ਸਾਡੇ ਨਾਲ ਸ਼ਾਮਲ

Follow us

16.6 C
Chandigarh
Wednesday, February 18, 2026
More
    Home ਵਿਚਾਰ ਪ੍ਰੇਰਨਾ ਵੰਡਣ ਨਾਲ ਵਧਦੈ...

    ਵੰਡਣ ਨਾਲ ਵਧਦੈ ਗਿਆਨ

    Students

    ਵੰਡਣ ਨਾਲ ਵਧਦੈ ਗਿਆਨ

    ਗਿਆਨ ਬਿਨਾਂ ਮਨੁੱਖਾ ਜੀਵਨ ਅਧੂਰਾ ਹੈ ਗਿਆਨ ਹੀ ਮਨੁੱਖੀ ਜੀਵਨ ਦੀ ਵਿਸ਼ੇਸ਼ਤਾ ਹੈ ਇਸ ਦੇ ਪ੍ਰਭਾਵ ਨਾਲ ਹੀ ਜਗਤ ‘ਚ ਸਫ਼ਲ ਜੀਵਨ ਜੀਵਿਆ ਜਾ ਸਕਦਾ ਹੈ ਸਾਰੇ ਸੁੱਖਾਂ ਦਾ ਖਜਾਨਾ ਗਿਆਨ, ਸੁਖ ਦੇਣ ਦਾ ਸਾਧਨ ਹੈ ਅਤੇ ਦੁੱਖ ਅਗਿਆਨ-ਮੂਲਕ ਹਨ ਅਗਿਆਨ ਦੇ ਹਟਦਿਆਂ ਹੀ ਸਾਰੇ ਦੁੱਖ ਖ਼ੁਦ ਹੀ ਮਿਟ ਜਾਂਦੇ ਹਨ ਗਿਆਨ ਰੂਪੀ ਦਵਾਈ ਨਾਲ ਅਗਿਆਨ ਰੂਪੀ ਦੁੱਖ ਮਿਟਾਏ ਜਾ ਸਕਦੇ ਹਨ ਗਿਆਨ ਨਾਲ ਸੁਖ, ਸ਼ਾਂਤੀ, ਉੱਨਤੀ ਪਾਈ ਜਾ ਸਕਦੀ ਹੈ ਧਨ ਖ਼ਰਚ ਕਰਨ ਨਾਲ ਘੱਟ ਹੋ ਸਕਦਾ ਹੈ ਪਰ ਗਿਆਨ ਰੂਪੀ ਧਨ ਦੀ ਵੱਡੀ ਵਿਸ਼ੇਸ਼ਤਾ ਹੈ ਕਿ ਇਸ ਨੂੰ ਜਿੰਨਾ ਖ਼ਰਚ ਕੀਤਾ ਜਾਵੇ ਓਨਾ ਹੀ ਵਧਦਾ ਹੈ

    Books

    ਧਨ ਸੰਸਾਰ ‘ਚ ਹੋਰ ਵੱਖ-ਵੱਖ ਤਰੀਕਿਆਂ ਨਾਲ ਕਮਾਇਆ ਜਾ ਸਕਦਾ ਹੈ ਪਰ ਗਿਆਨ ਰੂਪੀ ਧਨ  ਅਭਿਆਸ, ਚਿੰਤਨ ਦੁਆਰਾ ਹੀ ਕਮਾਇਆ ਜਾ ਸਕਦਾ ਹੈ ਸਾਨੂੰ ਗਿਆਨ ਪ੍ਰਾਪਤੀ ਲਈ  ਜਾਗਰੂਕ ਰਹਿਣਾ ਚਾਹੀਦਾ ਹੈ    ਸਤਿਸੰਗ, ਵਾਰ-ਵਾਰ ਚਿੰਤਨ, ਬ੍ਰਹਮਚਰਜ, ਸੰਜਮ, ਰੋਜ਼ਾਨਾ ਪੜ੍ਹਨਾ, ਗੁਣਵਾਨ ਤੇ ਅੰਤਰ ਆਤਮਾ ਦੀ ਆਵਾਜ ‘ਤੇ ਧਿਆਨ ਦੇਣ ‘ਤੇ ਗਿਆਨ ਰੂਪੀ ਧਨ ਵਧਦਾ ਹੈ ਗਿਆਨ ਪ੍ਰਾਪਤ ਕਰਨ ਲਈ ਕਾਮ, ਕ੍ਰੋਧ, ਲੋਭ, ਮੋਹ, ਆਲਸ ਨੂੰ ਛੱਡਣਾ ਚਾਹੀਦਾ ਹੈ ਜੋ ਵਿਅਕਤੀ ਭਗਵਾਨ ਦੀ ਭਗਤੀ ਕਰਦਾ ਹੈ, ਉਸ ਭਗਤੀ ਨਾਲ ਭਗਵਾਨ ਤੇ ਸੰਤ ਦੋਵੇਂ ਖੁਸ਼ ਰਹਿੰਦੇ ਹਨ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.