ਵਿਰਾਟ ਤੇ ਰਾਹੁਲ ਨੇ ਲਾਏ ਅਰਧ ਸੈਂਕੜੇ (IND Vs AUS Final)
ਅਹਿਮਦਾਬਾਦ। IND Vs AUS Final ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂਂ 50 ਓਵਰਾਂ ’ਚ 240 ਦੌੜਾਂ ਬਣਾਈਆਂ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਇੰਡੀਆ ਨੂੰ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ ਸ਼ੁਰੂਆਤ ਦਿੱਤੀ। ਪਰ ਸ਼ੁਭਮਨ ਸਿਰਫ 4 ਦੌੜਾਂ ਬਣਾ ਕੇ ਮਿਸ਼ੇਲ ਸਟਾਰਕ ਦਾ ਸ਼ਿਕਾਰ ਬਣੇ। ਉਸ ਤੋਂ ਬਾਅਦ ਆਏ ਵਿਰਾਟ ਕੋਹਲੀ ਨੇ ਵੀ ਤੇਜ਼ ਦੌੜਾਂ ਬਣਾਈਆਂ। 10ਵੇਂ ਓਵਰ ‘ਚ ਰੋਹਿਤ ਸ਼ਰਮਾ ਨੇ ਵੀ 2 ਗੇਂਦਾਂ ‘ਤੇ 10 ਦੌੜਾਂ ਬਣਾਈਆਂ ਪਰ ਤੀਜੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋ ਗਿਆ ਰੋਹਿਤ ਨੇ 47 ਦੌੜਾਂ ਬਣਾਈਆਂ। ਟੀਮ ਨੇ 10 ਓਵਰਾਂ ਵਿੱਚ 80 ਦੌੜਾਂ ਬਣਾਈਆਂ ਪਰ ਨਾਲ ਹੀ 2 ਵੱਡੀਆਂ ਵਿਕਟਾਂ ਵੀ ਗੁਆ ਦਿੱਤੀਆਂ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋ ਬਾਅਦ ਸ੍ਰੇਅਸ ਅਈਅਰ ਵੀ 4 ਦੌੜਾਂ ਬਣਾ ਕੇ ਆਊਟ ਹੋਏ।
ਇਹ ਵੀ ਪੜ੍ਹੋ : Petrol-Diesel Price: ਕੀ ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣੋ ਕੀ ਹੈ ਤਾਜ਼ਾ ਰੇਟ
ਵਿਰਾਟ ਕੋਹਲੀ ਤੇ ਕੇਐਲ ਰਾਹੁਲ ਦੇ ਅਰਧ ਸੈਂਕੜਿਆਂ ਦੇ ਦਮ ’ਤੇ ਭਾਰਤ 241 ਦੌੜਾਂ ਤੱਕ ਪਹੁੰਚ ਸਕਿਆ। ਇਸ ਤੋਂ ਇਲਾਵਾ ਭਾਰਤ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਆਸਟਰਲੀਆ ਵੱਲੋਂ ਸਭ ਤੋਂ ਵੱਧ ਵਿਕਟਾਂ ਮਿਚੇਲ ਸਟਾਰਕ ਨੇ (3) ਨੇ ਲਈਆਂ। IND Vs AUS Final