India & Sri Lanka Match : ਇਸ਼ਾਨ ਕਿਸ਼ਨ ਨੇ ਕੈਰੀਅਰ ਦੇ ਪਹਿਲੇ ਇੱਕ ਰੋਜ਼ਾ ਮੈਚ ’ਚ ਬਣਾਇਆ ਇਹ ਰਿਕਾਰਡ

ਜਨਮਦਿਨ ’ਤੇ ਇੱਕ ਰੋਜ਼ਾ ’ਚ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਭਾਰਤ ਦੇ ਦੂਜੇ ਬੱਲੇਬਾਜ਼ ਬਣੇ ਇਸ਼ਾਨ ਕਿਸ਼ਨ

  • ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ ’ਚ 1-0 ਦਾ ਬਣਾਇਆ ਵਾਧਾ
  • ਭਾਰਤ ਨੇ 263 ਦੌੜਾਂ ਦੇ ਟੀਚੇ ਨੂੰ ਸਿਰਫ਼ 34.5 ਓਵਰਾਂ ’ਚ 3 ਵਿਕਟਾਂ ਗੁਆ ਕੇ ਕੀਤਾ ਹਾਸਲ
  • ਇਸ਼ਾਨ ਕਿਸ਼ਨ ਨੇ 59, ਪ੍ਰਿਥਵੀ ਸ਼ਾਹ ਨੇ 43 ਤੇ ਸ਼ਿਖਰ ਧਵਨ ਨੇ 86 ਦੌੜਾਂ ਦੀ ਪਾਰੀ ਖੇਡੀ

ਕੋਲੰਬੋ। ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਆਪਣੇ ਕੈਰੀਅਰ ਦੇ ਪਹਿਲੇ ਇੱਕ ਰੋਜ਼ਾ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯਾਦਗਾਰ ਬਣਾ ਦਿੱਤਾ ਸ੍ਰੀਲੰਕਾ ਖਿਲਾਫ਼ ਇੱਕ ਰੋਜ਼ਾ ਲੜੀ ਦੇ ਪਹਿਲੇ ਮੈਚ ’ਚ ਆਪਣੇ ਇੱਕ ਰੋਜ਼ਾ ਕੈਰੀਅਰ ਦਾ ਆਗਾਜ਼ ਕਰਨ ਵਾਲੇ ਇਸ਼ਾਨ ਕਿਸ਼ਨ ਨੇ ਸ਼ਾਨਦਾਰ ਅਰਧ ਸੈਂਕੜਾ ਜੜਿ੍ਹਆ। ਉਨ੍ਹਾਂ ਨੇ ਆਪਣੇ 23ਵੇਂ ਜਨਮਦਿਨ ’ਤੇ ਇੱਕ ਰੋਜ਼ਾ ’ਚ ਡੈਬਿਊ ਨੂੰ ਯਾਦਗਾਰ ਬਣਾ ਦਿੱਤਾ ਇਸ਼ਾਨ ਕਿਸ਼ਨ ਦੇ ਅਰਧ ਸੈਂਕੜੇ ਤੇ ਪ੍ਰਿਥਵੀ ਸ਼ਾਹ ਦੀ ਧਮਾਕੇਦਾਰ ਪਾਰੀ ਨਾਲ ਭਾਰਤ ਨੇ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ ’ਚ 1-0 ਦਾ ਵਾਧਾ ਹਾਸਲ ਕੀਤਾ।

ਇਸ਼ਾਨ ਕਿਸ਼ਨ ਨੇ 42 ਗੇਂਦਾਂ ’ਚ 8 ਚੌਂਕੇ ਤੇ 2 ਛੱਕਿਆਂ ਦੀ ਮੱਦਦ ਨਾਲ 59 ਦੌੜਾਂ ਬਣਾ ਕੇ ਆਊਟ ਹੋਏ ਇਸ ਤੋਂ ਪਹਿਲਾਂ ਸ੍ਰੀਲੰਕਾਈ ਟੀਮ ਨੇ ਭਾਰਤ ਨੂੰ ਜਿੱਤ ਲਈ 263 ਦੌੜਾਂ ਦਾ ਟੀਚਾ ਦਿੱਤਾ ਭਾਰਤੀ ਟੀਮ ਨੇ ਜਵਾਬ ਕਾਰਵਾਈ ’ਚ ਤੂਫ਼ਾਨੀ ਸ਼ੁਰੂਆਤ ਕੀਤੀ ਓਪਨਰ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਚੌਕਿਆਂ ਦਾ ਮੀਂਹ ਵਰ੍ਹਾਉਂਦਿਆਂ ਸਿਰਫ਼ 24 ਗੇਂਦਾਂ ’ਚ 7 ਚੌਂਕਿਆਂ ਦੀ ਮੱਦਦ ਨਾਲ 43 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸ਼ਿਖਰ ਧਵਨ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 86 ਦੌੜਾਂ ਦੀ ਪਾਰੀ ਖੇਡੀ ਭਾਰਤੀ ਟੀਮ ਨੇ 263 ਦੌੜਾਂ ਦੇ ਟੀਚੇ ਨੂੰ ਸਿਰਫ਼ 34.4 ਓਵਰਾਂ ’ਚ 3 ਵਿਕਟਾਂ ਗੁਆ ਹਾਸਲ ਕੀਤਾ।

ਅਜਿਹਾ ਕਾਰਨਾਮਾ ਕਰਨ ਵਾਲੇ ਦੂਜੇ ਕ੍ਰਿਕਟਰ ਬਣੇ ਇਸ਼ਾਨ

ਇਸ਼ਾਨ ਕਿਸ਼ਨ ਜਨਮਦਿਨ ’ਤੇ ਡੈਬਿਊ ਕਰਨ ਵਾਲੇ ਭਾਰਤ ਦੇ ਦੂਜੇ ਕ੍ਰਿਕਟਰ ਹਨ ਇਸ ਤੋਂ ਪਹਿਲਾਂ ਗੁਰਸ਼ਰਨ ਸਿੰਘ ਇੱਕੋ ਇੱਕ ਖਿਡਾਰੀ ਸਨ ਜਿਨਾਂ ਨੇ ਆਪਣੇ ਜਨਮ ਦਿਨ ’ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਉਨ੍ਹਾਂ ਨੇ 1990 ’ਚ ਅਸਟੇਰਲੀਆ ਖਿਲਾਫ਼ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।