Ludhiana News
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਇਨਕਮ ਟੈਕਸ ਵਿਭਾਗ ਵੱਲੋਂ ਲੁਧਿਆਣਾ ਵਿਖੇ ਇੱਕ ਨਿੱਜੀ ਡਾਕਟਰ ਦੇ ਹਸਪਤਾਲ ਤੇ ਘਰ ਸਮੇਤ ਹੋਰ ਟਿਕਾਣਿਆਂ ’ਤੇ ਛਾਪਾ ਮਾਰਿਆ ਗਿਆ। ਛਾਪੇਮਾਰੀ ਦੌਰਾਨ ਵਿਭਾਗ ਦੀ ਟੀਮ ਨੇ ਹਸਪਤਾਲ ਤੇ ਘਰ ਆਦਿ ’ਚ ਮਿਲੇ ਕਾਗਜਾਂ ਦੀ ਜਾਂਚ ਕਰਨ ਦੇ ਨਾਲ-ਨਾਲ ਡਾਕਟਰਾਂ ਤੋਂ ਇਲਾਵਾ ਹਸਪਤਾਲ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ। ਹਾਸਲ ਹੋਏ ਵੇਰਵਿਆਂ ਮੁਤਾਬਕ ਡਾ. ਸੁਮਿਤਾ ਸੋਫ਼ਤ ਦੇ ਹਸਪਤਾਲ ਤੇ ਘਰ ’ਚ ਬੁੱਧਵਾਰ ਸੁਵੱਖਤੇ ਹੀ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਇੱਕੋ ਸਮੇਂ ’ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਟੀਮ ਵੱਲੋਂ ਵੱਖ-ਵੱਖ ਤੋਂ ਮਿਲੇ ਕਾਗਜਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਗਈ।
ਇਹ ਖਬਰ ਵੀ ਪੜ੍ਹੋ : Farmer Protest Punjab: ਕਿਸਾਨਾਂ ਨੇ ਤਿੰਨ ਘੰਟਿਆਂ ਲਈ ਰੇਲ ਦਾ ਕੀਤਾ ਪਈਆ ਜਾਮ
ਇਸ ਤੋਂ ਇਲਾਵਾ ਛਾਪੇਮਾਰੀ ਦੌਰਾਨ ਉਕਤਾਨ ਡਾਕਟਰਾਂ ਤੋਂ ਇਲਾਵਾ ਹਸਪਤਾਲ ਦੇ ਸਟਾਫ਼ ਆਦਿ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਦੱਸ ਦੇਈਏ ਕਿ ਡਾ. ਸੁਮਿਤਾ ਸੋਫ਼ਤ ਤੇ ਡਾ. ਰਮਾ ਸੋਫ਼ਤ ਦੇ ਸ਼ਹਿਰ ਅੰਦਰ ਸਥਿੱਤ ਹਸਪਤਾਲ ਤੋਂ ਇਲਾਵਾ ਡਾਕਟਰ ਦੇ ਘਰ ਵੀ ਵਿਭਾਗ ਦੀ ਟੀਮ ਵੱਲੋਂ ਬਾਰੀਕੀ ਨਾਲ ਤਲਾਸੀ ਮੁਹਿੰਮ ਚਲਾਈ ਗਈ। ਮਿਲੀ ਜਾਣਕਾਰੀ ਮੁਤਾਬਕ ਵਿਭਾਗ ਦੀ ਟੀਮ ਨੇ ਕੁੱਝ ਅਹਿਮ ਕਾਗਜਾਂ ਤੋਂ ਇਲਾਵਾ ਹਸਪਤਾਲਾਂ ਦੇ ਰਿਕਾਰਡ ਨੂੰ ਕਬਜੇ ’ਚ ਲਿਆ ਹੈ। ਰੇਡ ਦੌਰਾਨ ਕਿਸੇ ਨੂੰ ਵੀ ਡਾਕਟਰਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਫ਼ਿਲਹਾਲ ਟੀਮ ਦੀ ਅਗਵਾਈ ਕਰ ਰਹੇ ਵਿਭਾਗ ਦੇ ਅਧਿਕਾਰੀ ਛਾਪੇਮਾਰੀ ਸਬੰਧੀ ਕੁੱਝ ਵੀ ਦੱਸਣ ਤੋਂ ਟਲ ਰਹੇ ਹਨ। ਭਰੋਸਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਡ ਦਾ ਕਾਰਨ ਟੈਕਸ ’ਚ ਹੇਰਾ-ਫੇਰੀ ਹੋਣਾ ਦੱਸਿਆ ਜਾ ਰਿਹਾ ਹੈ। Income Test Department