ਸਿਰਾਜ ਨੇ ਡਕੇਟ ਤੇ ਪੋਪ ਦੀਆਂ ਲਈਆਂ ਵਿਕਟਾਂ
ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ ਲਾਰਡਜ਼ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਮੈਚ ਦਾ ਚੌਥਾ ਦਿਨ ਹੈ ਤੇ ਪਹਿਲਾ ਸੈਸ਼ਨ ਜਾਰੀ ਹੈ। ਇੰਗਲੈਂਡ ਨੇ ਦੂਜੀ ਪਾਰੀ ’ਚ 4 ਵਿਕਟਾਂ ’ਤੇ 87 ਦੌੜਾਂ ਬਣਾਈਆਂ ਹਨ। ਟੀਮ 87 ਦੌੜਾਂ ਨਾਲ ਅੱਗੇ ਹੈ। ਜੋ ਰੂਟ ਤੇ ਬੇਨ ਸਟੋਕਸ ਕ੍ਰੀਜ ’ਤੇ ਨਾਬਾਦ ਹਨ। ਹੈਰੀ ਬਰੂਕ ਨੂੰ ਆਕਾਸ਼ ਦੀਪ ਨੇ ਬੋਲਡ ਕਰਕੇ ਪਵੇਲੀਅਨ ਭੇਜਿਆ।
ਇਹ ਖਬਰ ਵੀ ਪੜ੍ਹੋ : ਲੋੜਵੰਦ ਬੱਚੇ ਦੇ ਇਲਾਜ ਲਈ ਨਗਦ ਰਾਸੀ ਦਿੱਤੀ
ਜੈਕ ਕਰੌਲੀ (22 ਦੌੜਾਂ) ਨੂੰ ਨਿਤੀਸ਼ ਕੁਮਾਰ ਰੈੱਡੀ ਦੀ ਗੇਂਦ ’ਤੇ ਯਸ਼ਸਵੀ ਜਾਇਸਵਾਲ ਨੇ ਕੈਚ ਕੀਤਾ। ਇਸ ਦੇ ਨਾਲ ਹੀ ਮੁਹੰਮਦ ਸਿਰਾਜ ਨੇ ਓਲੀ ਪੋਪ (4 ਦੌੜਾਂ) ਤੇ ਓਪਨਰ ਬੇਨ ਡਕੇਟ (12 ਦੌੜਾਂ) ਨੂੰ ਪੈਵੇਲੀਅਨ ਭੇਜਿਆ। ਅੰਗਰੇਜ਼ੀ ਟੀਮ ਨੇ ਅੱਜ 2/0 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਪਹਿਲੀ ਪਾਰੀ ’ਚ ਕਿਸੇ ਵੀ ਟੀਮ ਨੂੰ ਲੀਡ ਨਹੀਂ ਮਿਲੀ, ਜਿਸ ’ਚ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ 387-387 ਦੇ ਇੱਕੋ ਸਕੋਰ ’ਤੇ ਆਲ ਆਊਟ ਹੋ ਗਈਆਂ।

ਦੋਵੇਂ ਟੀਮਾਂ ਦੀ ਪਲੇਇੰਗ-11
ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਕਰੁਣ ਨਾਇਰ, ਰਿਸ਼ਭ ਪੰਤ (ਉਪ ਕਪਤਾਨ ਤੇ ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਜੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ ਤੇ ਸ਼ੋਏਬ ਬਸ਼ੀਰ।