ਜਾਪਾਨ ਨੂੰ 8-0 ਨਾਲ ਮਧੋਲ ਭਾਰਤ ਸੈਮੀਫਾਈਨਲ ‘ਚ

Asian Games

ਅਗਲਾ ਮੁਕਾਬਲਾ ਐਤਵਾਰ ਨੂੰ ਕੋਰੀਆ ਨਾਲ ਹੋਵੇਗਾ ਜਿਸ ਵਿੱਚ ਹੋਵੇਗੀ ਅਸਲੀ ਪਰੀਖਿਆ | Asian Games

ਜਕਾਰਤਾ (ਏਜੰਸੀ)। ਪਿਛਲੀ ਚੈਂਪੀਅਨ ਭਾਰਤ ਨੇ ਗੋਲਾਂ ਦੀ ਵਾਛੜ ਕਰਨ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਜਾਪਾਨ ਨੂੰ 18ਵੀਆਂ ਏਸ਼ੀਆਈ ਖੇਡਾਂ ਦੀ ਪੁਰਸ਼ ਹਾੱਕੀ ਪ੍ਰਤੀਯੋਗਤਾ ਦੇ ਪੂਲ ਏ ‘ਚ 8-0 ਨਾਲ ਮਧੋਲਦਿਆਂ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਸੈਮੀਫਾਈਨਲ ‘ਚ ਸਥਾਨ ਬਣਾ ਲਿਆ। ਭਾਰਤੀ ਟੀਮ ਅੱਧੇ ਸਮੇਂ ਤੱਕ 3-0 ਨਾਲ ਅੱਗੇ ਸੀ ਭਾਰਤ ਨੇ ਦੂਸਰੇ ਅੱਧ ‘ਚ ਪੰਜ ਗੋਲ ਕਰਕੇ ਆਸਾਨ ਜਿੱਤ ਹਾਸਲ ਕੀਤੀ ਦਿਨ ਦੇ ਹੋਰ ਮੈਚਾਂ ‘ਚ ਕੋਰੀਆ ਨੇ ਇੰਡੋਨੇਸ਼ੀਆ ਨੂੰ 15-0 ਨਾਲ ਅਤੇ ਸ੍ਰੀਲੰਕਾ ਨੇ ਹਾਂਗਕਾਂਗ ਨੂੰ 4-1 ਨਾਲ ਹਰਾਇਆ।

ਭਾਰਤ ਨੇ ਹਾਂਗਕਾਂਗ ਵਿਰੁੱਧ ਪਿਛਲੇ ਮੁਕਾਬਲੇ ‘ਚ 86 ਸਾਲ ਦਾ ਪੁਰਾਣਾ ਰਿਕਾਰਡ ਤੋੜ 26-0 ਦੇ ਸਕੋਰ ਨਾਲ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ ਜਾਪਾਨ ਨੂੰ 8 ਗੋਲਾਂ ਨਾਲ ਹਰਾਉਣ ਦੇ ਨਾਲ ਹੀ ਭਾਰਤ ਨੇ ਇਹਨਾਂ ਖੇਡਾਂ ‘ਚ ਤਿੰਨ ਮੈਚਾਂ ‘ਚ 50 ਗੋਲ ਪੂਰੇ ਕਰ ਲਏ ਹਨ ਪਿਛਲੀ ਚੈਂਪੀਅਨ ਭਾਰਤੀ ਟੀਮ ਇਸ ਦੇ ਨਾਲ ਹੀ ਪੂਲ ਏ ‘ਚ ਚੋਟੀ ‘ਤੇ ਪਹੁੰਚ ਗਈ ਹੈ ਅਤੇ ਉਸਦਾ ਸੈਮੀਫਾਈਨਲ ਸਥਾਨ ਪੱਕਾ ਹੋ ਗਿਆ ਹੈ ਹਾਲਾਂਕਿ ਅਜੇ ਦੋ ਪੂਲ ਮੈਚ ਖੇਡੇ ਜਾਣੇ ਬਾਕੀ ਹਨ ਭਾਰਤ ਅਤੇ ਕੋਰਆ ਦੇ ਤਿੰਨ-ਤਿੰਨ ਮੈਚਾਂ ‘ਚ ਬਰਾਬਰ 9-9 ਅੰਕ ਹਨ ਪਰ ਭਾਰਤ ਜ਼ਿਆਦਾ ਗੋਲ ਕਾਰਨ ਅੰਕ ਸੂਚੀ ‘ਚ ਅੱਵਲ ਹੈ ਕੋਰੀਆ ਨੇ ਤਿੰਨ ਮੈਚਾਂ ‘ਚ 34 ਗੋਲ ਕੀਤੇ ਹਨ (Asian Games)