ਜ਼ਿਲ੍ਹਾ ਲੁਧਿਆਣਾ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਅਵਤਾਰ ਦਿਵਸ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ
ਲੁਧਿਆਣਾ,(ਰਾਮ ਗੋਪਾਲ ਰਾਏਕੋਟੀ, ਜਸਵੰਤ ਰਾਏ, ਸ਼ਮਸ਼ੇਰ ਸਿੰਘ, ਵਨਇੰਦਰ ਮਣਕੂ, ਰਘਬੀਰ ਸਿੰਘ, ਮਲਕੀਤ ਸਿੰਘ) ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਅੱਜ ਲੁਧਿਆਣਾ ਜ਼ਿਲ੍ਹੇ ’ਚ ਨਾਮ ਚਰਚਾ ਘਰ ਗਹੌਰ, ਰਾਏਕੋਟ ਅਤੇ ਮਾਂਗਟ ਵਿਖੇ ਪੂਰੇ ਉਤਸ਼ਾਹ, ਪ੍ਰੇਮ ਪਿਆਰ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਲੁਧਿਆਣਾ ਦੇ ਨਾਮ ਚਰਚਾ ਘਰ ਗਹੌਰ ਵਿਖੇ ਬਲਾਕ ਲੁਧਿਆਣਾ, ਮੁੱਲਾਂਪੁਰ, ਸਰੀਂਹ, ਕਿਲਾ ਰਾਏਪੁਰ ਅਤੇ ਹੰਬੜਾ ਦੀ ਸਾਧ ਸੰਗਤ, ਬਰਨਾਲਾ ਰੋਡ ਰਾਏਕੋਟ ਵਿਖੇ ਬਲਾਕ ਰਾਏਕੋਟ, ਜਗਰਾਓਂ ਅਤੇ ਸਿਧਵਾਂ ਬੇਟ ਅਤੇ ਮਾਛੀਵਾੜਾ ਰੋਡ ’ਤੇ ਸਥਿੱਤ ਪਿੰਡ ਭੰਮਾਂ ਕਲਾਂ ’ਚ ਪੈਂਦੇ ਨਾਮਚਰਚਾ ਘਰ ਵਿੱਖੇ ਬਲਾਕ ਮਾਂਗਟ, ਸਾਹਨੇਵਾਲ, ਸਮਰਾਲਾ, ਮਾਛੀਵਾੜਾ ਤੇ ਕੂੰਮ ਕਲਾਂ ਦੀ ਸਾਧ ਸੰਗਤ ਨੇ ਸਾਂਝੇ ਤੌਰ ਤੇ ਪਰਮ ਪਿਤਾ ਜੀ ਦਾ 102ਵਾਂ ਜਨਮ ਦਿਹਾੜਾ ਮਨਾਇਆ।
ਰਾਏਕੋਟ ਨਾਮ ਚਰਚਾ ਘਰ ਵਿਖੇ ਸਵੇਰ ਤੋਂ ਹੀ ਸਾਧ ਸੰਗਤ ਦੀ ਆਮਦ ਸ਼ੁਰੂ ਹੋ ਗਈ ਸੀ ਤੇ ਨਾਮ ਚਰਚਾ ਘਰ ਵਿਖੇ ਪੂਰੀ ਗਹਿਮਾਂ-ਗਹਿਮੀ ਸੀ, ਸੰਗਤਾ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਪੁੱਜ ਰਹੀਆਂ ਸਨ। ਥਾਣਾ ਮੁਖੀ ਰਾਏਕੋਟ ਹੀਰਾ ਸਿੰਘ ਸੰਧੂ ਦੀ ਆਗਵਾਈ ਹੇਠ ਪੁਲਿਸ ਪ੍ਰਸਾਸ਼ਨ ਵਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਟ੍ਰੈਫਿਕ ਪੁਲਿਸ ਇੰਚਾਰਜ ਏਐਸਆਈ ਲੱਖਵਿੰਦਰ ਸਿੰਘ ਦੀ ਅਗਵਾਈ ’ਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪ੍ਰਬੰਧ ਕੀਤੇ ਹੋਏ ਸਨ।
ਇਸ ਮੌਕੇ 102 ਲੋੜਵੰਦਾਂ ਨੂੰ ਕੰਬਲ ਵੰਡੇ ਗਏ ਤੇ ਸੰਗਤ ਲਈ ਲੰਗਰ ਅਟੁੱਟ ਵਰਤਾਇਆ ਗਿਆ। ਰਾਏਕੋਟ ਵਿਖੇ 45 ਮੈਂਬਰ ਭੈਣ ਜਸਵੀਰ ਕੌਰ, ਜਿੰਮੇਵਾਰ ਏਐਸਆਈ ਸੁਰਜੀਤ ਸਿੰਘ ਸਿੱਧਵਾਂ ਬੇਟ ਦੇ ਭੰਗੀਦਾਸ ਮੰਗਤ ਸਿੰਘ, ਜਗਰਾਓਂ ਦੇ ਭੰਗੀਦਾਸ ਸੁਖਵਿੰਦਰ ਇੰਸਾਂ , ਰਾਏਕੋਟ ਦੇ ਬਲਾਕ ਭੰਗੀ ਦਾਸ ਜਰਨੈਲ ਸਿੰਘ ਇੰਸਾਂ, ਸ਼ਹਿਰੀ ਭੰਗੀਦਾਸ ਬੱਬੂ ਇੰਸਾਂ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਹਨ। ਇਸ ਤੋਂ ਇਲਾਵਾ ਬਲਾਕਾਂ ਦੇ 25 ਮੈਂਬਰ, 15 ਮੈਂਬਰ, ਬਲਾਕ ਸੁਜਾਨ ਭੈਣਾਂ, ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਮੇਤ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।
ਲੁਧਿਆਣਾ ਦੇ ਨਾਮਚਰਚਾ ਘਰ ਗਹੌਰ ਵਿਖੇ ਹੋਈ ਇਸ ਨਾਮਚਰਚਾ ਵਿੱਚ ਸਾਧ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ। ਪੂਜਨੀਕ ਪਰਮ ਪਿਤਾ ਜੀ ਦੇ ਅਵਤਾਰ ਦਿਵਸ ਮੌਕੇ ਸਾਧ ਸੰਗਤ ਨੇ ਨਾਮਚਰਚਾ ਘਰ ਨੂੰ ਰੰਗ ਬਿਰੰਗੇ ਗੁਬਾਰਿਆਂ ਅਤੇ ਝੰਡੀਆਂ ਨਾਲ ਸਜਾਇਆ ਹੋਇਆ ਸੀ। ਅੱਜ ਸਵੇਰੇ 11 ਵਜੇ ਸ਼ੁਰੂ ਹੋਈ ਨਾਮਚਰਚਾ ਵਿੱਚ ਸਾਧ ਸੰਗਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਸਕਰੀਨਾਂ ’ਤੇ ਲਾ ਕੇ ਸੁਣਾਏ ਗਏ। ਸਾਧ ਸੰਗਤ ਅੰਦਰ ਉਤਸ਼ਾਹ ਅਤੇ ਖੁਸ਼ੀ ਵੇਖਣ ਯੋਗ ਸੀ।
ਬਲਾਕ ਲੁਧਿਆਣਾ, ਮੁੱਲਾਂਪੁਰ, ਸਰੀਂਹ, ਕਿਲਾ ਰਾਏਪੁਰ ਅਤੇ ਹੰਬੜਾ ਦੀ ਸਾਧ ਸੰਗਤ ਆਪਣੇ ਆਪਣੇ ਸਾਧਨਾਂ ਵਿੱਚ ਸਵੇਰ ਤੋਂ ਹੀ ਨਾਮਚਰਚਾ ਘਰ ਵਿੱਚ ਪਹੁੰਚਣੀ ਸ਼ੁਰੂ ਹੋ ਗਈ। ਵੇਖਦੇ ਵੇਖਦੇ ਨਾਮਚਰਚਾ ਪੰਡਾਲ ਖਚਾ ਖਚਾ ਭਰ ਗਿਆ। ਨਾਮਚਰਚਾ ਦੀ ਸਮਾਪਤੀ ਮੌਕੇ 102 ਨੇਤਰਹੀਣਾਂ ਨੂੰ 102 ਕੰਬਲ ਵੰਡੇ ਗਏ।
ਨਾਮਚਰਚਾ ਦੌਰਾਨ ਠੰਢ ਵਿੱਚ ਆਉਂਣ ਵਾਲੀ ਸਾਧ ਸੰਗਤ ਲਈ ਚਾਹ ਅਤੇ ਬਰੈਡ ਪਕੌੜਿਆਂ ਸਮੇਤ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ 45 ਮੈਂਬਰ ਸੰਦੀਪ ਇੰਸਾਂ, ਕਰਿਸ਼ਨਾ ਇੰਸਾਂ ਨੇ ਸਾਧ ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਮੁਬਾਰਕਬਾਦ ਦਿੰਦਿਆਂ ਦ੍ਰਿੜ ਵਿਸ਼ਵਾਸ਼ ਨਾਲ ਸੇਵਾ, ਸਿਮਰਨ ਅਤੇ ਮਾਨਵਤਾ ਭਲਾਈ ਦੇ ਜਾਰੀ ਕਾਰਜਾਂ ਨੂੰ ਹੋਰ ਵੀ ਵੱਧ ਚੜ੍ਹ ਕੇ ਕਰਨ ਬਾਰੇ ਕਿਹਾ। ਇਸ ਮੌਕੇ ਸਾਰੇ ਬਲਾਕਾਂ ਦੇ 25 ਮੈਂਬਰ, 15 ਮੈਂਬਰ, ਬਲਾਕ ਭੰਗੀਦਾਸ, ਪਿੰਡਾਂ ਅਤੇ ਜੋਨ੍ਹਾਂ ਦੇ ਭੰਗੀਦਾਸ, ਸੁਜਾਨ ਭੈਣਾਂ, ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਮੇਤ ਵੱਡੀ ਗਿਣਤੀ ਸਾਧ ਸੰਗਤ ਹਾਜਰ ਹੋਈ।
ਮਾਛੀਵਾੜਾ ਰੋਡ ’ਤੇ ਸਥਿੱਤ ਪਿੰਡ ਭੰਮਾਂ ਕਲਾਂ ’ਚ ਪੈਂਦੇ ਨਾਮਚਰਚਾ ਘਰ ਵਿੱਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਅਵਤਾਰ ਦਿਹਾੜੇ ਮੌਕੇ ਨਾਮਚਰਚਾ ਘਰ ਵਿੱਚ ਸਾਧ-ਸੰਗਤ ਦਾ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਡੇਰਾ ਸੱਚਾ ਸੌਦਾ ਸਰਸਾ ’ਚ ਹੋ ਰਿਹਾ ਨਾਮਚਰਚਾ ਦਾ ਪ੍ਰੋਗਰਾਮ ਹੀ ਨਾਮਚਰਚਾ ਘਰ ’ਚ ਵੱਡੀਆਂ ਸਕਰੀਨਾਂ ’ਤੇ ਲਾਈਵ ਚੱਲਿਆ। ਸਾਧ-ਸੰਗਤ ਨੇ ਨਾਮਚਰਚਾ ਘਰ ਨੂੰ ਝੂਮਰ ਅਤੇ ਗੁਬਾਰਿਆ ਨਾਲ ਸਜਾਇਆ ਹੋਇਆ ਸੀ।
ਨਾਮਚਰਚਾ ਦੀ ਸਮਾਪਤੀ ਵੇਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀ ਪ੍ਰੇਰਨਾ ਸਦਕਾ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਅਤੇ ਨਾਮਚਰਚਾ ਵਿੱਚ ਮੌਜੂਦ ਬਲਾਕਾਂ ਦੇ ਸਹਿਯੋਗ ਨਾਲ ਲੋੜਵੰਦਾ ਨੂੰ 102 ਕੰਬਲ ਵੰਡੇ ਗਏ। ਸਾਧ-ਸੰਗਤ ਨੇ ਕੋਵਿਡ-19 ਨੂੰ ਮੱਦੇ ਨਜ਼ਰ ਰੱਖਦੇ ਸਾਧ-ਸੰਗਤ ਵੱਲੋਂ ਮਾਸਕ, ਸੈਨੀਟਾਇਜ਼ਰ, ਅਤੇ ਸੋਸ਼ਲ ਡਿਸਟੈਂਸਿੰਗ ਦਾ ਵਿਸ਼ੇਸ ਖਿਆਲ ਰੱਖਿਆ ਗਿਆ। ਇਸ ਮੌਕੇ 45ਮੈਂਬਰ ਜਸਵੀਰ ਸਿੰਘ ਇੰਸਾਂ, 45ਮੈਂਬਰ ਸਰਵਨ ਇੰਸਾਂ ਅਤੇ 45ਮੈਂਬਰ ਭੈਣ ਜਸਪਾਲ ਕੌਰ ਇੰਸਾਂ ਸਮੇਤ ਵੱਖ-ਵੱਖ ਬਲਾਕਾਂ ਦੇ 15ਮੈਂਬਰ, 25ਮੈਂਬਰ, ਬਲਾਕ ਅਤੇ ਪਿੰਡਾ ਸ਼ਹਿਰਾ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਜਿੰਮੇਵਾਰ ਅਤੇ ਸੇਵਾਦਾਰ ਅਤੇ ਹੋਰ ਸੰਗਤ ਵੱਡੀ ਗਿਣਤੀ ’ਚ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.