ਭਾਰਤ ਐਂਡ ਇੰਗਲੈਂਡ : ਜਸਪ੍ਰੀਤ ਬੁਮਰਹਾ ਨੇ 9 ਵਿਕਟਾਂ ਲੈ ਕੇ ਇੰਗਲੈਂਡ ਨੂੰ ਕੀਤਾ ਆਲਆਊਟ, ਚੇਤਨ ਸ਼ਰਮਾ ਤੇ ਜ਼ਹੀਰ ਖਾਨ ਦੇ ਬਰਾਬਰ ਪਹੁੰਚੇ

ਚੇਤਨ ਸ਼ਰਮਾ ਤੇ ਜ਼ਹੀਰ ਖਾਨ ਦੇ ਬਰਾਬਰ ਪਹੁੰਚੇ

  • ਭਾਰਤੀ ਟੀਮ ਨੂੰ ਜਿੱਤ ਲਈ 157 ਦੌੜਾਂ ਦੀ ਹੋਰ ਜ਼ਰੂਰਤ

ਨਾਟਿੰਘਮ (ਏਜੰਸੀ)। ਭਾਰਤੀ ਟੀਮ ਲੇ ਪਹਿਲੇ ਟੈਸਟ ਮੈਚ ’ਚ ਇੰਗਲੈਂਡ ’ਚ ਸ਼ਿਕੰਜਾ ਕਸ ਲਿਆ ਹੈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਦੂਜੀ ਪਾਰੀ ’ਚ 5 ਵਿਕਟਾ ਲਈਆਂ ਉਨ੍ਹਾਂ ਮੈਚ ’ਚ ਕੁੱਲ 9 ਵਿਕਟਾਂ ਲਈਆਂ ਇੰਗਲੈਂਡ ਨੇ ਪਹਿਲੀ ਪਾਰੀ ’ਚ 183 ਦੌੜਾਂ, ਦੂਜੀ ਪਾਰੀ ’ਚ 303 ਦੌੜਾਂ ਬਣਾਈਆਂ ਹਨ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 278 ਦੌੜਾਂ ਤੇ ਦੂਜੀ ਪਾਰੀ ’ਚ ਭਾਰਤ ਨੇ 1 ਵਿਕਟ ’ਤੇ 51 ਦੌੜਾਂ ਬਣਾ ਲਈਆਂ ਹਨ। ਭਾਰਤ ਜਿੱਤਣ ਲਈ 157 ਦੌੜਾਂ ਹੋਰ ਬਣਾਉਣੀਆਂ ਹਨ। ਜਸਪ੍ਰੀਤ ਬੁਮਰਾਹ ਨੇ ਮੈਚ ’ਚ 110 ਦੌੜਾਂ ਦੇ ਕੇ 9 ਵਿਕਟਾ ਲਈਆਂ ਬੁਮਰਾਹ ਸਮੇਤ ਸਿਰਫ਼ ਤਿੰਨ ਭਾਰਤੀ ਗੇਂਦਬਾਜ਼ ਇੰਗਲੈਂਡ ’ਚ 9 ਜਾਂ ਉਸ ਤੋਂ ਵੱਧ ਵਿਕਟਾਂ ਲੈ ਸਕੇ ਹਨ। ਚੇਤਨ ਸ਼ਰਮਾ ਨੇ 1986 ’ਚ ਬਰਮਿਘਮ ’ਚ 188 ਦੌੜਾਂ ਦੇ ਕੇ 10 ਵਿਕਟਾਂ ਲਈਆਂ ਸਨ ਹਾਲਾਂਕਿ ਇਹ ਮੈਚ ਡਰਾਅ ਰਿਹਾ ਸੀ ਖੱਬ ਹੱਥ ਦੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ 2007 ’ਚ ਨਾਟਿੰਘਮ ’ਚ ਹੀ 134 ਦੌੜਾਂ ਦੇ ਕੇ 9 ਵਿਕਟਾਂ ਲਈਆਂ ਸਨ।

ਟੀਮ ਨੇ ਇਹ ਮੁਕਾਬਲਾ 7 ਵਿਕਟਾਂ ਨਾਲ ਜਿੱਤਿਆ ਸੀ ਭਾਵ ਭਾਰਤੀ ਗੇਂਦਬਾਜ਼ਾਂ ਨੇ ਮੈਚ ’ਚ 9 ਵਿਕਟਾਂ ਜਾਂ ਉਸ ਤੋਂ ਵੱਧ ਵਿਕਟਾਂ ਲਈਆਂ ਹਨ। ਭਾਰਤੀ ਟੀਮ ਉਹ ਮੈਚ ਹਾਰੀ ਨਹੀਂ ਹੈ ਹੁਣ ਵੇਖਣਾ ਹੋਵੇਗਾ ਕਿ ਭਾਰਤੀ ਟੀਮ ਬੁਮਰਾਹ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜਿੱਤ ਹਾਸਲ ਕਰਦੀ ਹੈ ਜਾਂ ਨਹੀਂ । ਭਾਰਤੀ ਟੀਮ ਨੇ ਸ਼ਨਿੱਚਰਵਾਰ ਨੂੰ ਚੌਥੇ ਦਿਨ 1 ਵਿਕਟ ਦੇ ਨੁਕਸਾਨ ’ਤੇ 14 ਓਵਰਾਂ ’ਚ 52 ਦੌੜਾਂ ਬਣਾ ਲਈਆਂ ਸਨ ਭਾਰਤੀ ਓਪਨਰ ਬੱਲੇਬਾਜ਼ ਕੇ. ਐਲ ਰਾਹੁਲ 26 ਦੌੜਾਂ ਬਣਾ ਕੇ ਆਊਟ ਹੋ ਚੁੱਕੇ ਹਨ ਇਸ ਸਮੇਂ ਭਾਰਤੀ ਧਮਾਕੇਦਾਰ ਬੱਲੇਬਾਜ਼ ਰੋਹਿਤ ਸ਼ਰਮਾ 12 ਤੇ ਪੁਜਾਰਾ 12 ਦੌੜਾਂ ਬਣਾ ਕੇ ਖੇਡ ਰਹੇ ਹਨ ਭਾਰਤ ਨੂੰ ਜਿੱਤ ਲਈ ਆਖਰੀ ਦਿਨ 157 ਦੌੜਾਂ ਹੋਰ ਬਣਾਉਣੀਆਂ ਹਨ ਤੇ ਭਾਰਤ ਕੋਲ 9 ਵਿਕਟਾਂ ਬਾਕੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ