IND Vs SA : ਦੂਜੇ ਟੈਸਟ ‘ਚ ਵੀ ਟੀਮ ਇੰਡੀਆ 135 ਦੌੜਾਂ ਨਾਲ ਹਾਰੀ

Team India, Sauth Africa, Lose, Second Test, Cricket, Sports

ਵਿਦੇਸ਼ੀ ਮੈਦਾਨਾਂ ‘ਤੇ ‘ਕਾਗਜ਼ੀ ਸ਼ੇਰ’ ਸਾਬਤ ਹੋਏ ਭਾਰਤੀ ਬੱਲੇਬਾਜ਼

ਸੈਂਚੁਰੀਅਨ (ਏਜੰਸੀ)। ਇੱਥੇ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਦੇ ਨਾਲ ਹੀ ਦੱਖਣੀ ਅਫ਼ਰੀਕਾ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦਾ ਅਜੇਤੂ ਵਾਧਾ ਹਾਸਲ ਕਰ ਲਿਆ ਹੈ। ਚੌਥੀ ਪਾਰੀ ਵਿੱਚ ਭਾਰਤ ਅੱਗੇ 287 ਦੌੜਾਂ ਦਾ ਟੀਚਾ ਸੀ, ਪਰ ਪੰਜਵੇਂ ਿਦਨ ਦੇ ਪਹਿਲੇ ਸੈਸ਼ਨ ਵਿੱਚ ਹੀ ਪੂਰੀ ਟੀ 151 ਦੌੜਾਂ ‘ਤੇ ਢੇਰ ਹੋ ਗਈ। ਦੱਖਣੀ ਅਫ਼ਰੀਕਾ ਲਈ ਡੈਬਿਊ ਕਰ ਰਹੇ ਲੁੰਗੀ ਐਨਗੀਡੀ ਨੇ ਦੂਜੀ ਪਾਰੀ ਵਿੱਚ ਛੇ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ।

ਭਾਰਤੀ ਟੀਮ ਨੇ ਅੱਜ ਸਵੇਰੇ ਜਦੋਂ, ਚੌਥੇ ਦਿਨ ਦੇ ਸਕੌਰ 3 ਵਿਕਟਾਂ ‘ਤੇ 35 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਹਰ ਕਿਸੇ ਨੂੰ ਉਮੀਦ ਸੀ ਕਿ ਭਾਰਤੀ ਟੀਮ ਭਾਵੇਂ ਮੈਚ ਨਾ ਜਿੱਤ ਸਕੇ ਪਰ ਉਸ ਦੇ ਬੱਲੇਬਾਜ਼ੀ ਸੰਘਰਸ਼ ਦਾ ਜਜ਼ਬਾ ਤਾਂ ਵਿਖਾਉਣਗੇ, ਪਰ ਅਜਿਹਾ ਨਹੀਂ ਹੋ ਸਕਿਆ। ਚੇਤੇਸ਼ਵਰ ਪੁਜਾਰਾ ਦੇ ਨਾਲ ਭਾਰਤੀ ਵਿਕਟ ਡਿੱਗਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਉਹ ਆਖਰੀ ਵਿਕਟ ਦੇ ਰੂਪ ਵਿੱਚ ਜਸਪ੍ਰੀਤ ਬੁਮਰਾਹ ਦੇ ਆਊਟ ਹੋਣ ਦੇ ਨਾਲ ਹੀ ਰੁਕਿਆ।

ਸੈਂਚੁਰੀਅਨ ਟੈਸਟ ਵਿੱਓ ਮਿਲੀ ਇਸ ਹਾਰ ਦੇ ਨਾਲ ਹੀ ਭਾਰਤੀ ਟੀਮ ਨੇ ਟੈਸਟ ਲੜੀ ਗਵਾ ਦਿੱਤੀ ਹੈ। ਤਿੰਨ ਟੈਸਟ ਦੀ ਲੜੀ ਵਿੱਚ ਭਾਰਤੀ ਟੀਮ ਹੁਣ 0-2 ਨਾਲ ਪਿੱਛੇ ਹੈ। ਅਜਿਹੇ ਵਿੱਚ ਤੀਜੇ ਟੈਸਟ ਦਾ ਭਾਵੇਂ ਜੋ ਵੀ ਨਤੀਜਾ ਹੋਵੇ, ਉਸ ਦਾ ਲੜੀ ਹਾਰਨਾ ਤੈਅ ਹੈ। ਉਂਜ ਵੀ, ਸ਼ੁਰੂਆਤੀ ਦੋ ਟੈਸਟਾਂ ਵਿੱਚ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਸਾਹਮਣੇ ਹੁਣ ਕਲੀਨ ਸਵੀਪ ਤੋਂ ਬਚਣ ਦੀ ਚੁਣੌਤੀ ਹੋਵੇਗੀ।