ਭਾਰਤ ਦੀ ਪਾਕਿਸਤਾਨ ਨੂੰ ਇੱਕ ਵਾਰ ਫਿਰ ਅਪੀਲ

India's appeal, Pakistan, Jadhav

ਜਾਧਵ ਨੂੰ ਪੂਰੀ ਡਿਪਲੋਮੇਟ ਮੱਦਦ ਮੁਹੱਈਆ ਕਰਵਾਈ ਜਾਵੇ

ਏਜੰਸੀ, ਨਵੀਂ ਦਿੱਲੀ/ਇਸਲਾਮਾਬਾਦ: ਭਾਰਤ ਨੇ ਅੱਜ ਪਾਕਿਸਤਾਨ ਨੂੰ ਫਿਰ ਕਿਹਾ ਕਿ ਉਹ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਛੇਤੀ ਤੋਂ ਛੇਤੀ ਪੂਰੀ ਡਿਪਲੋਮੇਟ ਮੱਦਦ ਮੁਹੱਈਆ ਕਰਵਾਉਣ ਜਾਧਵ ਨੂੰ ਪਾਕਿਸਾਤਨ ਦੀ ਇੱਕ ਫੌਜੀ ਅਦਾਲਤ ਨੇ ਜਾਸੂਸੀ ਤੇ ਖੂਫੀਆ ਗਤੀਵਿਧੀਆਂ ਦੇ ਕਥਿੱਤ ਜ਼ੁਰਮ ‘ਚ ਮੌਤ ਦੀ ਸਜ਼ਾ ਸੁਣਾਈ ਹੈ

ਭਾਰਤ ਨੇ ਪਾਕਿਸਤਾਨ ਨੂੰ ਤਾਜ਼ਾ ਅਪੀਲ ਅਜਿਹੇ ਸਮੇਂ ਕੀਤੀ ਹੈ, ਜਦੋਂ ਦੋਵੇਂ ਦੇਸ਼ਾਂ ਨੇ ਇੱਕ-ਦੂਜੇ ਦੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਦੀ ਸੂਚੀ ਦਾ ਅਦਾਨ-ਪ੍ਰਦਾਨ ਕੀਤਾ ਭਾਰਤ ਨੇ ਸਾਂਝੀ ਕੀਤੀ ਗਈ ਪਾਕਿਸਤਾਨ ਦੀ ਸੂਚੀ ਦੇ ਅਨੁਸਾਰ, ਲਗਭਗ 546 ਭਾਰਤੀ ਨਾਗਰਿਕ ਉਸ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਹਨ

ਵਿਦੇਸ਼ ਮੰਤਰਾਲੇ ਨੇ ਦਿੱਲੀ ‘ਚ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਹਾਮਿਦ ਨੇਹਾਲ ਅੰਸਾਰੀ ਤੇ ਕੁਲਭੂਸ਼ਣ ਜਾਧਵ ਸਮੇਤ ਪਾਕਿਸਤਾਨ ਦੀਆਂ ਜੇਲ੍ਹਾਂ ‘ਚ ਬੰਦ ਭਾਰਤੀ ਨਾਗਰਿਕਾਂ ਨੂੰ ਛੇਤੀ ਪੂਰੀ ਡਿਪਲੋਮੇਟ ਮੱਦਦ ਮੁਹੱਈਆ ਕਰਵਾਏ ਭਾਰਤ ਨੇ ਜਾਧਵ ਨੂੰ ਸੁਣਵਾਈ ਗਈ ਮੌਤ ਦੀ ਸਜ਼ਾ ਖਿਲਾਫ਼ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਦਾ ਰੁਖ ਕੀਤਾ ਸੀ ਆਈਸੀਜੇ ਨੇ 18 ਮਈ ਨੂੰ ਪਾਕਿਸਤਾਨ ਨੂੰ ਜਾਧਵ ਨੂੰ ਮੌਤ ਦੀ ਸਜ਼ਾ ਦੇਣ ਤੋਂ ਰੋਕ ਦਿੱਤਾ ਸੀ