
ਸਪੋਰਟਸ ਡੈਸਕ। Asia Cup 2025: ਏਸ਼ੀਆ ਕੱਪ 2025 ਨੌ ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਦੋਂ ਕਿ ਫਾਈਨਲ ਮੈਚ 28 ਸਤੰਬਰ ਨੂੰ ਖੇਡਿਆ ਜਾਵੇਗਾ। ਆਉਣ ਵਾਲੇ ਟੂਰਨਾਮੈਂਟ ਲਈ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੁਰਸ਼ ਕ੍ਰਿਕੇਟ ਟੀਮ ਵਿਚਕਾਰ ਏਸ਼ੀਆ ਕੱਪ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਖੇਡਿਆ ਜਾਵੇਗਾ। ਟੂਰਨਾਮੈਂਟ ’ਚ ਭਾਰਤ ਤੇ ਪਾਕਿਸਤਾਨ ਵਿਚਕਾਰ ਗਰੁੱਪ ਮੈਚ ਐਤਵਾਰ (14 ਸਤੰਬਰ) ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਟੂਰਨਾਮੈਂਟ ’ਚ ਇੱਕੋ ਗਰੁੱਪ ’ਚ ਹਨ। ਅਜਿਹੀ ਸਥਿਤੀ ’ਚ, ਉਨ੍ਹਾਂ ਦੇ ਐਤਵਾਰ (21 ਸਤੰਬਰ) ਨੂੰ ਸੁਪਰ 4 ਮੈਚ ’ਚ ਇੱਕ-ਦੂਜੇ ਨਾਲ ਦੁਬਾਰਾ ਟਕਰਾਉਣ ਦੀ ਉਮੀਦ ਹੈ।
ਇਹ ਖਬਰ ਵੀ ਪੜ੍ਹੋ : Rekha Gupta: ਦਿੱਲੀ CM ਰੇਖਾ ਗੁਪਤਾ ਨੂੰ ਮਿਲੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ, ਮੁਲਜ਼ਮ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂ…
ਅੱਠ ਟੀਮਾਂ ਨੂੰ ਦੋ ਗਰੁੱਪਾਂ ’ਚ ਵੰਡਿਆ | Asia Cup 2025
ਏਸ਼ੀਆ ਕੱਪ ’ਚ ਕੁੱਲ 8 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਨੂੰ ਦੋ ਗਰੁੱਪਾਂ ’ਚ ਵੰਡਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ ਵਿੱਚ ਹਨ। ਇਨ੍ਹਾਂ ਦੋ ਟੀਮਾਂ ਤੋਂ ਇਲਾਵਾ, ਗਰੁੱਪ ਏ ’ਚ ਯੂਏਈ ਤੇ ਓਮਾਨ ਦੀਆਂ ਟੀਮਾਂ ਸ਼ਾਮਲ ਹਨ। ਇਸ ਦੇ ਨਾਲ ਹੀ, ਗਰੁੱਪ ਬੀ ’ਚ ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਤੇ ਹਾਂਗਕਾਂਗ ਦੀਆਂ ਟੀਮਾਂ ਸ਼ਾਮਲ ਹਨ। ਇਸ ਟੂਰਨਾਮੈਂਟ ’ਚ ਕੁੱਲ 19 ਮੈਚ ਖੇਡੇ ਜਾਣਗੇ। ਮੈਚ ਦੁਬਈ ਤੇ ਅਬੂ ਧਾਬੀ ’ਚ ਖੇਡੇ ਜਾਣਗੇ।
ਟੂਰਨਾਮੈਂਟ ਦਾ ਮੇਜ਼ਬਾਨ BCCI | Asia Cup 2025
ਬੀਸੀਸੀਆਈ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਟੂਰਨਾਮੈਂਟ ਸੰਯੁਕਤ ਅਰਬ ਅਮੀਰਾਤ ’ਚ ਕਰਵਾਇਆ ਜਾ ਰਿਹਾ ਹੈ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਮੌਜ਼ੂਦਾ ਤਣਾਅ ਕਾਰਨ, ਦੋਵੇਂ ਦੇਸ਼ 2027 ਤੱਕ ਸਿਰਫ਼ ਨਿਰਪੱਖ ਥਾਵਾਂ ’ਤੇ ਮੈਚ ਖੇਡਣ ਲਈ ਸਹਿਮਤ ਹੋਏ ਹਨ। ਇਸ ਤਹਿਤ, ਪਾਕਿਸਤਾਨ ਇਸ ਸਾਲ ਮਾਰਚ ’ਚ ਚੈਂਪੀਅਨਜ਼ ਟਰਾਫੀ ਦਾ ਮੇਜ਼ਬਾਨ ਸੀ, ਪਰ ਭਾਰਤ ਨੇ ਸਾਰੇ ਮੈਚ ਦੁਬਈ ’ਚ ਖੇਡੇ ਤੇ ਚੈਂਪੀਅਨਸ਼ਿਪ ਜਿੱਤੀ।
ਏਸ਼ੀਆ ਕੱਪ 2025 ਲਈ ਹੁਣ ਤੱਕ ਸਿਰਫ਼ 2 ਟੀਮਾਂ ਦਾ ਐਲਾਨ ਕੀਤਾ ਗਿਆ ਹੈ, ਇਨ੍ਹਾਂ ’ਚ ਭਾਰਤ ਤੇ ਪਾਕਿਸਤਾਨ ਸ਼ਾਮਲ ਹਨ। ਛੇ ਟੀਮਾਂ ਦਾ ਐਲਾਨ ਅਜੇ ਹੋਣਾ ਬਾਕੀ ਹੈ।
ਗਰੁੱਪ-1 | Asia Cup 2025
ਭਾਰਤੀ ਟੀਮ : ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਸੰਜੂ ਸੈਮਸਨ (ਵਿਕਟਕੀਪਰ), ਹਰਸ਼ਿਤ ਰਾਣਾ, ਰਿੰਕੂ ਸਿੰਘ।
ਰਿਜ਼ਰਵ : ਪ੍ਰਸਿਧ ਕ੍ਰਿਸ਼ਨਾ, ਵਾਸ਼ਿੰਗਟਨ ਸੁੰਦਰ, ਯਸ਼ਸਵੀ ਜਾਇਸਵਾਲ, ਰਿਆਨ ਪਰਾਗ ਤੇ ਧਰੁਵ ਜੁਰੇਲ।
ਪਾਕਿਸਤਾਨ ਟੀਮ : ਸਲਮਾਨ ਅਲੀ ਆਗਾ (ਕਪਤਾਨ), ਅਬਰਾਰ ਅਹਿਮਦ, ਫਹੀਮ ਅਸ਼ਰਫ, ਫਖਰ ਜ਼ਮਾਨ, ਹਾਰਿਸ ਰਊਫ, ਹਸਨ ਅਲੀ, ਹਸਨ ਨਵਾਜ਼, ਹੁਸੈਨ ਤਲਤ, ਖੁਸ਼ਦਿਲ ਸ਼ਾਹ, ਮੁਹੰਮਦ ਹਾਰਿਸ (ਵਿਕਟਕੀਪਰ), ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਸਾਹਿਬਜ਼ਾਦਾ ਫਰਹਾਨ, ਸੈਮ ਅਯੂਬ, ਸਲਮਾਨ ਮਿਰਜ਼ਾ, ਸ਼ਾਹੀਨ ਸ਼ਾਹ ਅਫਰੀਦੀ ਤੇ ਸੂਫੀਆਂ ਮੋਕਿਮ।
- ਯੂਏਈ ਟੀਮ : ਅਜੇ ਟੀਮ ਦਾ ਐਲਾਨ ਹੋਣਾ ਬਾਕੀ।
- ਓਮਾਨ ਟੀਮ : ਅਜੇ ਟੀਮ ਦਾ ਐਲਾਨ ਹੋਣਾ ਬਾਕੀ।
ਗਰੁੱਪ-ਬੀ
- ਸ਼੍ਰੀਲੰਕਾ ਟੀਮ : ਅਜੇ ਟੀਮ ਦਾ ਐਲਾਨ ਹੋਣਾ ਬਾਕੀ।
- ਬੰਗਲਾਦੇਸ਼ ਟੀਮ : ਅਜੇ ਟੀਮ ਦਾ ਐਲਾਨ ਹੋਣਾ ਬਾਕੀ।
- ਅਫਗਾਨਿਸਤਾਨ ਟੀਮ : ਅਜੇ ਟੀਮ ਦਾ ਐਲਾਨ ਹੋਣਾ ਬਾਕੀ।
- ਹਾਂਗਕਾਂਗ ਟੀਮ : ਅਜੇ ਟੀਮ ਦਾ ਐਲਾਨ ਹੋਣਾ ਬਾਕੀ।