IND vs AUS: ਗੁਲਾਬੀ ਗੇਂਦ ’ਚ ਫਿਰ ਫਸਿਆ ਭਾਰਤ, ਐਡੀਲੇਡ ਮੈਦਾਨ ’ਤੇ ਮਿਲੀ ਸ਼ਰਮਨਾਕ ਹਾਰ

IND vs AUS
IND vs AUS: ਗੁਲਾਬੀ ਗੇਂਦ ’ਚ ਫਿਰ ਫਸਿਆ ਭਾਰਤ, ਐਡੀਲੇਡ ਮੈਦਾਨ ’ਤੇ ਮਿਲੀ ਸ਼ਰਮਨਾਕ ਹਾਰ

ਅਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ

  • ਬਾਰਡਰ-ਗਾਵਸਕਰ ਟਰਾਫੀ 1-1 ਨਾਲ ਬਰਾਬਰ | IND vs AUS

IND vs AUS: ਸਪੋਰਟਸ ਡੈਸਕ। ਬਾਰਡਰ-ਗਾਵਸਕਰ ਟਰਾਫੀ ਦੇ ਐਡੀਲੇਡ ਟੈਸਟ ’ਚ ਅਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 19 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਬਾਰਡਰ-ਗਾਵਸਕਰ ਟਰਾਫੀ ਦੇ 5 ਮੈਚਾਂ ’ਚ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਹਨ। ਭਾਰਤ ਨੇ ਪਰਥ ਟੈਸਟ 295 ਦੌੜਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਤੀਜਾ ਮੈਚ 14 ਦਸੰਬਰ ਤੋਂ ਬ੍ਰਿਸਬੇਨ ਦੇ ਗਾਬਾ ਮੈਦਾਨ ’ਤੇ ਖੇਡਿਆ ਜਾਵੇਗਾ। ਐਡੀਲੇਡ ਦੇ ਓਵਲ ਮੈਦਾਨ ’ਤੇ ਐਤਵਾਰ ਨੂੰ ਭਾਰਤ ਦੂਜੀ ਪਾਰੀ ’ਚ 175 ਦੌੜਾਂ ’ਤੇ ਆਲ ਆਊਟ ਹੋ ਗਿਆ। ਟੀਮ ਨੇ ਦਿਨ ਦੀ ਸ਼ੁਰੂਆਤ 128/5 ਦੇ ਸਕੋਰ ਨਾਲ ਕੀਤੀ ਤੇ 47 ਦੌੜਾਂ ’ਤੇ ਆਖਰੀ 5 ਵਿਕਟਾਂ ਗੁਆ ਦਿੱਤੀਆਂ। ਰਿਸ਼ਭ ਪੰਤ ਅੱਜ ਕੋਈ ਦੌੜਾਂ ਨਹੀਂ ਬਣਾ ਸਕੇ ਤੇ 28 ਦੌੜਾਂ ਬਣਾ ਕੇ ਆਊਟ ਹੋ ਗਏ।

ਇਹ ਖਬਰ ਵੀ ਪੜ੍ਹੋ : Kisan Andolan: ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਦਿੱਲੀ ਮਾਰਚ ਇਸ ਟਾਈਮ, ਪੰਜਾਬ-ਹਰਿਆਣਾ ਪੁਲਿਸ ਅਲਰਟ

ਨਿਤੀਸ਼ ਰੈੱਡੀ ਨੇ 15 ਦੌੜਾਂ ਨਾਲ ਖੇਡ ਦੀ ਸ਼ੁਰੂਆਤ ਕੀਤੀ ਤੇ 42 ਦੌੜਾਂ ਬਣਾ ਕੇ ਆਊਟ ਹੋ ਗਏ। ਅਸਟਰੇਲੀਆ ਲਈ ਕਪਤਾਨ ਪੈਟ ਕਮਿੰਸ ਨੇ 5 ਵਿਕਟਾਂ ਲਈਆਂ। ਸਕਾਟ ਬੋਲੈਂਡ ਨੇ 3 ਤੇ ਮਿਸ਼ੇਲ ਸਟਾਰਕ ਨੇ 2 ਵਿਕਟਾਂ ਹਾਸਲ ਕੀਤੀਆਂ। ਸਟਾਰਕ ਨੇ ਪਹਿਲੀ ਪਾਰੀ ’ਚ 6 ਵਿਕਟਾਂ ਲਈਆਂ ਸਨ। ਅਸਟਰੇਲੀਆ ਦੀ ਟੀਮ ਪਹਿਲੀ ਪਾਰੀ ’ਚ 337 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਟਰੈਵਿਸ ਹੈੱਡ (140 ਦੌੜਾਂ) ਨੇ ਸੈਂਕੜਾ ਲਾਇਆ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ 180 ਦੌੜਾਂ ਹੀ ਬਣਾ ਸਕੀ।

ਦੂਜੀ ਪਾਰੀ ’ਚ ਅਸਟਰੇਲੀਆ ਨੇ 3.4 ਓਵਰਾਂ ’ਚ ਹਾਸਲ ਕੀਤਾ 19 ਦੌੜਾਂ ਦਾ ਟੀਚਾ

19 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਸਟਰੇਲੀਆਈ ਟੀਮ ਨੇ 10 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਨਾਥਨ ਮੈਕਸਵੀਨੀ 10 ਤੇ ਉਸਮਾਨ ਖਵਾਜਾ 9 ਦੌੜਾਂ ਬਣਾ ਕੇ ਨਾਬਾਦ ਪਰਤੇ।

WTC ਅੰਕ ਸੂਚੀ ‘ਤੇ ਤੀਜੇ ਸਥਾਨ ‘ਤੇ ਖਿਸਕਿਆ ਭਾਰਤ

ਇਸ ਹਾਰ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਚੱਕਰ ‘ਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਟੀਮ ਇੰਡੀਆ ਦੇ 57.29% ਅੰਕ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ 60.71% ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਦੱਖਣੀ ਅਫਰੀਕਾ 59.26% ਨਾਲ ਦੂਜੇ ਸਥਾਨ ‘ਤੇ ਹੈ।

ਦੋਵਾਂ ਟੀਮਾਂ ਦੀ ਪਲੇਇੰਗ-11 | IND vs AUS

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵੀਚੰਦਰਨ ਅਸ਼ਵਿਨ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ (ਉਪ-ਕਪਤਾਨ) ਤੇ ਮੁਹੰਮਦ ਸਿਰਾਜ।

ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕੇਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।