ਆਲਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਜਲਜ ਬਣੇ ਮੈਨ ਆਫ ਦ ਮੈਚ
- ਭਾਰਤ ਨੇ 48 ਦੌੜਾਂ ਦਾ ਟੀਚਾ 9.4 ਓਵਰਾਂ ‘ਚ ਤਿੰਨ ਵਿਕਟਾਂ ਗਵਾ ਕੇ ਹਾਸਲ ਕੀਤਾ
ਤਿਰੂਵਨੰਤਪੁਰਮ (ਏਜੰਸੀ)। ਭਾਰਤੀ ਗੇਂਦਬਾਜ਼ਾਂ ਲੈਫਟ ਆਰਮ ਸਪਿੱਨਰ ਸ਼ਾਹਬਾਜ਼ ਨਦੀਮ, ਆਫ ਸਪਿੱਨਰ ਜਲਜ ਸਕਸੈਨਾ ਅਤੇ ਸ਼ਾਰਦੁਲ ਠਾਕੁਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਏ ਨੇ ਵੀਰਵਾਰ ਨੂੰ ਇੱਥੇ ਦੱਖਣੀ ਅਫਰੀਕਾ ਏ ਖਿਲਾਫ ਪਹਿਲੇ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖਰੀ ਦਿਨ ਸੱਤ ਵਿਕਟਾਂ ਨਾਲ ਜਿੱਤ ਦਰਜ ਕਰ ਲਈ ਭਾਰਤ ਨੇ ਦੱਖਣੀ ਅਫਰੀਕੀ ਟੀਮ ਦੀ ਦੂਜੀ ਪਾਰੀ ਨੂੰ ਸਵੇਰੇ 58.6 ਓਵਰਾਂ ‘ਚ 186 ਦੌੜਾਂ ‘ਤੇ ਸਮੇਟ ਦਿੱਤਾ ਜਿਸ ਨਾਲ ਮਹਿਮਾਨ ਟੀਮ ਸਿਰਫ 47 ਦੌੜਾਂ ਦਾ ਵਾਧਾ ਹੀ ਹਾਸਲ ਕਰ ਸਕੀ। (Sports News)
ਇਹ ਵੀ ਪੜ੍ਹੋ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਲੁੱਕਆਊਟ ਨੋਟਿਸ ਜਾਰੀ
ਭਾਰਤ-ਏ ਨੇ ਆਪਣੀ ਦੂਜੀ ਪਾਰੀ ‘ਚ ਆਸਾਨ ਟੀਚੇ ਦਾ ਪਿੱੱਛਾ ਕਰਦਿਆਂ 9.4 ਓਵਰਾਂ ‘ਚ ਤਿੰਨ ਵਿਕਟਾਂ ਗਵਾ ਕੇ 49 ਦੌੜਾਂ ਬਣਾਈਆਂ ਅਤੇ ਸੱਤ ਵਿਕਟਾਂ ਨਾਲ ਜਿੱਤ ਦਰਜ ਕਰ ਲਈ ਭਾਰਤ ਟੀਮ ਹਾਲਾਂਕਿ ਛੋਟੇ ਟੀਚੇ ਦੇ ਬਾਵਵਜੂਦ ਚੰਗੀ ਸ਼ੁਰੂਆਤ ਨਹੀਂ ਕਰ ਸਕੀ ਅਤੇ ਕਪਤਾਨ ਅਤੇ ਓਪਨਰ ਸ਼ੁਭਮਨ ਗਿੱਲ ਪੰਜ ਦੌੜਾਂ ਬਣਾ ਕੇ ਲੁੰਗੀ ਐਲਗਿਦੀ ਦੀ ਗੇਂਦ ‘ਤੇ ਬੋਲਡ ਹੋ ਗਏ ਅੰਕਿਤ ਬਾਵਨੇ ਛੇ ਦੌੜਾਂ ਬਣਾ ਕੇ ਐਨਗਿਦੀ ਦਾ ਹੀ ਸ਼ਿਕਾਰ ਬਣੇ ਜਦੋਂਕਿ ਤੀਜੀ ਵਿਕਟ ਸਰਕਾਰ ਭਾਰਤ ਦੇ ਰੂਪ ‘ਚ ਡਿੱਗੀ ਜੋ ਪੰਜ ਦੌੜਾਂ ਬਣਾ ਸਕੇ ਭਾਰਤ ਨੇ 37 ਦੌੜਾਂ ‘ਤੇ ਤਿੰਨ ਵਿਕਟਾਂ ਗਵਾ ਦਿੱਤੀਆਂ। (Sports News)
ਪਰ ਰਿਕੀ ਭੁਈ ਨੇ ਨਾਬਾਦ 20 ਦੌੜਾਂ ਅੇ ਸ਼ਿਵਮ ਦੁਬੇ ਨੇ ਨਾਬਾਦ 12 ਦੌੜਾਂ ਬਣਾ ਕੇ ਜਿੱਤ ਦੀ ਰਸਮ ਪੂਰੀ ਕਰ ਦਿੱਤੀ ਦੱਖਣੀ ਅਫਰੀਕੀ ਗੇਂਦਬਾਜ਼ ਐਨਗਿਦੀ ਨੇ 22 ਦੌੜਾਂ ‘ਤੇ ਦੋ ਅਤੇ ਡੇਨ ਪਿਏਟ ਨੇ 26 ਦੌੜਾਂ ‘ਤੇ ਇੱਕ ਵਿਕਟ ਲਈ ਮੈਚ ‘ਚ ਅਲਰਾਊਂਡਰ ਖੇਡ ਵਿਖਾਉਣ ਵਾਲੇ ਜਲਜ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ, ਜਿਨ੍ਹਾਂ ਨੇ ਭਾਰਤ ਏ ਦੀ ਪਹਿਲੀ ਪਾਰੀ ‘ਚ ਨਾਬਾਦ 61 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਦੱਖਣੀ ਅਫਰੀਕਾ ਦੀ ਦੂਜੀ ਪਾਰੀ ‘ਚ ਅੱਠ ਓਵਰਾਂ ‘ਚ 22 ਦੌੜਾਂ ਦੇ ਕੇ ਦੋ ਵਿਕਟਾਂ ਵੀ ਹਸਲ ਕੀਤੀਆਂ ਸਵੇਰੇ ਦੱਖਣੀ ਅਫਰੀਕਾ ਏ ਨੇ ਆਪਣੀ ਪਾਰੀ ਦੀ ਸ਼ੁਰੂਆਤ 9 ਵਿਕਟਾਂ ‘ਤੇ 179 ਦੌੜਾਂ ਤੋਂ ਅੱਗੇ ਕੀਤੀ ਸੀ। (Sports News)
ਇਹ ਵੀ ਪੜ੍ਹੋ : ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ
ਤੀਜੇ ਦਿਨ ਦੀ ਖੇਡ ਮੀਂਹ ਕਾਰਨ ਪ੍ਰਭਾਵਿਤ ਰਹੀ ਸੀ ਅਤੇ ਟੀਮ ਕੋਲ ਸਿਰਫ 40 ਦੌੜਾਂ ਦਾ ਵਾਧਾ ਸੀ ਕੱਲ੍ਹ ਦੇ ਆਖਰੀ ਨਾਬਾਦ ਬੱਲੇਬਾਜ਼ ਲੁਥੋ ਸਿਪਮਾਲਾ ਨੂੰ ਠਾਕੁਰ ਨੇ ਅੱਠ ਦੌੜਾਂ ‘ਤੇ ਬੋਲਡ ਕਰਨ ਦੇ ਨਾਲ ਹੀ ਟੀਮ ਦੀ ਪਾਰੀ 186 ਦੌੜਾਂ ‘ਤੇ ਸਮੇਟ ਦਿੱਤੀ ਭਾਰਤ-ਏ ਲਈ ਨਦੀਮ 21 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਸਭ ਤੋਂ ਸਫਲ ਰਹੇ ਜਦੋਂਕਿ ਠਾਕੁਰ ਨੂੰ 31 ਅਤੇ ਜਲਜ ਨੂੰ 22 ਦੌੜਾਂ ‘ਤੇ ਦੋ ਵਿਕਟਾਂ ਮਿਲੀਆਂ ਮੁਹੰਮਦ ਸਿਰਾਜ ਅਤੇ ਕ੍ਰਿਸ਼ਣੱਪਾ ਗੌਤਮ ਨੇ ਂਿÂੱਕ-ਇੱਕ ਵਿਕਟ ਹਾਸਲ ਕੀਤੀ ਭਾਰਤ ਏ ਨੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਏ ਤੋਂ ਪੰਜ ਗੈਰ-ਅਧਿਕਾਰਕ ਵਨਡੇ ਮੈਚਾਂ ਦੀ ਲੜੀ 4-1 ਨਾਲ ਜਿੱਤੀ ਸੀ। (Sports News)