ਇੱਕ ਅਰਬ 42 ਕਰੋੜ 86 ਲੱਖ ਅਬਾਦੀ
(ਏਜੰਸੀ) ਨਵੀਂ ਦਿੱਲੀ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 142.86 ਕਰੋੜ ਹੋ ਗਈ ਹੈ ਅਤੇ ਇਹ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਆਬਾਦੀ ਡੈਸ਼ਬੋਰਡ ਦੇ ਅਨੁਸਾਰ, ਚੀਨ ਦੀ ਆਬਾਦੀ 142.57 ਕਰੋੜ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂਐੱਨਐੱਫਪੀਏ) ਦੀ ਇੱਕ ਨਵੀਂ ਰਿਪੋਰਟ ਅਨੁਸਾਰ ਭਾਰਤ ਦੀ 25 ਫੀਸਦੀ ਆਬਾਦੀ 0-14 (ਸਾਲ) ਦੀ ਉਮਰ ਵਰਗ ਵਿੱਚ, 18 ਫੀਸਦੀ 10 ਤੋਂ 19 ਸਾਲ ਦੀ ਉਮਰ ਵਰਗ ਵਿੱਚ, 26 ਫੀਸਦੀ 10 ਤੋਂ 24 ਉਮਰ ਵਰਗ ਵਿੱਚ, 68 ਫੀਸਦੀ 15 ਤੋਂ 64 ਉਮਰ ਵਰਗ ਵਿੱਚ ਅਤੇ ਸੱਤ ਫੀਸਦੀ ਅਬਾਦੀ 65 ਸਾਲ ਤੋਂ ਵੱਧ ਉਮਰ ਦੀ ਹੈ। (India Population)
ਵੱਖ-ਵੱਖ ਏਜੰਸੀਆਂ ਦੇ ਅਨੁਮਾਨਾਂ ਅਨੁਸਾਰ ਭਾਰਤ ਦੀ ਆਬਾਦੀ ਲਗਭਗ ਤਿੰਨ ਦਹਾਕਿਆਂ ਤੱਕ ਵਧਦੀ ਰਹਿਣ ਦੀ ਸੰਭਾਵਨਾ ਹੈ। ਇਹ 165 ਕਰੋੜ ਤੱਕ ਪਹੁੰਚਣ ਤੋਂ ਬਾਅਦ ਹੀ ਘਟਣੀ ਸ਼ੁਰੂ ਹੋਵੇਗੀ। ਮਾਹਿਰਾਂ ਅਨੁਸਾਰ ਭਾਰਤ ਦੀ ਜਨਸੰਖਿਆ ਇੱਕ ਸੂੁਬੇ ਤੋਂ ਦੂਜੇ ਸੂਬੇ ਵਿੱਚ ਵੱਖਰੀ ਹੈ। ਕੇਰਲਾ ਅਤੇ ਪੰਜਾਬ ਵਿੱਚ ਬਜ਼ੁਰਗਾਂ ਦੀ ਵੱਡੀ ਆਬਾਦੀ ਹੈ, ਜਦੋਂ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਨੌਜਵਾਨਾਂ ਦੀ ਵੱਡੀ ਆਬਾਦੀ ਹੈ।
ਭਾਰਤ ਦੇ 1.4 ਅਰਬ ਲੋਕਾਂ ਨੂੰ 1.4 ਅਰਬ ਮੌਕਿਆਂ ਵਜੋਂ ਦੇਖੋ
ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂਐੱਨਐੱਫਪੀਏ) ਦੀ ਭਾਰਤ ਪ੍ਰਤੀਨਿਧੀ ਅਤੇ ਭੂਟਾਨ ਦੀ ‘ਕੰਟਰੀ ਡਾਇਰੈਕਟ’ ਐਂਡਰੀਆ ਵੋਜਨਰ ਨੇ ਕਿਹਾ, ‘ਭਾਰਤ ਦੇ 1.4 ਅਰਬ ਲੋਕਾਂ ਨੂੰ 1.4 ਅਰਬ ਮੌਕਿਆਂ ਵਜੋਂ ਦੇਖਿਆ ਜਾਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਦੇਸ਼ ਦੀ ਸਭ ਤੋਂ ਜ਼ਿਆਦਾ 25.4 ਕਰੋੜ ਆਬਾਦੀ ਨੌਜਵਾਨਾਂ (15 ਤੋਂ 24 ਸਾਲ ਦੀ ਉਮਰ) ਦੀ ਹੈ… ਇਹ ਨਵੀਨਤਾ, ਨਵੀਂ ਸੋਚ ਅਤੇ ਟਿਕਾਊ ਹੱਲ ਦਾ ਇੱਕ ਸਰੋਤ ਹੋ ਸਕਦਾ ਹੈ।’ ਵੋਜਨਰ ਨੇ ਕਿਹਾ ਕਿ ਇੱਕ ਟਿਕਾਊ ਭਵਿੱਖ ਲਈ ਲਿੰਗਕ ਸਮਾਨਤਾ, ਸ਼ਕਤੀਕਰਨ ਅਤੇ ਔਰਤਾਂ ਅਤੇ ਲੜਕੀਆਂ ਆਪਣੇ ਸਰੀਰ ਉੱਤੇ ਉਨ੍ਹਾਂ ਦਾ ਨਿੱਜੀ ਅਧਿਕਾਰ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਵਿਅਕਤੀਗਤ ਅਧਿਕਾਰਾਂ ਅਤੇ ਵਿਕਲਪਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਹਰ ਕੋਈ ਇਹ ਫੈਸਲਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿ ਬੱਚੇ ਕਦੋਂ ਅਤੇ ਕਿੰਨੇ ਹੋਣ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਕਿਹਾ, ‘ਔਰਤਾਂ ਅਤੇ ਲੜਕੀਆਂ ਨੂੰ ਜਿਨਸੀ ਅਤੇ ਪ੍ਰਜਨਨ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਕੇਂਦਰ ਵਿੱਚ ਹੋਣਾ ਚਾਹੀਦਾ ਹੈ। ਸਾਰੇ ਲੋਕਾਂ ਦੇ ਅਧਿਕਾਰਾਂ, ਵਿਕਲਪਾਂ ਅਤੇ ਸਾਂਝੇ ਮੁੱਲਾਂ ਦਾ ਸਹੀ ’ਚ ਸਤਿਕਾਰ ਕਰਨ ਨਾਲ ਹੀ ਅਸੀਂ ਭਵਿੱਖ ਲਈ ਬੇਅੰਤ ਸੰਭਾਵਨਾਵਾਂ ਦਾ ਰਾਹ ਖੋਲ੍ਹ ਸਕਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ