ਅਫ਼ਗਾਨਾਂ ਨੂੰ ਪਾਰੀ ਤੇ 262 ਦੌੜਾਂ ਨਾਲ ਦਰੜਿਆ
ਟੈਸਟ ਕ੍ਰਿਕਟ ‘ਚ ਸ਼ੁਰੂਆਤ ਕਰ ਰਹੇ ਅਫ਼ਗਾਨਿਸਤਾਨ ਨੂੰ ਭਾਰਤ ਨੇ ਪਾਰੀ ਅਤੇ 262 ਦੌੜਾਂ ਨਾਲ ਹਰਾ ਕੇ ਟੈਸਟ ਇਤਿਹਾਸ ‘ਚ ਪਾਰੀ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ ਇਸ ਇੱਕੋ ਇੱਕ ਟੈਸਟ ‘ਚ ਭਾਰਤ ਨੇ 2 ਦਿਨ ‘ਚ ਹੀ ਇਹ ਮੈਚ ਆਪਣੇ ਨਾਂਅ ਕਰ ਲਿਆ ਅਤੇ ਮੈਚ ਦੇ ਦੂਸਰੇ ਹੀ ਦਿਨ ਅਫ਼ਗਾਨਿਸਤਾਨ ਨੂੰ ਦੋਵੇਂ ਪਾਰੀਆਂ (109 ਅਤੇ 103) ਖ਼ਤਮ ਕਰ ਦਿੱਤੀਆਂ ਪਹਿਲੀ ਵਾਰ ਟੈਸਟ ਮੈਚ ਖੇਡਣ ਵਾਲੀ ਕਿਸੇ ਵੀ ਟੀਮ ਦੀ ਇਹ ਸਭ ਤੋਂ ਵੱਡੀ ਹਾਰ ਹੈ ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਨਾਂਅ ਦਰਜ ਸੀ, ਜਿਸ ਨੇ ਆਪਣੇ ਪਹਿਲੇ ਟੈਸਟ ‘ਚ ਭਾਰਤ ਵਿਰੁੱਧ ਪਾਰੀ ਅਤੇ 70 ਦੌੜਾਂ ਨਾਲ ਹਾਰ ਦਾ ਸਾਹਮਣਾ ਕੀਤਾ ਸੀ। ਅਫ਼ਗਾਨਿਸਤਾਨ ਦੀ ਟੀਮ ਆਪਣੀ ਪਹਿਲੀ ਪਾਰੀ ‘ਚ ਸਿਰਫ਼ 27.5 ਓਵਰਾਂ ‘ਚ 109 ਦੌੜਾਂ ‘ਤੇ ਢੇਰ ਹੋ ਗਈ ਹਾਲਾਂਕਿ ਦੂਸਰੀ ਪਾਰੀ ‘ਚ ਉਸਨੇ 38.4 ਓਵਰ ਖੇਡੇ ਪਰ ਉਸਦਾ ਬੋਰੀਆ ਬਿਸਤਰ 103 ਦੌੜਾਂ ਤੱਕ ਬੱਝ ਗਿਆ।
ਹਾਲ ਹੀ ‘ਚ ਟਵੰਟੀ20 ਲੜੀ ‘ਚ ਬੰਗਲਾਦੇਸ਼ ਨੂੰ 3-0 ਨਾਲ ਸ਼ਾਨਦਾਰ ਢੰਗ ਨਾਲ ਹਰਾ ਕੇ ਭਾਰਤ ਵਿਰੁੱਧ ਟੈਸਟ ਮੈਚ ‘ਚ ਨਿੱਤਰੀ ਅਫਗਾਨਿਸਤਾਨ ਟੀਮ ਨੂੰ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਇਹ ਸਬਕ ਦੇ ਦਿੱਤਾ ਕਿ ਲੰਮੇ ਫਾਰਮੇਟ ‘ਚ ਉਸਨੂੰ ਅਜੇ ਕਾਫ਼ੀ ਮਿਹਨਤ ਦੀ ਜ਼ਰੂਰਤ ਹੈ।