Welfare Works 2024: ਇਨ੍ਹਾਂ ਛੇ ਪੁੰਨ ਕਾਰਜਾਂ ਦੀ ਹੋਈ ਸ਼ੁਰੂਆਤ
- 28 ਫਰਵਰੀ- | Welfare Works 2024
162. ‘ਹੈਲਦੀ ਹਾਰਟ ਕੰਪੇਨ’ – ਸਾਧ-ਸੰਗਤ ਦਿਲ ਨੂੰ ਤੰਦਰੁਸਤ ਰੱਖਣ ਲਈ ਮੈਡੀਟੇਸ਼ਨ ਕਰਨ, ਸ਼ੂਗਰ ਫਰੀ ਖਾਣ-ਪੀਣ ਤੇ ਨਸ਼ਾ ਨਾ ਕਰਨ ਤੇ ਦੂਜਿਆਂ ਨੂੰ ਵੀ ਇਸ ਸਬੰਧੀ ਜਾਗਰੂਕ ਕਰੇਗੀ। ਜ਼ਰੂਰਤਮੰਦ ਦਿਲ ਦੇ ਰੋਗ ਨਾਲ ਪੀੜਤਾਂ ਦਾ ਇਲਾਜ ਕਰਵਾਵੇਗੀ।
- 30 ਅਪਰੈਲ-
163. ਪਾਲਤੂ ਸੰਭਾਲ : ਪਸ਼ੂਆਂ ਨੂੰ ਅਵਾਰਾ ਨਹੀਂ ਛੱਡਾਂਗੇ ਤੇ ਪੂਰੀ ਸੰਭਾਲ ਕਰਾਂਗੇ।
- 15 ਅਗਸਤ- | Welfare Works 2024
164. ਅਨਾਥ ਤੇ ਬੇਸਹਾਰਾ ਬਜ਼ੁਰਗਾਂ, ਜਿਨ੍ਹਾਂ ਦੀ ਸੰਤਾਨ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਨੂੰ ਸਾਧ-ਸੰਗਤ ਗੋਦ ਲੈ ਕੇ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਉਨ੍ਹਾਂ ਦੀ ਸਾਂਭ-ਸੰਭਾਲ ਕਰੇਗੀ।
Read Also : Permanent Treatment Of Cervical: ਪੂਜਨੀਕ ਗੁਰੂ ਜੀ ਨੇ ਦੱਸਿਆ ਸਰਵਾਈਕਲ ਦਾ ਪੱਕਾ ਇਲਾਜ
165. ਸਾਧ-ਸੰਗਤ ਅਨਾਥ ਬਿਰਧ ਆਸ਼ਰਮਾਂ ’ਚ ਆਪਣੇ ਬੱਚਿਆਂ ਨਾਲ ਜਾ ਕੇ ਉੱਥੋਂ ਦੇ ਬਜ਼ੁਰਗਾਂ ਨਾਲ ਸਮਾਂ ਬਿਤਾਵੇਗੀ ਤਾਂ ਕਿ ਉਨ੍ਹਾਂ ਨੂੰ ਔਲਾਦ ਦੀ ਕਮੀ ਮਹਿਸੂਸ ਨਾ ਹੋਵੇ। ਇਸ ਦੇ ਤਹਿਤ ਜਿੱਥੇ ਬਜ਼ੁਰਗ ਮਹਿਲਾਵਾਂ ਹੋਣਗੀਆਂ ਉੱਥੇ ਪਰਿਵਾਰ ਬੇਟੀ ਨੂੰ ਨਾਲ ਲੈ ਕੇ ਜਾਵੇਗਾ ਅਤੇ ਜਿੱਥੇ ਬਜ਼ੁਰਗ ਪੁਰਸ਼ ਹੋਣਗੇ ਉੱਥੇ ਛੋਟੇ ਬੇਟਿਆਂ ਨੂੰ ਨਾਲ ਲੈ ਕੇ ਜਾਵੇਗਾ।
166. ਆਰਥਿਕ ਤੌਰ ਤੋਂ ਕਮਜ਼ੋਰ ਪਰਿਵਾਰਾਂ ਦੇ ਹੋਣਹਾਰ ਬੱਚੇ, ਜੋ ਕੌਂਪੀਟਿਟਿਵ ਐਗਜ਼ਾਮ (ਨੌਕਰੀਆਂ ਪ੍ਰਾਪਤ ਕਰਨ ਲਈ ਇਮਤਿਹਾਨ) ਦੀ ਤਿਆਰੀ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਸਾਧ-ਸੰਗਤ ਆਰਥਿਕ ਰੂਪ ਨਾਲ ਮੱਦਦ ਕਰਕੇ ਕੋਚਿੰਗ ਦਿਵਾਵੇਗੀ ਤਾਂ ਕਿ ਉਹ ਬੱਚੇ ਚੰਗੇ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰ ਸਕਣ।
- 1 ਸਤੰਬਰ | Welfare Works 2024
167. THINK : ਵਧ ਰਹੇ ਦਿਲ ਦੇ ਰੋਗ (ਹਾਰਟ ਅਟੈਕ) ਤੇ ਕੈਂਸਰ ਰੋਗਾਂ ਦੀ ਰੋਕਥਾਮ ਲਈ ਭਲਾਈ ਕਾਰਜ, ਜਿਸ ਦੇ ਤਹਿਤ ਸਾਧ-ਸੰਗਤ ਲੋਕਾਂ ਨੂੰ ਚੰਗੇ ਭੋਜਨ ਬਾਰੇ ਦੱਸੇਗੀ, ਤਾਂ ਕਿ ਨੈਚੁਰਲ ਇਮਿਊਨਿਟੀ ਵਧੇ ਤੇ ਕੈਂਸਰ ਤੇ ਦਿਲ ਦੇ ਰੋਗਾਂ ਤੋਂ ਲੋਕਾਂ ਦਾ ਜੀਵਨ ਬਚਾਇਆ ਜਾ ਸਕੇ।