ਕਪਤਾਨ ਗਿੱਲ ਦੀ ਕਪਤਾਨ ਦੇ ਤੌਰ ’ਤੇ ਵਾਪਸੀ
- ਸ਼੍ਰੇਅਸ ਅਈਅਰ ਦੀ ਵੀ ਹੋਈ ਵਾਪਸੀ
IND ODI Squad vs NZ: ਸਪੋਰਟਸ ਡੈਸਕ। ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਲਈ ਭਾਰਤੀ ਕ੍ਰਿਕੇਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਪਤਾਨ ਸ਼ੁਭਮਨ ਗਿੱਲ ਕਪਤਾਨ ਦੇ ਤੌਰ ’ਤੇ ਵਾਪਸੀ ਕਰ ਰਹੇ ਹਨ। ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ ਸ਼ਰਤੀਆ ਕਾਲ-ਅੱਪ ਦਿੱਤਾ ਗਿਆ ਹੈ। ਉਹ ਬੀਸੀਸੀਆਈ ਮੈਡੀਕਲ ਟੀਮ ਤੋਂ ਫਿਟਨੈਸ ਕਲੀਅਰੈਂਸ ਮਿਲਣ ਤੋਂ ਬਾਅਦ ਹੀ ਖੇਡਣਗੇ। ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ, ਜਦੋਂ ਕਿ ਈਸ਼ਾਨ ਕਿਸ਼ਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਵਨਡੇ ਸੀਰੀਜ਼ ਦਾ ਪਹਿਲਾ ਮੈਚ 11 ਜਨਵਰੀ ਨੂੰ ਬੜੌਦਾ ’ਚ ਖੇਡਿਆ ਜਾਵੇਗਾ।
ਇਹ ਖਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਔਰਤ ਦੇ ਕਤਲ ਮਾਮਲੇ ’ਚ ਨਵਾਂ ਅਪਡੇਟ! ਪੜ੍ਹੋ…
ਬੁਮਰਾਹ ਤੇ ਪੰਡਯਾ ਨੂੰ ਆਰਾਮ | IND ODI Squad vs NZ
ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਨੂੰ ਵਰਕਲੋਡ ਪ੍ਰਬੰਧਨ ਦੇ ਹਿੱਸੇ ਵਜੋਂ ਆਰਾਮ ਦਿੱਤਾ ਗਿਆ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਵਾਪਸੀ ਹੋਈ ਹੈ। ਯਸ਼ਸਵੀ ਜਾਇਸਵਾਲ ਨੂੰ ਬੈਕਅੱਪ ਓਪਨਰ ਚੁਣਿਆ ਗਿਆ ਹੈ। ਜੈਸਵਾਲ ਨੇ ਦੱਖਣੀ ਅਫਰੀਕਾ ਵਿਰੁੱਧ ਤੀਜੇ ਵਨਡੇ ’ਚ ਸੈਂਕੜਾ ਜੜਿਆ ਸੀ। IND ODI Squad vs NZ
ਮੁਹੰਮਦ ਸਿਰਾਜ ਦੀ ਵਾਪਸੀ, ਸ਼ਮੀ ਨੂੰ ਫਿਰ ਨਹੀਂ ਮਿਲੀ ਜਗ੍ਹਾ
ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਟੀਮ ’ਚ ਵਾਪਸੀ ਹੋਈ ਹੈ। ਉਸ ਨਾਲ ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨਾ ਤੇ ਹਰਸ਼ਿਤ ਰਾਣਾ ਨੂੰ ਮੌਕਾ ਦਿੱਤਾ ਗਿਆ ਹੈ, ਜੋ ਟੀਮ ਦੇ ਤਿੰਨ ਹੋਰ ਫਰੰਟ-ਲਾਈਨ ਤੇਜ਼ ਗੇਂਦਬਾਜ਼ ਹਨ। ਨਿਤੀਸ਼ ਕੁਮਾਰ ਰੈੱਡੀ ਹਾਰਦਿਕ ਪੰਡਯਾ ਦੀ ਜਗ੍ਹਾ ਤੇਜ਼ ਗੇਂਦਬਾਜ਼ੀ ਆਲਰਾਊਂਡਰ ਵਜੋਂ ਲੈਣਗੇ। ਪੰਡਯਾ ਨੂੰ ਵੀ ਬੁਮਰਾਹ ਦੇ ਨਾਲ ਆਰਾਮ ਦਿੱਤਾ ਗਿਆ ਹੈ। ਮੁਹੰਮਦ ਸ਼ਮੀ ਨੂੰ ਵੀ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ।














