ਮੈਚ ਦੁਪਹਿਰ 2 ਵਜੇ ਤੋਂ | ICC World Cup 2023
- ਟਾਸ ਦੁਪਹਿਰ 1:30 ਵਜੇ | ICC World Cup 2023
ਦਿੱਲੀ (ਏਜੰਸੀ)। ਵਿਸ਼ਵ ਕੱਪ 2023 ’ਚ ਟੀਮ ਇੰਡੀਆ ਦਾ ਦੂਜਾ ਮੁਕਾਬਲਾ ਅੱਜ ਅਫਗਾਨਿਸਤਾਨ ਨਾਲ ਖੇਡਿਆ ਜਾਵੇਗਾ। ਇਹ ਮੈਚ ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ’ਚ ਖੇਡਿਆ ਜਾਵੇਗਾ। ਜਿੱਥੇ ਭਾਰਤੀ ਟੀਮ ਆਪਣੀ ਜੇਤੂ ਲੈਅ ਬਰਕਰਾਰ ਰੱਖਣ ਉਤਰੇਗੀ। ਟੀਮ ਇੰਡੀਆ ਨੇ ਆਪਣੇ ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਅਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਸ ਮੈਚ ’ਚ ਵੀ ਭਾਰਤ ਆਪਣਾ ਪ੍ਰਦਰਸ਼ਨ ਬਰਕਰਾਰ ਰੱਖਣਾ ਚਾਹੇਗਾ। ਇੱਥੇ ਕ੍ਰਿਕੇਟ ਫੈਂਸ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਇੱਥੇ ਹਲਕੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਦਿੱਲੀ ’ਚ ਅੱਜ ਦਾ ਦਿਨ ਗਰਮ ਹੀ ਰਹਿਣ ਵਾਲਾ ਹੈ, ਦਿਨ ’ਚ ਜ਼ਿਆਦਾਤਰ ਤਾਪਮਾਨ 35 ਡਿਗਰੀ ਤੱਕ ਜਾ ਸਕਦਾ ਹੈ ਅਤੇ ਸ਼ਾਮ ਨੂੰ ਇਹ ਤਾਪਮਾਨ 27 ਡਿਗਰੀ ਤੱਕ ਹੇਠਾਂ ਆ ਸਕਦਾ ਹੈ।
ਇਹ ਵੀ ਪੜ੍ਹੋ : ਭੂਚਾਲ ਨਾਲ ਫਿਰ ਕੰਬੀ ਧਰਤੀ, ਜਾਣੋ ਕਿੱਥੇ ਆਇਆ ਭੂਚਾਲ
ਕੁਲ ਮਿਲਾ ਕੇ ਮੌਸਮ ਦਾ ਮਿਜ਼ਾਜ ਕ੍ਰਿਕੇਟ ਲਈ ਪੂਰੀ ਤਰ੍ਹਾਂ ਠੀਕ ਹੈ। ਮੌਸਮ ਦੇ ਠੀਕ ਰਹਿਣ ਦੇ ਨਾਲ-ਨਾਲ ਖੁਸ਼ੀ ਦੀ ਗੱਲ ਇਹ ਹੈ ਕਿ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਪਰਫੈਕਟ ਮੰਨੀ ਜਾਂਦੀ ਹੈ। ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ਦੀ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੱਚ ਦੇ ਪਿਛਲੇ ਮੈਚ ’ਚ ਬਹੁਤ ਦੌੜਾਂ ਬਣੀਆਂ ਸਨ। ਪਿਛਲਾ ਮੁਕਾਬਲਾ ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਵਿਚਕਾਰ ਖੇਡਿਆ ਗਿਆ ਸੀ ਅਤੇ ਇੱਥੇ ਕੁਲ 754 ਦੌੜਾਂ ਬਣੀਆਂ ਸਨ। ਇਸ ਪਿੱਚ ’ਤੇ ਅੱਜ ਤੱਕ ਦੇ ਵਿਸ਼ਵ ਕੱਪ ਦੇ ਇਤਿਹਾਸ ’ਚ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਵੀ ਬਣਿਆ ਸੀ ਅਤੇ ਨਾਲ ਹੀ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਵੀ ਇੱਥੇ ਹੀ ਬਣਿਆ ਸੀ। ਅੱਜ ਦੇ ਮੈਚ ’ਚ ਵੀ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ। (ICC World Cup 2023)