ਭਾਰਤ ਨੇ ਮਹਿਲਾ ਵਿਸ਼ਵ ਕੱਪ ’ਚ ਵੈਸਟ ਵਿੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ

Womens-World-Cup

ਭਾਰਤੀ ਬੱਲੇਬਾਜ਼ ਸਮ੍ਰਿਤੀ ਅਤੇ ਹਰਮਨਪ੍ਰੀਤ ਨੇ ਜੜੇ ਸੈਂਕੜੇ  (World Cup)

ਹੈਮਿਲਟਨ (ਏਜੰਸੀ)। ਸਮ੍ਰਿਤੀ ਮੰਧਾਨਾ (123) ਅਤੇ ਹਰਮਨਪ੍ਰੀਤ ਕੌਰ (109) ਦੇ ਜ਼ਬਰਦਸਤ ਸੈਂਕੜੇ ਅਤੇ ਫਿਰ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਨਿੱਚਰਵਾਰ ਨੂੰ ਆਈਸੀਸੀ ਮਹਿਲਾ ਵਿਸ਼ਵ ਕੱਪ 2022 (World Cup) ਦੇ ਮੈਚ ਵਿੱਚ ਵੈਸਟਇੰਡੀਜ਼ ਨੂੰ ਇੱਕਤਰਫਾ ਮੈਚ ’ਚ 155 ਦੌੜਾਂ ਨਾਲ ਹਰਾ ਦਿੱਤਾ। ਟੂਰਨਾਮੈਂਟ ਦੀ ਪਿਛਲੀ ਉੁੁਪ ਜੇਤੂ ਭਾਰਤ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਜਰਬੇਕਾਰ ਬੱਲੇਬਾਜ਼ ਸਮ੍ਰਿਤੀ ਅਤੇ ਹਰਮਨਪ੍ਰੀਤ ਦੇ ਜ਼ਬਰਦਸਤ ਸੈਂਕੜਿਆਂ ਦੀ ਬਦੌਲਤ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 317 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।

ਬਾਅਦ ‘ਚ ਭਾਰਤੀ ਗੇਂਦਬਾਜ਼ਾਂ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਦੀ ਟੀਮ 40.3 ਓਵਰਾਂ ‘ਚ 162 ਦੌੜਾਂ ‘ਤੇ ਆਊਟ ਹੋ ਗਈ। ਵੈਸਟਇੰਡੀਜ਼ ਨੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ। ਉਸ ਦੀ ਪਹਿਲੀ ਵਿਕਟ 100 ਦੇ ਸਕੋਰ ‘ਤੇ ਡਿੱਗੀ, ਪਰ ਫਿਰ ਭਾਰਤੀ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਵਿੰਡੀਜ਼ ਦੀ ਪੂਰੀ ਟੀਮ ਨੂੰ 62 ਦੌੜਾਂ ਦੇ ਅੰਦਰ ਢੇਰ ਕਰ ਦਿੱਤਾ ਅਤੇ ਮੈਚ (ਮਹਿਲਾ ਵਿਸ਼ਵ ਕੱਪ) ਜਿੱਤ ਲਿਆ। ਭਾਰਤ ਲਈ ਸਨੇਹ ਰਾਣਾ ਨੇ 9.3 ਓਵਰਾਂ ਵਿੱਚ 22 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਮੇਘਨਾ ਸਿੰਘ ਨੇ ਛੇ ਓਵਰਾਂ ਵਿੱਚ 27 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਇਸ ਤੋਂ ਇਲਾਵਾ ਝੂਲਨ ਗੋਸਵਾਮੀ, ਰਾਜੇਸ਼ਵਰੀ ਗਾਇਕਵਾੜ ਅਤੇ ਪੂਜਾ ਵਸਤਰਕਾਰ ਨੂੰ ਇਕ-ਇਕ ਵਿਕਟ ਮਿਲੀ। ਇਸ ਤੋਂ ਪਹਿਲਾਂ ਸਮ੍ਰਿਤੀ ਅਤੇ ਹਰਮਨਪ੍ਰੀਤ ਨੇ ਬੱਲੇਬਾਜ਼ੀ ‘ਚ ਸੈਂਕੜੇ ਲਗਾਏ ਸਨ। ਸਮ੍ਰਿਤੀ ਨੇ 119 ਗੇਂਦਾਂ ‘ਚ 13 ਚੌਕਿਆਂ ਤੇ ਦੋ ਛੱਕਿਆਂ ਦੀ ਮੱਦਦ ਨਾਲ 123 ਦੌੜਾਂ ਬਣਾਈਆਂ, ਜਦਕਿ ਹਰਮਨਪ੍ਰੀਤ ਨੇ 107 ਗੇਂਦਾਂ ‘ਚ 10 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 109 ਦੌੜਾਂ ਦਾ ਸੈਂਕੜਾ ਲਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ