਤੰਤਰ ਨਵਾਂ ਰੂਪ ਗ੍ਰਹਿਣ ਕਰ ਰਿਹਾ ਹੈ ਬਦਲਦੇ ਸੰਸਾਰਕ ਮਹੌਲ ‘ਚ ਜਿੱਥੇ ਰੂਸ ਸਾਬਕਾ ਸੋਵੀਅਤ ਸੰਘ ਵਾਲੀ ਹਾਲਤ ਨੂੰ ਪ੍ਰਾਪਤ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ, ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਵਿਦੇਸ਼ ਨੀਤੀ  ਦੀਆਂ ਰਵਾਇਤੀ ਮਿੱਥਾਂ ਨੂੰ ਤੋੜਦੇ ਵਿਖਾਈ ਦੇ ਰਹੇ ਹਨ  ਠੀਕ ਅਜਿਹੇ ਵਕਤ  ਏਸ਼ੀਆ ਦੀਆਂ ਦੋ ਕੱਟੜ ਵਿਰੋਧੀ ਤਾਕਤਾਂ ਦਾ ਕੂਟਨੀਤਿਕ ਗੱਲਬਾਤ ਦੀ ਟੇਬਲ ‘ਤੇ ਆਉਣਾ ਇਸ ਗੱਲ  ਦਾ ਇਸ਼ਾਰਾ ਹੈ ਕਿ ਸ਼ਾਂਤੀ ਤੇ ਸਦਭਾਵ ਅਜੇ ਵੀ ਸਥਾਈ ਸਬੰਧਾਂ ਦੇ  ਨਿਰਮਾਣ ਦਾ ਆਧਾਰ ਹੈ। India-China

ਬੁੱਧਵਾਰ ਨੂੰ ਜਦੋਂ ਬੀਜਿੰਗ ‘ਚ ਭਾਰਤ  ਦੇ ਵਿਦੇਸ਼ ਸਕੱਤਰ ਐਸ. ਜੈ ਸ਼ੰਕਰ ਤੇ ਚੀਨ  ਦੇ ਕਾਰਜਕਾਰੀ ਉਪ ਵਿਦੇਸ਼ ਮੰਤਰੀ  ਝਾਂਗ ਯੇਸੂਈ ਮਿਲਣਗੇ ਤਾਂ ਦੋਵਾਂ  ਦੇ ਜ਼ਹਿਨ ‘ਚ ਵਿਸ਼ਵ ਬੁਨਿਆਦ ਦੀ ਮੌਜੂਦਾ ਤਸਵੀਰ ਹੋਵੇਗੀ ਦੁਵੱਲੇ ਤੇ ਖੇਤਰੀ  ਮੁੱਦਿਆਂ  ਤੋਂ ਇਲਾਵਾ ਹੋਰ ਸੰਸਾਰਕ ਮੁੱਦੇ ਵੀ ਦੋਵਾਂ ਨੇਤਾਵਾਂ  ਦੇ ਚਿੰਤਨ ਦੇ ਕੇਂਦਰ ‘ਚ ਹੋਣਗੇ।

ਗੱਲ ਬਾਤ ਤੋਂ ਬਾਦ ਦੋਵੇਂ ਦੇਸ਼ ਕਿਸੇ ਅੰਤਮ ਫ਼ੈਸਲੇ ਜਾਂ ਅਹਿਮ ਸਿੱਟੇ ਤੱਕ ਪਹੁੰਚ ਸਕਣਗੇ

ਕੋਈ ਸ਼ੱਕ ਨਹੀਂ ਕਿ ਗੱਲਬਾਤ ਲਈ ਜਦੋਂ ਦੋਵੇਂ ਨੇਤਾ ਆਉਣਗੇ ਤਾਂ ਪੁਰਾਣੀਆਂ ਧਾਰਨਾਵਾਂ ਤੇ ਤਜ਼ਰਬੇ ਵੀ ਉਨ੍ਹਾਂ  ਦੇ  ਦਿਮਾਗ ‘ਚ ਹੋਣਗੇ ਅਜਿਹੇ ‘ਚ ਗੱਲ ਬਾਤ ਤੋਂ ਬਾਦ ਦੋਵੇਂ ਦੇਸ਼ ਕਿਸੇ ਅੰਤਮ ਫ਼ੈਸਲੇ ਜਾਂ ਅਹਿਮ ਸਿੱਟੇ ਤੱਕ ਪਹੁੰਚ ਸਕਣਗੇ ਇਸ ‘ਚ ਸ਼ੱਕ ਹੈ ਦੋਵਾਂ ਦੇਸ਼ਾਂ  ਦੇ ਰਿਸ਼ਤਿਆਂ ‘ਤੇ ਵੱਡੇ ਪੱਧਰ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ ਪਰ ਇੱਕ ਸੱਚ  ਇਹ ਵੀ ਹੈ ਕਿ ਦੋਵਾਂ  ਦਰਮਿਆਨ ਸਹਿਯੋਗ ਤੇ ਸਹਿਮਤੀ ਤੋਂ ਕਿਤੇ ਜ਼ਿਆਦਾ ਟਕਰਾਓ ਦੇ ਮੁੱਦੇ ਹਨ ਇਨ੍ਹਾਂ ‘ਚ ਪਾਕਿ ਅੱਤਵਾਦੀ ਸਰਗਨਾ ਮਸੂਦ ਅਜਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨੇ ਜਾਣ  ਦੇ ਰਸਤੇ ‘ਚ ਚੀਨ ਅੜਿੱਕੇ ਲਾਉਣ ਐਨਐਸਜੀ ਦਾ ਮੁੱਦਾ ਅਹਿਮ ਹੈ।

ਭਾਰਤ-ਚੀਨ ਕੂਟਨੀਤਿਕ ਗੱਲਬਾਤ

ਤਾਈਵਾਨ ਦਾ ਸਵਾਲ ਵੀ ਵਿਵਾਦ ਦਾ ਇੱਕ ਕਾਰਨ ਰਿਹਾ ਹੈ ਪਿਛਲੇ ਦਿਨੀਂ ਜਦੋਂ ਤਾਈਵਾਨ ਦਾ ਇੱਕ ਸੰਸਦੀ ਪ੍ਰਤੀਨਿਧੀ ਮੰਡਲ ਭਾਰਤ ਦੌਰੇ ‘ਤੇ ਆਇਆ ਤਾਂ ਚੀਨ  ਦੇ ਵਿਦੇਸ਼ ਮੰਤਰਾਲੇ ਨੇ ਇਤਰਾਜ਼ ਕੀਤਾ ਸੀ ਹਾਲਾਂਕਿ ਭਾਰਤ ਨੇ ਇਸ ਸੰਵੇਦਨਸ਼ੀਲ ਮਾਮਲੇ ‘ਚ ਸਧੇ ਹੋਏ ਢੰਗ ਨਾਲ ਚੀਨ ਦੇ ਵਿਰੋਧ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਸੀ ਕਿ ਅਜਿਹੇ ਦੌਰਿਆਂ ਦਾ ਰਾਜਨੀਤਕ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਚੀਨ ਮੁਤਾਬਕ ਤਾਈਵਾਨ ਨੂੰ ਹੋਰ ਦੇਸ਼ਾਂ ਨਾਲ ਸਫ਼ਾਰਤੀ ਸੰਬੰਧ ਰੱਖਣ ਦਾ ਅਧਿਕਾਰ ਨਹੀਂ  ਦਰਅਸਲ ਚੀਨ ਨੂੰ ਲੱਗ ਰਿਹਾ ਹੈ ਕਿ ਭਾਰਤ ਉਸ ਨੀਤੀ ‘ਤੇ ਚੱਲ ਰਿਹਾ ਹੈ ਜੋ ਚੀਨ ਨੇ ਪਾਕਿ ‘ਚ ਅਪਣਾਈ ਹੈ।

ਭਾਰਤ-ਚੀਨ ਕੂਟਨੀਤਿਕ ਗੱਲਬਾਤ

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਟਕਰਾਓ  ਦੇ  ਬਾਵਜੂਦ ਦੋਵਾਂ ਦੇਸ਼ਾਂ ਨੂੰ ਅਚਾਨਕ ਗੱਲ ਬਾਤ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ   ਅਮਰੀਕਾ ‘ਚ ਸੱਤਾ ਤਬਦੀਲੀ  ਤੋਂ ਬਾਦ ਰਾਸ਼ਟਰਪਤੀ ਟਰੰਪ ਨੇ ਜਿਸ ਤਰ੍ਹਾਂ  ਦੀਆਂ ਨੀਤੀਆਂ  ਆਪਣਾਉਣ ਦੇ ਸੰਕੇਤ ਦਿੱਤੇ ਹਨ ਉਨ੍ਹਾਂ ਕਾਰਨ ਭਾਰਤ ਤੇ ਚੀਨ ਨੂੰ ਆਪਣੇ ਆਰਥਿਕ ਹਿੱਤਾਂ ਦੀ ਚਿੰਤਾ ਸਤਾਉਣ ਲੱਗੀ ਹੈ । ਇਹੀ ਚਿੰਤਾ ਦੋਵਾਂ ਦੇਸ਼ਾਂ  ਦਰਮਿਆਨ  ਗੱਲਬਾਤ ਦਾ ਆਧਾਰ ਬਣੀ ਹੈ  ਇਸ ਤੋਂ ਇਲਾਵਾ ਇੱਕ ਵੱਡਾ ਕਾਰਨ ਟਰੰਪ ਦਾ ਟਰਾਂਸ ਪੈਸੇਫਿਕ ਪਾਰਟਨਸ਼ਿਪ   ਵਪਾਰ ਸਮਝੌਤੇ ਤੋਂ ਹਟਣਾ ਹੈ।

ਅਮਰੀਕਾ ਦੇ ਟੀਪੀਪੀ ਤੋਂ ਹਟਣ  ਤੋਂ ਬਾਦ ਚੀਨ ਤੇ ਭਾਰਤ ਦੋਵੇਂ ਹੀ ਏਸ਼ੀਆ ‘ਚ ਆਪਣੀ ਭੂਮਿਕਾ ਦਾ ਵਿਸਥਾਰ ਕਰਨ ਲਈ ਨਵੇਂ ਬਦਲ ਲੱਭਣਾ ਚਾਹੁਣਗੇ   ਦੁਵੱਲੇ ਮੁੱਦਿਆਂ ਤੋਂ ਹਟ ਕੇ ਵੇਖੀਏ ਤਾਂ ਕੰਮ ਕਾਜ ਨਾਲ ਜੁੜੇ ਮੁੱਦੇ ਵੀ ਗੱਲਬਾਤ ਦਾ ਕਾਰਨ ਹੋ ਸਕਦੇ ਹਨ  ਬ੍ਰਿਕਸ ਦੇਸ਼ਾਂ ਦੀ ਗੋਆ ਬੈਠਕ ਦੌਰਾਨ ਪੀਐਮ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਵਿਚਕਾਰ ਹੋਈ ਉੱਚ ਪੱਧਰੀ ਗੱਲਬਾਤ ‘ਚ ਵੀ ਇਹ ਫੈਸਲਾ ਹੋਇਆ ਸੀ ਕਿ ਕੰਮ ਕਾਜ ਨਾਲ ਜੁੜੇ ਮਸਲਿਆਂ ‘ਤੇ ਵੀ ਦੋਵੇਂ ਦੇਸ਼ ਧਿਆਨ ਦੇਣਗੇ।

ਭਾਰਤ-ਚੀਨ ਕੂਟਨੀਤਿਕ ਗੱਲਬਾਤ India-China 

ਸਾਲ 2014 ‘ਚ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਭਾਰਤ ਯਾਤਰਾ ਦੌਰਾਨ ਦੁਵੱਲੇ ਕਾਰੋਬਾਰ ਨਾਲ ਜੁੜੇ ਤਮਾਮ ਮੁੱਦਿਆਂ ਨੂੰ ਸੁਲਝਾਉਣ ਨੂੰ ਲੈ ਕੇ ਸਹਿਮਤੀ ਬਣੀ ਸੀ ਪਰ ਉਸ ਤੋਂ ਬਾਦ ਅਜੇ ਤੱਕ ਇਸ ਪਾਸੇ ਗੰਭੀਰਤਾ ਨਾਲ ਗੱਲ ਨਹੀਂ ਹੋਈ ਮਿਸਾਲ ਲਈ ਉਦੋਂ ਚਿਨਫਿੰਗ ਨੇ ਕਿਹਾ ਸੀ ਕਿ ਭਾਰਤ ਨਾਲ ਵਪਾਰਕ ਘਾਟੇ ਨੂੰ ਘੱਟ ਕਰਨ ਲਈ ਚੀਨ ਹਰ ਸੰਭਵ ਮੱਦਦ ਕਰੇਗਾ ਪਰ ਉਸ ਤੋਂ ਬਾਦ ਵਪਾਰਕ ਘਾਟਾ ਘੱਟ ਹੋਣ  ਦੀ ਬਜਾਏ ਹੋਰ ਵਧ ਗਿਆ ਹੈ ।

ਮੰਨਿਆ ਜਾ ਰਿਹਾ ਹੈ ਕਿ ਭਾਰਤੀ ਪੱਖ ਚੀਨ ਵਲੋਂ ਇਹ ਮੰਗ ਕਰੇਗਾ ਕਿ ਉਹ ਵਪਾਰ ਘਾਟੇ ਦੀ ਸਮੱਸਿਆ  ਦੇ ਸਮਾਧਾਨ ਲਈ ਸਮਰੱਥ ਕਦਮ   ਚੁੱਕੇ   ਰਾਸ਼ਟਰਪਤੀ ਚਿਨਫਿੰਗ  ਦੇ ਵੱਲੋਂ ਬਚਨ ਕਰਣ ਬਾਵਜੂਦ ਚੀਨ ਨੇ ਪਿਛਲੇ ਦੋ ਸਾਲਾਂ ਵਿੱਚ ਭਾਰਤੀ ਆਯਾਤ ਨੂੰ ਵਧਾਉਣ ਲਈ ਕੋਈ ਜਰੂਰੀ ਕਦਮ   ਨਹੀਂ ਚੁੱਕੇ   ਇਸਦੇ ਇਲਾਵਾ ਬਦਲਦੇ ਸੰਸਾਰਿਕ ਮਾਹੌਲ ਵਿੱਚ ਕਿਸ ਤਰ੍ਹਾਂ ਵਲੋਂ ਦੋਨਾਂ ਦੇਸ਼ ਆਪਣੇ ਆਰਥਕ ਹਿਤਾਂ ਦੀ ਰੱਖਿਆ ਕਰਣ ਵਿੱਚ ਇੱਕ – ਦੂੱਜੇ ਦਾ ਸਹਿਯੋਗ ਕਰੇ ਇਸਦੀ ਸੰਭਾਵਨਾ ਵੀ ਗੱਲ ਬਾਤ  ਦੇ ਦੌਰਾਨ ਤਲਾਸ਼ੀ ਜਾਵੇਗੀ   ਪੂਰਵ ਵਿੱਚ ਭਾਰਤ ਅਤੇ ਚੀਨ ਨੇ ਸੰਸਾਰ ਵਪਾਰ ਸੰਗਠਨ ਸਮੇਤ ਕਈ ਆਰਥਕ ਮੰਚਾਂ ਉੱਤੇ ਇੱਕ – ਦੂੱਜੇ ਦੀ ਮਦਦ ਕੀਤੀ ਹੈ।

ਦੱਖਣੀ ਚੀਨ ਸਾਗਰ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਵਧ ਰਿਹਾ ਤਣਾਵ ਵੀ ਭਾਰਤ-ਚੀਨ ਗੱਲਬਾਤ ਦਾ ਇੱਕ ਕਾਰਨ ਹੋ ਸਕਦਾ ਹੈ ਇਸ ਵਿਵਾਦਤ ਖੇਤਰ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਲਗਾਤਾਰ ਤਕਰਾਰ ਹੁੰਦੀ ਰਹੀ ਹੈ   ਪਿਛਲੇ ਦਿਨੀਂ ਚੀਨ ਨੇ ਅਮਰੀਕਾ ਨੂੰ ਇਸ ਮਸਲੇ ‘ਤੇ ਚੁਣੌਤੀ ਦਿੱਤੀ ਸੀ ਚੀਨ ਦੀ ਚੁਣੌਤੀ ਤੋਂ ਬਾਦ ਤਲਖ਼ ਪ੍ਰਤੀਕਿਰਿਆ ਦਿੰਦਿਆਂ ਅਮਰੀਕਾ ਨੇ ਆਪਣੇ ਏਅਰਕ੍ਰਾਫ਼ਟ ਇਸ ਖੇਤਰ ਦੀ ਨਿਗਰਾਨੀ ਲਈ ਤੈਨਾਤ ਕਰ ਦਿੱਤੇ ਹਨ।

ਭਾਰਤ ਦੀ ਪੁਲਾੜ ਏਜੰਸੀ ਇਸਰੋ ਦੀ ਪ੍ਰਸੰਸਾ

ਅਮਰੀਕਾ-ਚੀਨ ਸਬੰਧਾਂ ‘ਚ ਆਈ ਤਲਖ਼ੀ ਤੋਂ ਬਾਦ ਚੀਨ ਭਾਰਤ ਪ੍ਰਤੀ ਕੁਝ ਝੁਕਦਾ ਵਿੱਖ ਰਿਹਾ ਹੈ । ਪਿਛਲੇ ਦਿਨੀਂ ਭਾਰਤ ਵੱਲੋਂ ਇਕੱਠੇ 104 Àੁੱਪਗ੍ਰਹਿ ਛੱਡੇ ਜਾਣ ਤੋਂ ਬਾਦ ਚੀਨ ਲਗਾਤਾਰ ਭਾਰਤ ਦੀ ਪੁਲਾੜ ਏਜੰਸੀ ਇਸਰੋ ਦੀ ਪ੍ਰਸੰਸਾ  ਕਰ ਰਿਹਾ ਹੈ   ਚੀਨ ਮੀਡੀਆ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਪੁਲਾੜ ‘ਚ Àੁੱਪਗ੍ਰਹਿ ਭੇਜੇ ਜਾਣ ਦੀ ਭਾਰਤ ਦੀ ਤਕਨੀਕ ਚੀਨ ਤੋਂ ਬਿਹਤਰ ਹੈ।

ਚੀਨ ਵੱਲੋਂ ਗੱਲਬਾਤ ਦੀ ਪਹਿਲ ਕੀਤੇ ਜਾਣ ਦਾ ਇੱਕ ਤਰਫਾ ਕਾਰਨ ਭਾਰਤ ਨੂੰ ਬ੍ਰਿਕਸ ਸਿਖਰ ਸੰਮੇਲਨ ‘ਚ ਆਉਣ ਲਈ ਰਾਜੀ ਕਰਨਾ ਵੀ ਹੋ ਸਕਦਾ ਹੈ ਬ੍ਰਿਕਸ ਸੰਮੇਲਨ ਇਸ ਸਾਲ ਸਤੰਬਰ ‘ਚ ਚੀਨ ਦੇ ਸ਼ਹਿਰ ਜਿਆਮੇਨ ‘ਚ ਹੋਣਾ ਹੈ ਬ੍ਰਾਜ਼ੀਲ ,  ਰੂਸ , ਚੀਨ ਤੇ ਦੱਖਣੀ ਅਫਰੀਕਾ ਤੋਂ ਇਲਾਵਾ ਭਾਰਤ ਵੀ ਬ੍ਰਿਕਸ ਦਾ ਮੈਂਬਰ ਹੈ।

ਭਾਰਤ-ਚੀਨ ਕੂਟਨੀਤਿਕ ਗੱਲਬਾਤ India-China 

ਜੋ ਵੀ ਹੋਵੇ ,  ਭਾਰਤ ਅਤੇ ਚੀਨ  ਦਰਮਿਆਨ ਕੂਟਨੀਤਿਕ ਗੱਲਬਾਤ ਦੀ ਇਹ ਇੱਕ ਨਵੀਂ ਵਿਵਸਥਾ ਹੈ ਜਿਸਨੂੰ ਸ਼ੁਰੂ ਕਰਨ ਦਾ ਫੈਸਲਾ ਪਿਛਲੇ ਸਾਲ ਚੀਨ  ਦੇ ਵਿਦੇਸ਼ ਮੰਤਰੀ  ਵਾਂਗ ਯੀ  ਦੀ ਭਾਰਤ ਯਾਤਰਾ  ਦੌਰਾਨ ਲਿਆ ਗਿਆ ਸੀ  ਪਰ ਸਵਾਲ  ਇਹ ਉੱਠਦਾ ਹੈ ਕਿ ਅਜਿਹੀ ਵਾਰਤਾ ਰਵਾਇਤੀ ਅਤੇ ਤੰਤਕਾਲਿਕ ਸਮੱਸਿਆਵਾਂ  ਦੇ ਹੱਲ ਲੱਭਣ ‘ਚ ਕਿਸ ਹੱਦ ਤੱਕ ਸਫਲ ਹੁੰਦੀ ਹੈ

ਜੇਕਰ ਦੋਵੇਂ ਦੇਸ਼ ਸਹਿਯੋਗ ਅਤੇ ਟਕਰਾਓ ਦੇ ਮੁੱਦਿਆਂ ਦਰਮਿਆਨ ਆਪਸੀ ਤਾਲਮੇਲ ਬਿਠਾ ਸਕਦੇ ਹਨ ਤਾਂ ਯਕੀਨਨ ਗੱਲਬਾਤ ‘ਚ ਲੱਗਿਆ ਸਮਾਂ ਅਤੇ ਮਿਹਨਤ ਸਾਰਥਕ ਹੋਵੇਗੀ , ਨਹੀਂ ਤਾਂ ਭਾਰਤ ਅਤੇ ਪਾਕਿਸਤਾਨ ਵਾਂਗ ਚੀਨ ਨਾਲ ਵੀ ਗੱਲਬਾਤ ਦਾ ਇਹ ਦੌਰ ਵਿਵਾਦਾਂ ਦਾ ਦੁਹਰਾਅ ਜਾਂ ਇੱਕ ਦੂਜੇ ‘ਤੇ ਇਲਜ਼ਾਮ ਲਾਉਣ ਦੀ ਅੰਤਹੀਣ ਲੜੀ ਬਣ ਕੇ ਰਹਿ ਜਾਵੇਗੀ।
ਐਨ ਕੇ ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ