ਭਾਰਤੀ ਟੀਮ ਕੋਲ ਲੜੀ ਜਿੱਤਣ ਦਾ ਮੌਕਾ | IND Vs AUS ODI Series
- ਅੱਜ ਤੱਕ ਇੰਦੌਰ ’ਚ ਇੱਕ ਵੀ ਮੈਚ ਨਹੀਂ ਹਾਰੀ ਹੈ ਭਾਰਤੀ ਟੀਮ | IND Vs AUS ODI Series
- ਅੱਜ ਦਾ ਮੈਚ ਜਿੱਤ ਤਾਂ ਵਿਸ਼ਵ ਕੱਪ ਤੱਕ ਨੰਬਰ-1 ’ਤੇ ਰਹੇਗੀ ਭਾਰਤੀ ਟੀਮ | IND Vs AUS ODI Series
ਇੰਦੌਰ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜਾ ਲੜੀ ਚੱਲ ਰਹੀ ਹੈ ਜਿੱਥੇ ਲੜੀ ਦਾ ਦੂਜਾ ਮੈਚ ਐਤਵਾਰ ਨੂੰ ਦੁਪਹਿਰ 1.30 ਵਜੇ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:00 ਵਜੇ ਹੋਵੇਗਾ। ਇਸ ਮੈਚ ਨੂੰ ਜਿੱਤ ਭਾਰਤੀ ਟੀਮ ਅਸਟਰੇਲੀਆ ਤੋਂ 3 ਇੱਕਰੋਜਾ ਲੜੀ ਵੀ ਆਪਣੇ ਨਾਂਅ ਕਰ ਲਵੇਗੀ। ਫਿਲਹਾਲ ਟੀਮ ਇੰਡੀਆ ਇਸ ਲੜੀ ’ਚ 1-0 ਨਾਲ ਅੱਗੇ ਚੱਲ ਰਹੀ ਹੈ। ਇਸ ਮੈਚ ’ਚ ਜਿੱਤ ਨਾਲ ਭਾਰਤੀ ਟੀਮ ਇਹ ਵੀ ਯਕੀਨੀ ਬਣਾਵੇਗੀ ਕਿ ਉਹ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ’ਚ ਦੁਨੀਆ ਦੀ ਨੰਬਰ 1 ਟੀਮ ਬਣ ਕੇ ਉਭਰੇਗੀ। ਭਾਰਤ ਇਸ ਸਮੇਂ ਨੰਬਰ-1 ’ਤੇ ਹੈ। ਵਿਸ਼ਵ ਕੱਪ ’ਚ ਨੰਬਰ-1 ਦੇ ਰੂਪ ’ਚ ਦਾਖਲ ਕਰਨ ਲਈ ਟੀਮ ਲਈ ਲੜੀ ਦੇ ਦੋ ਮੈਚ ਜਿੱਤਣੇ ਜ਼ਰੂਰੀ ਹਨ। ਭਾਰਤੀ ਟੀਮ ਨੇ ਅੱਜ ਤੱਕ ਇਸ ਸਟੇਡੀਅਮ ’ਚ ਕੋਈ ਵੀ ਇੱਕਰੋਜਾ ਮੈਚ ਨਹੀਂ ਹਾਰੀ ਹੈ। ਟੀਮ ਨੇ ਇੱਥੇ 6 ਮੈਚ ਖੇਡੇ ਹਨ ਅਤੇ ਸਾਰੇ ਵੀ ਆਪਣੇ ਨਾਂਅ ਕੀਤੇ ਹਨ।
ਸ਼ੁਭਮਨ ਗਿੱਲ ਇਸ ਸਾਲ ਦੇ ਸਭ ਤੋਂ ਵੱਧ ਸਕੋਰਰ, ਪਿਛਲੇ ਮੈਚ ’ਚ ਲਾਇਆ ਸੀ ਅਰਧਸੈਂਕੜਾ
ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਖਿਡਾਰੀਆਂ ਦੇ ਪ੍ਰਦਰਸ਼ਨ ’ਚ ਭਾਰਤ ਦੇ ਚੋਟੀ ਦੇ ਖਿਡਾਰੀ ਹਨ। ਉਸ ਨੇ ਇਸ ਸਾਲ 1126 ਦੌੜਾਂ ਬਣਾਈਆਂ ਹਨ। ਗਿੱਲ ਨੇ ਇਸ ਲੜੀ ਦੇ ਪਹਿਲੇ ਮੈਚ ’ਚ ਅਸਟਰੇਲੀਆ ਖਿਲਾਫ 74 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਸ ਮੈਚ ’ਚ ਵੀ ਗਿੱਲ ਦੇ ਬੱਲੇ ਤੋਂ ਦੌੜਾਂ ਆ ਸਕਦੀਆਂ ਹਨ। ਗੇਂਦਬਾਜੀ ’ਚ ਕੁਲਦੀਪ ਯਾਦਵ 2023 ’ਚ ਭਾਰਤ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ ਹਨ, ਹਾਲਾਂਕਿ ਉਹ ਇਸ ਮੈਚ ’ਚ ਟੀਮ ਦਾ ਹਿੱਸਾ ਨਹੀਂ ਹੋਣਗੇ। ਟੀਮ ’ਚ ਸ਼ਾਮਲ ਖਿਡਾਰੀਆਂ ’ਚੋਂ ਸ਼ਾਰਦੁਲ ਠਾਕੁਰ ਨੇ ਇਸ ਸਾਲ 12 ਮੈਚਾਂ ’ਚ 19 ਵਿਕਟਾਂ ਲਈਆਂ ਹਨ।