ਭਾਰਤ ਏ ਨੇ ਜਿੱਤਿਆ ਤਿਕੋਣੀ ਲੜੀ ਖ਼ਿਤਾਬ

ਇੰਗਲੈਂਡ ਏ ਨੂੰ 5 ਵਿਕਟਾਂ ਨਾਲ ਹਰਾਇਆ

  • ਪੰਤ ਦੀਆਂ ਸ਼ਾਨਦਾਰ ਨਾਬਾਦ 64 ਦੌੜਾਂ

ਲੰਦਨ, (ਏਜੰਸੀ)। ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀਆਂ ਸ਼ਾਨਦਾਰ ਨਾਬਾਦ 64 ਦੌੜਾਂ ਦੇ ਦਮ ‘ਤੇ ਭਾਰਤ ਏ ਨੇ ਇੰਗਲੈਂਡ ਏ ਨੂੰ ਇੱਥੇ ਫਾਈਨਲ ‘ਚ ਪੰਜ ਵਿਕਟਾਂ ਨਾਲ ਹਰਾ ਕੇ ਤਿਕੋਣੀ ਇੱਕ ਰੋਜ਼ਾ ਲੜੀ ਦਾ ਖ਼ਿਤਾਬ ਜਿੱਤ ਲਿਆ ਭਾਰਤੀ ਟੀਮ ਨੇ ਇੰਗਲੈਂਡ ਨੂੰ 9 ਵਿਕਟਾਂ ‘ਤੇ 264 ਦੌੜਾਂ ‘ਤੇ ਰੋਕਣ ਤੋਂ ਬਾਅਦ 48.2 ਓਵਰਾਂ ‘ਚ 5 ਵਿਕਟਾਂ ‘ਤੇ 267 ਦੌੜਾਂ ਬਣਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ ਆਈ.ਪੀ.ਐਲ. ‘ਚ ਆਪਣੀ ਬੱਲੇਬਾਜ਼ੀ ਨਾਲ ਤਹਿਲਕਾ ਮਚਾਉਣ ਵਾਲੇ ਦਿੱਲੀ ਦੇ ਪੰਤ ਨੇ 62 ਗੇਂਦਾਂ ‘ਤੇ 8 ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ ਨਾਬਾਦ 64 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। (Tri-Series Title)

ਪੰਤ ਦੇ ਨਾਲ ਕੁਰਣਾਲ ਪਾਂਡਿਆ 37 ਗੇਂਦਾਂ ‘ਚ ਚਾਰ ਚੌਕੇ ਅਤੇ ਇੱਕ ਛੱਕੇ ਦੇ ਸਹਾਰੇ 34 ਦੌੜਾਂ ਬਣਾ ਕੇ ਨਾਬਾਦ ਰਿਹਾ ਦੋਵਾਂ ਨੇ ਛੇਵੀਂ ਵਿਕਟ ਲਈ ਨਾਬਾਦ 71 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਏ ਟੀਮ ਨੂੰ ਜਿੱਤ ਦਿਵਾਈ ਓਪਨਰ ਪ੍ਰਿਥਵੀ ਸ਼ਾੱ ਨੇ 15, ਮਯੰਕ ਅੱਗਰਵਾਲ ਨੇ 40, ਸ਼ੁਭਮਨ ਗਿੱਲ ਨੇ 20, ਕਪਤਾਨ ਸ਼੍ਰੇਅਸ ਅਈਅਰ ਨੇ 44 ਅਤੇ ਹਨੁਮਾ ਵਿਹਾਰੀ ਨੇ 37 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਇੰਗਲੈਂਡ ਦੀ ਪਾਰੀ ‘ਚ ਸੈਮ ਹੈਨ ਨੇ 122 ਗੇਂਦਾਂ ‘ਤੇ ਅੱਠ ਚੌਕਿਆਂ ਅਤੇ ਛੱਕੇ ਦੀ ਮੱਦਦ ਨਾਲ 108 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਪਰ ਇੰਗਲਿਸ਼ ਗੇਂਦਬਾਜ਼ ਉਸਦੀ ਮਿਹਨਤ ਨੂੰ ਪਰਵਾਨ ਨਾ ਚੜਾ ਸਕੇ ਭਾਰਤ ਏ ਵੱਲੋਂ ਦੀਪਕ ਚਾਹਰ ਨੇ 58 ਦੌੜਾਂ ‘ਤੇ ਤਿੰਨ ਵਿਕਟਾਂ, ਖਲੀਲ ਅਹਿਮਦ ਨੇ 48 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਸ਼ਾਰਦੁਲ ਠਾਕੁਰ ਨੇ 42 ਦੌੜਾਂ ‘ਤੇ ਦੋ ਵਿਕਟਾਂ ਲਈਆਂ। (Tri-Series Title)

LEAVE A REPLY

Please enter your comment!
Please enter your name here