ਸਿਡਨੀ ’ਚ ਪਿਛਲੇ 13 ਸਾਲਾਂ ਤੋਂ ਨਹੀਂ ਹਾਰਿਆ ਹੈ ਭਾਰਤ | IND vs AUS
ਸਪੋਰਟਸ ਡੈਸਕ। IND vs AUS: ਬਾਰਡਰ-ਗਾਵਸਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ ਅੱਜ ਭਾਵ ਸ਼ੁੱਕਰਵਾਰ ਤੋਂ ਸਿਡਨੀ ’ਚ ਖੇਡਿਆ ਜਾਵੇਗਾ। ਅਸਟਰੇਲੀਆ 5 ਮੈਚਾਂ ਦੀ ਸੀਰੀਜ਼ ’ਚ 2-1 ਨਾਲ ਅੱਗੇ ਹੈ। ਭਾਰਤ ਨੇ ਪਹਿਲਾ ਮੈਚ 295 ਦੌੜਾਂ ਨਾਲ ਜਿੱਤਿਆ ਸੀ। ਦੂਜਾ ਤੇ ਚੌਥਾ ਮੈਚ ਅਸਟਰੇਲੀਆ ਨੇ ਆਪਣੇ ਨਾਂਅ ਕੀਤਾ ਹੈ। ਤੀਜਾ ਮੈਚ ਡਰਾਅ ਰਿਹਾ ਸੀ। ਹੁਣ ਭਾਰਤ ਕੋਲ ਸੀਰੀਜ਼ 2-2 ਨਾਲ ਡਰਾਅ ਕਰਵਾਉਣ ਦਾ ਵਧੀਆ ਮੌਕਾ ਹੈ। ਟੀਮ ਇੰਡੀਆ ਨੂੰ ਪਿਛਲੇ 13 ਸਾਲਾਂ ’ਚ ਸਿਡਨੀ ਕ੍ਰਿਕੇਟ ਮੈਦਾਨ ’ਤੇ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। IND vs AUS
ਇਹ ਖਬਰ ਵੀ ਪੜ੍ਹੋ : Sports Awards 2024: ਡਬਲ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਨੂੰ ਮਿਲੇਗਾ ਖੇਡ ਰਤਨ, ਇਨ੍ਹਾਂ 3 ਖਿਡਾਰੀਆਂ ਨੇ ਨਾਂਅ ਵੀ ਸ਼ਾਮਲ
ਪਿਛਲੀ ਵਾਰ ਉਸ ਨੂੰ 2012 ’ਚ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਹਾਰ ਤੋਂ ਬਾਅਦ ਟੀਮ ਨੇ ਇੱਥੇ ਤਿੰਨ ਟੈਸਟ ਮੈਚ ਖੇਡੇ ਹਨ। ਤਿੰਨੋਂ ਮੈਚ ਡਰਾਅ ਰਹੇ। ਭਾਰਤ ਤੇ ਅਸਟਰੇਲੀਆ ਵਿਚਕਾਰ 1947 ਤੋਂ ਹੁਣ ਤੱਕ ਇੱਥੇ 13 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਕੰਗਾਰੂ ਟੀਮ ਨੇ 5 ਮੈਚ ਜਿੱਤੇ ਤੇ 7 ਡਰਾਅ ਰਹੇ। ਇਸ ਦੇ ਨਾਲ ਹੀ ਭਾਰਤ ਸਿਰਫ਼ ਇੱਕ ਹੀ ਟੈਸਟ ਜਿੱਤ ਸਕਿਆ ਹੈ। ਟੀਮ ਨੂੰ ਇਹ ਜਿੱਤ 1978 ’ਚ ਮਿਲੀ ਸੀ। IND vs AUS
ਹੁਣ ਮੈਚ ਸਬੰਧੀ ਜਾਣਕਾਰੀ | IND vs AUS
- ਟੂਰਨਾਮੈਂਟ : ਬਾਰਡਰ-ਗਾਵਸਕਰ ਟਰਾਫੀ
- ਮੈਚ : 5ਵਾਂ ਤੇ ਆਖਿਰੀ ਟੈਸਟ ਮੈਚ
- ਮਿਤੀ : 3 ਜਨਵਰੀ
- ਸਟੇਡੀਅਮ : ਸਿਡਨੀ ਕ੍ਰਿਕੇਟ ਸਟੇਡੀਅਮ
- ਸਮਾਂ : ਟਾਸ, ਸਵੇਰੇ 4:30 ਵਜੇ, ਮੈਚ ਸ਼ੁਰੂ, ਸਵੇਰੇ 5:00 ਵਜੇ
ਰੋਹਿਤ ਦਾ ਪੰਜਵੇਂ ਟੈਸਟ ’ਚ ਖੇਡਣਾ ਮੁਸ਼ਕਲ | IND vs AUS
ਰੋਹਿਤ ਇਸ ਸੀਰੀਜ਼ ’ਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਸ ਨੇ 3 ਮੈਚਾਂ ’ਚ 31 ਦੌੜਾਂ ਬਣਾਈਆਂ ਹਨ। ਬਾਰਡਰ-ਗਾਵਸਕਰ ਟਰਾਫੀ ’ਚ ਰੋਹਿਤ ਦੀ ਕਪਤਾਨੀ ’ਤੇ ਸਵਾਲ ਉਠਾਏ ਜਾ ਰਹੇ ਹਨ। ਉਹ ਪਰਥ ਟੈਸਟ ਦਾ ਹਿੱਸਾ ਨਹੀਂ ਸੀ। ਜਸਪ੍ਰੀਤ ਬੁਮਰਾਹ ਨੇ ਉਸ ਮੈਚ ਦੀ ਕਪਤਾਨੀ ਕੀਤੀ ਤੇ ਟੀਮ ਜਿੱਤ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕਪਤਾਨ ਰੋਹਿਤ ਸ਼ਰਮਾ ਖੁਦ ਨੂੰ ਪੰਜਵੇਂ ਟੈਸਟ ਤੋਂ ਬਾਹਰ ਰੱਖ ਸਕਦੇ ਹਨ। ਅਜਿਹੇ ’ਚ ਬੁਮਰਾਹ ਉਨ੍ਹਾਂ ਦੀ ਜਗ੍ਹਾ ਕਪਤਾਨੀ ਕਰ ਸਕਦੇ ਹਨ।
ਬੁਮਰਾਹ ਸੀਰੀਜ਼ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਬੱਲੇਬਾਜ਼
ਭਾਰਤੀ ਉਪ ਕਪਤਾਨ ਜਸਪ੍ਰੀਤ ਬੁਮਰਾਹ ਨੇ ਸੀਰੀਜ਼ ’ਚ 30 ਵਿਕਟਾਂ ਲਈਆਂ ਹਨ। ਉਹ ਸੀਰੀਜ਼ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਜਦਕਿ ਯਸ਼ਸਵੀ ਜਾਇਸਵਾਲ ਟੀਮ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਤੋਂ ਬਾਅਦ ਆਲਰਾਊਂਡਰ ਨਿਤੀਸ਼ ਰੈੱਡੀ ਨੇ 294 ਦੌੜਾਂ ਬਣਾਈਆਂ ਹਨ।
ਟਾਸ ਦਾ ਰੋਲ
ਸਿਡਨੀ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਸਕਦੀ ਹੈ। ਇੱਥੇ ਹੁਣ ਤੱਕ 112 ਟੈਸਟ ਮੈਚ ਖੇਡੇ ਜਾ ਚੁੱਕੇ ਹਨ, ਜਿਸ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 47 ਮੈਚ ਜਿੱਤੇ ਹਨ। ਜਦੋਂਕਿ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਸਿਰਫ਼ 42 ਮੈਚ ਹੀ ਜਿੱਤੇ ਹਨ। ਇੱਥੇ 23 ਮੈਚ ਡਰਾਅ ਰਹੇ ਹਨ।
ਪਿੱਚ ਰਿਪੋਰਟ
ਸਿਡਨੀ ਦੀ ਪਿੱਚ ਅਸਟਰੇਲੀਆ ਦੀਆਂ ਹੋਰ ਪਿੱਚਾਂ ਤੋਂ ਵੱਖਰੀ ਹੈ, ਇੱਥੇ ਤੇਜ਼ ਗੇਂਦਬਾਜ਼ੀ ਨਾਲੋਂ ਸਪਿਨ ਨੂੰ ਜ਼ਿਆਦਾ ਮੱਦਦ ਮਿਲਦੀ ਹੈ। ਸਿਡਨੀ ਕ੍ਰਿਕੇਟ ਗਰਾਊਂਡ ਪਿੱਚ ਕਿਊਰੇਟਰ ਐਡਮ ਲੁਈਸ ਨੇ ਕਿਹਾ ਕਿ ਪਿੱਚ ’ਤੇ ਲਗਭਗ 7 ਮਿਮੀ ਘਾਹ ਛੱਡਿਆ ਜਾਵੇਗਾ।
ਮੌਸਮ ਦੀ ਸਥਿਤੀ
ਸਿਡਨੀ ਟੈਸਟ ਦੇ ਪਹਿਲੇ ਦਿਨ ਮੌਸਮ ਚੰਗਾ ਰਹੇਗਾ। ਮੌਸਮ ਦੀ ਵੈੱਬਸਾਈਟ ਅਨੁਸਾਰ, ਸਿਡਨੀ ’ਚ 3 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ 9 ਫੀਸਦੀ ਹੈ। ਇਸ ਦਿਨ ਇੱਥੇ ਤਾਪਮਾਨ 25 ਤੋਂ 18 ਡਿਗਰੀ ਸੈਲਸੀਅਸ ਰਹੇਗਾ। ਦਿਨ ਭਰ ਧੁੱਪ ਦੇ ਨਾਲ-ਨਾਲ ਕੁਝ ਬੱਦਲ ਛਾਏ ਰਹਿਣਗੇ। ਦੁਪਹਿਰ ਬਾਅਦ ਹਵਾ ਚੱਲੇਗੀ।
ਸਿਡਨੀ ਟੈਸਟ ਲਈ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਰੈਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਪ੍ਰਸਿਧ ਕ੍ਰਿਸ਼ਨਾ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਸੈਮ ਕੋਨਸਟੈਨਸ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਟਰੈਵਿਸ ਹੈੱਡ, ਬੀਓ ਵੈਬਸਟਰ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ ਤੇ ਸਕਾਟ ਬੋਲੈਂਡ।