ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਭਾਰਤ ਨੇ 232 ਚ...

    ਭਾਰਤ ਨੇ 232 ਚੀਨੀ ਐਪ ਕੀਤੀਆਂ ਬੈਨ, ਲੋਕ ਹੋਏ ਠੱਗੀ ਦਾ ਸ਼ਿਕਾਰ  

    Chinese Apps Banned

    Chinese Apps Banned : ਲੋਕਾਂ ਨੂੰ ਬਣਦੇ ਸਨ ਠੱਗੀ ਦਾ ਸ਼ਿਕਾਰ

    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤ ਸਰਕਾਰ ਨੇ ਇੱਕ ਵਾਰ ਫਿਰ ਡਿਜੀਟਲ ਸਟਰਾਈ ਕੀਤੀ ਹੈ। ਸਰਕਾਰ ਨੇ 138 ਆਨਲਾਈਨ ਸੱਟੇਬਾਜ਼ੀ ਵਾਲੀਆਂ ਐਪਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਲੋਨ ਦੇਣ ਵਾਲੀਆਂ 94 ਐਪਾਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ।ਕੇਂਦਰ ਸਰਕਾਰ ਨੇ 232 ਮੋਬਾਈਲ  ਐਪਸ ਨੂੰ ਬੈਨ ਅਤੇ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।  ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ ਪਿਛਲੇ ਹਫਤੇ ਇਨ੍ਹਾਂ ਐਪਾਂ ਨੂੰ ਬੈਨ ਅਤੇ ਬਲਾਕ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਮੰਤਰਾਲੇ ਨੇ ਇਹ ਵੱਡਾ ਫੈਸਲਾ ਲਿਆ ਹੈ।

    ਗ੍ਰਹਿ ਮੰਤਰਾਲੇ ਦੇ ਅਨੁਸਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਤੋਂ ਮਿਲੇ ਇਨਪੁਟਸ ਤੋਂ ਬਾਅਦ ਇਨ੍ਹਾਂ ਐਪਸ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਇਹ ਪਾਇਆ ਗਿਆ ਹੈ ਕਿ ਇਹਨਾਂ ਐਪਸ ਵਿੱਚ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ਹੈ। ਇਹ ਆਈਟੀ ਐਕਟ ਦੀ ਧਾਰਾ 69 ਤਹਿਤ ਅਪਰਾਧ ਹੈ।

    ਇਹਨਾਂ ਐਪਾਂ ਰਾਹੀਂ ਲੋਕ ਹੁੰਦੇ ਸਨ ਠੱਗੀ ਦਾ ਸ਼ਿਕਾਰ

    ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਐਪ ਲੋਕਾਂ ਨੂੰ ਲੋਨ ਲੈਣ ਦਾ ਲਾਲਚ ਦਿੰਦੇ ਹਨ ਅਤੇ ਸੱਤਾਧਾਰੀ ਖੇਡ ਕੇ ਲੱਖਾਂ ਰੁਪਏ ਜਿੱਤਦੇ ਹਨ। ਬਾਅਦ ‘ਚ ਕਰਜ਼ਾ ਨਾ ਮੋੜਨ ‘ਤੇ ਉਨ੍ਹਾਂ ਨੂੰ ਅਸ਼ਲੀਲ ਮੈਸੇਜ ਭੇਜਦੇ ਸਨ, ਇੱਥੋਂ ਤੱਕ ਕਿ ਉਨ੍ਹਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਦੀਆਂ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੰਦੇ ਸਨ। ਇਸ ਤੋਂ ਦੁਖੀ ਹੋ ਕੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਕੁਝ ਲੋਕਾਂ ਨੇ ਖੁਦਕੁਸ਼ੀ ਕਰ ਲਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here