ਈਸ਼ਾਨ ਕਿਸ਼ਨ 48 ਅਤੇ ਹਾਰਦਿਕ ਪਾਂਡਿਆ 32 ਦੌੜਾਂ ਬਣਾ ਕੇ ਕ੍ਰੀਜ਼ ‘ਤੇ
ਕੈਂਡੀ। ਏਸ਼ੀਆ ਕੱਪ-2023 ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੈਚ ਚੱਲ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਜੋ ਕਿ ਗਲਤ ਸਾਬਿਤ ਹੋਇਆ। ਭਾਰਤੀ ਟੀਮ ਨੇ 26 ਓਵਰਾਂ ‘ਚ ਚਾਰ ਵਿਕਟਾਂ ‘ਤੇ 134 ਦੌੜਾਂ ਬਣਾ ਲਈਆਂ ਹਨ। ਈਸ਼ਾਨ ਕਿਸ਼ਨ 49 ਗੇਂਦਾਂ ’ਤੇ (42) ਅਤੇ ਹਾਰਦਿਕ ਪਾਂਡਿਆ 37 ਗੇਂਦਾਂ ’ਤੇ (32) ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਇਸ ਤੋਂ ਪਹਿਲਾਂ ਸ਼ਾਹੀਨ ਅਫਰੀਦੀ ਨੇ ਵਿਰਾਟ ਕੋਹਲੀ (7 ਗੇਂਦਾਂ ‘ਤੇ 4 ਦੌੜਾਂ) ਅਤੇ ਕਪਤਾਨ ਰੋਹਿਤ ਸ਼ਰਮਾ (22 ਗੇਂਦਾਂ ‘ਤੇ 11 ਦੌੜਾਂ) ਨੂੰ ਬੋਲਡ ਕੀਤਾ।
ਸ਼ੁਭਮਨ ਗਿੱਲ 32 ਗੇਂਦਾਂ ‘ਤੇ 10 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਹੈਰਿਸ ਰਾਊਫ ਨੇ ਬੋਲਡ ਕੀਤਾ। ਹੈਰਿਸ ਨੇ ਸ਼੍ਰੇਅਸ ਅਈਅਰ (14 ਦੌੜਾਂ) ਨੂੰ ਫਖਰ ਜ਼ਮਾਨ ਹੱਥੋਂ ਕੈਚ ਕਰਵਾਇਆ।
ਸ਼ਮੀ ਦੀ ਜਗ੍ਹਾ ਸ਼ਾਰਦੁਲ ਨੂੰ ਮਿਲਿਆ ਮੌਕਾ (IND Vs PAK Asia Cup)
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਨਡੇ ਏਸ਼ੀਆ ਕੱਪ-2023 ਦਾ ਤੀਜਾ ਮੈਚ ਪੱਲੇਕੇਲੇ ਕ੍ਰਿਕਟ ਸਟੇਡੀਅਮ, ਕੈਂਡੀ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ‘ਚ ਮੁਹੰਮਦ ਸ਼ਮੀ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਮੌਕਾ ਮਿਲਿਆ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁੱਲ 132 ਵਨਡੇ ਖੇਡੇ ਗਏ ਹਨ। ਭਾਰਤ ਨੇ 55 ਮੈਚ ਜਿੱਤੇ ਹਨ ਅਤੇ ਪਾਕਿਸਤਾਨ ਨੇ 73 ਮੈਚ ਜਿੱਤੇ ਹਨ। 4 ਮੈਚ ਨਿਰਣਾਇਕ ਰਹੇ। ਦੋਵੇਂ ਟੀਮਾਂ ਆਖਰੀ ਵਾਰ 2018 ‘ਚ ਵਨਡੇ ਏਸ਼ੀਆ ਕੱਪ ‘ਚ ਆਈਆਂ ਸਨ। ਫਿਰ ਦੋਵਾਂ ਵਿਚਾਲੇ 2 ਮੈਚ ਖੇਡੇ ਗਏ ਅਤੇ ਦੋਵੇਂ ਵਾਰ ਭਾਰਤ ਜਿੱਤਿਆ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ :
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ।
ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਇਮਾਮ-ਉਲ-ਹੱਕ, ਸਲਮਾਨ ਅਲੀ ਆਗਾ, ਇਫਤਿਖਾਰ ਅਹਿਮਦ, ਮੁਹੰਮਦ ਰਿਜ਼ਵਾਨ (ਵਕੀਕ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ ਅਤੇ ਹੈਰਿਸ ਰਾਊਫ।