ਸਿਆਸੀ ਧਿਰਾਂ ਦੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰ ਜੱਸੀ ਵੱਲੋਂ ਵਿਕਾਸ ਦੇ ਮੁੱਦੇ ’ਤੇ ਚੁਣੌਤੀ

jasii

ਕਿਹਾ : ਹਲਕਾ ਸੰਭਾਲਣ ਦੀ ਥਾਂ ਪੈਸੇ ਸੰਭਾਲਣ ’ਚ ਲੱਗੇ ਰਹੇ ਹਲਕੇ ਦੇ ਆਗੂ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ (Independent candidate Jassi ) ਨੇ ਹਲਕੇ ’ਚ ਚੋਣ ਲੜ ਰਹੇ ਵੱਖ-ਵੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੂੰ ਵਿਕਾਸ ਦੇ ਮੁੱਦੇ ’ਤੇ ਚੁਣੌਤੀ ਦਿੱਤੀ ਹੈ ਉਨ੍ਹਾਂ ਅੱਜ ਹਲਕੇ ਦੇ ਪਿੰਡ ਫੱਤਾਬਾਲੂ, ਰਾਈਆ, ਕਲਾਲਵਾਲਾ, ਗੋਲੇਵਾਲਾ, ਨੰਗਲਾ, ਲਹਿਰੀ, ਸੀਂਗੋ, ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ ਤੇ ਗੁਰੂਸਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਤੇ ਮੰਤਰੀ ਹੁੰਦਿਆਂ ਆਪਣੇ ਵੱਲੋਂ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ ਤੇ ਹੁਣ ਹਲਕੇ ’ਚ ਵੋਟਾਂ ਮੰਗ ਰਹੇ ਬਾਕੀ ਉਮੀਦਵਾਰਾਂ ਦੀ ਪੜਚੋਲ ਕਰਨ ਲਈ ਕਿਹਾ। (Independent candidate Jassi )

ਸ੍ਰ. ਜੱਸੀ ਨੇ ਕਿਹਾ ਕਿ ਹਲਕੇ ਦੇ ਲੋਕ ਜਿਸ ਨੂੰ ਆਪਣਾ ਨੁਮਾਇੰਦਾ ਚੁਣਦੇ ਹਨ ਉਸਦਾ ਫਰਜ਼ ਹਲਕੇ ਦੀ ਸਾਂਭ-ਸੰਭਾਲ ਕਰਨਾ ਹੁੰਦਾ ਹੈ ਪਰ ਅਫ਼ਸੋਸ ਇੱਥੋਂ ਦੇ ਨੁਮਾਇੰਦਿਆਂ ਨੇ ਅਜਿਹਾ ਕਰਨਾ ਦੀ ਥਾਂ ਕਾਰੋਬਾਰ ਵਾਲਿਆਂ ’ਤੇ ਅੱਖ ਰੱਖਕੇ ਗੁੰਡਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਉਨ੍ਹਾਂ ਨੇ ਲੋਕਾਂ ਦੇ ਘਰਾਂ ’ਚ ਜਾ ਕੇ ਸਾਰ ਨਹੀਂ ਲਈ, ਕਿਸੇ ਦਾ ਦੁੱਖ-ਸੁੱਖ ਨਹੀਂ ਵੰਡਾਇਆ ਤੇ ਹੁਣ ਫਿਰ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਦੀ ਮੰਗ ਕਰ ਰਹੇ ਹਨ ਜੱਸੀ ਨੇ ਕਿਹਾ ਕਿ ਜਦੋਂ ਉਹ ਸਾਲ 1992 ਵਿੱਚ ਹਲਕਾ ਤਲਵੰਡੀ ਸਾਬੋ ਤੋਂ ਜਿੱਤ ਕੇ ਮੰਤਰੀ ਬਣੇ ਸੀ ਤਾਂ ਉਸ ਵੇਲੇ ਦੇ ਕੀਤੇ ਕਾਰਜ਼ਾਂ ਨੂੰ ਲੋਕ ਅੱਜ ਵੀ ਚੇਤੇ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਬਜ਼ੁਰਗ ਜਿੰਨ੍ਹਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਫਿਕਰ ਸੀ ਕਿ ਉਹ ਕਿਵੇਂ ਖੇਤਾਂ ’ਚੋਂ ਫਸਲਾਂ ਉਗਾਉਣਗੇ ਪਰ ਹਲਕੇ ਦੇ ਲੋਕਾਂ ਦੇ ਇਸ ਫਿਕਰ ਨੂੰ ਉਨ੍ਹਾਂ ਨੇ ਸਰਕਾਰੀ ਫੰਡ ਨਾਲ ਟਿੱਬੇ ਕਰਾਹ ਕੇ ਦੂਰ ਕਰ ਦਿੱਤਾ ਜਿਸਦੇ ਸਿੱਟੇ ਵਜੋਂ ਅੱਜ ਉਨ੍ਹਾਂ ਖੇਤਾਂ ’ਚ ਫਸਲਾਂ ਹੋ ਰਹੀਆਂ ਹਨ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ’ਤੇ ਸ਼ਬਦੀ ਹਮਲਾ ਬੋਲਦਿਆਂ ਜੱਸੀ ਨੇ ਕਿਹਾ ਕਿ ਉਸਨੇ ਵਿਕਾਸ ਤਾਂ ਕੀ ਕਰਵਾਉਣਾ ਸੀ ਸਗੋਂ ਪਹਿਲੇ ਕੰਮਾਂ ’ਤੇ ਵੀ ਵਿਰ੍ਹਾਮ ਲਗਾ ਦਿੱਤਾ ਪਿੰਡਾਂ ’ਚ ਧੜੇਬੰਦੀਆਂ ਪੈਦਾ ਕਰ ਦਿੱਤੀਆਂ ਅਤੇ ਪਰਚਿਆਂ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ।

ਸਿਆਸੀ ਧਿਰਾਂ ਦੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰ ਜੱਸੀ ਵੱਲੋਂ ਵਿਕਾਸ ਦੇ ਮੁੱਦੇ ’ਤੇ ਚੁਣੌਤੀ

ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸਮੈਕ ਤੇ ਚਿੱਟਾ ਵੀ ਜੀਤ ਮਹਿੰਦਰ ਸਿੱਧੂ ਦੇ ਕਾਰਜਕਾਲ ਦੌਰਾਨ ਆਇਆ ਜਿਸਦਾ ਕਾਂਗਰਸੀ ਉਮੀਦਵਾਰ ਨੇ ਵਿਕਾਸ ਕਰਵਾਇਆ ਚਿੱਟੇ ਦੇ ਇਸ ਨਸ਼ੇ ਨੇ ਮਾਵਾਂ ਦੇ ਗੱਭਰੂ ਪੁੱਤ ਮਾਰ ਦਿੱਤੇ ਲੋਕਾਂ ਦੇ ਘਰਾਂ ’ਚ ਸੱਥਰ ਵਿਛਾਉਣ ਵਾਲੇ ਲੋਕ ਅੱਜ ਕਿਹੜੇ ਮੂੰਹ ਨਾਲ ਹਲਕੇ ’ਚੋਂ ਵੋਟਾਂ ਮੰਗ ਰਹੇ ਹਨ ਇਹ ਸਵਾਲ ਉਨ੍ਹਾਂ ਨੂੰ ਸੱਥਾਂ ’ਚ ਪ੍ਰਚਾਰ ਕਰਨ ਲਈ ਆਉਣ ਵੇਲੇ ਲੋਕ ਪੁੱਛਣ ਉਨ੍ਹਾਂ ਹਲਕੇ ’ਚੋਂ ਨਸ਼ੇ ਦੇ ਖਾਤਮੇ ਲਈ ਅਤੇ ਸਮੁੱਚੇ ਹਲਕੇ ਦੇ ਵਿਕਾਸ ਲਈ ਸਮਰਥਨ ਦੀ ਮੰਗ ਕੀਤੀ ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਜੱਜਲ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਸਾਬਕਾ ਸਰਪੰਚ ਜੰਗੀਰ ਸਿੰਘ, ਤਿ੍ਰਲੋਕ ਸਿੰਘ ਨੰਬਰਦਾਰ, ਡਾ: ਮੇਜਰ ਸ਼ਰਮਾ ਭਾਗੀਵਾਦਰ, ਸਾਬਕਾ ਚੇਅਰਮੈਨ ਵਕੀਲ ਜਸਵੰਤ ਕੌਰੇਆਣਾ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵੰਤ ਸਿੰਘ ਜੈਦ, ਸਾਬਕਾ ਸਰਪੰਚ ਗੁਰਜੰਟ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਸਾਬਕਾ ਕਾਂਗਰਸੀ ਆਗੂ ਵੀਰਇੰਦਰ ਭਾਗੀਵਾਦਰ, ਸਾਬਕਾ ਜੱਟ ਮਹਾਂ ਸਭਾ ਆਗੂ ਬਲਜਿੰਦਰ ਬਹਿਮਣ, ਹਰਚਰਨ ਬਹਿਮਣ, ਬੇਅੰਤ ਕਟਾਰ ਸਿੰਘ ਵਾਲਾ,ਮਾੜਾ ਠੇਕੇਦਾਰ, ਕੇਸ਼ਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਦਲੇਰ, ਲਾਭ ਸਿੰਘ, ਡਾ: ਸੁਭਾਸ ਭੋਲਾ, ਸੋਨੂ ਅਜਾਦ ਲਹਿਰੀ, ਦੀਦਾਰ ਸਿੰਘ, ਹਰਚਰਨ ਬਹਿਮਣ, ਜੱਟ ਮਹਾਂ ਸਭਾ ਆਗੂ ਬਲਦੇਵ ਸਿੰਘ ਲੇਲੇਵਾਲਾ, ਬੋਘ ਸਿੰਘ ਨੰਗਲਾ, ਡਾ: ਜੌਗਿੰਦਰ ਸਿੰਘ, ਇਕਬਾਲ ਨੰਗਲਾ, ਗੌਤਮ ਨੰਗਲਾ, ਗੁਰਪ੍ਰੀਤ ਨੰਗਲਾ, ਸਮੇਤ ਵੱਡੀ ਤਦਾਦ ‘ਚ ਪਿੰਡ ਦੇ ਪੰਚ ਸਰਪੰਚ ਤੇ ਨੰਬਰਦਾਰ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ