ਹੁਣ ਸਰਸਾ ਵਿੱਚੋਂ ਪੈਦਾ ਹੋਣਗੇ ਕੌਮਾਂਤਰੀ ਖਿਡਾਰੀ,ਐੱਮਐੱਸਜੀ ਭਾਰਤੀ ਖੇਡ ਪਿੰਡ ਦਾ ਸ਼ੁੱਭ ਆਰੰਭ

ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਕੀਤਾ ਉਦਘਾਟਨ

  • 23 ਏਕੜਾਂ ‘ਚ ਫੈਲਿਆ ਖੇਡ ਪਿੰਡ
  • 26 ਖੇਡਾਂ ਦੇ ਕੌਮਾਂਤਰੀ ਪੱਧਰ ਦੇ ਸਟੇਡੀਅਮ

ਆਨੰਦ ਭਾਰਗਵ, ਸਰਸਾ: ਖੇਡਾਂ ‘ਚ ਭਾਰਤ ਨੂੰ ਵਿਸ਼ਵ ਪੱਧਰ ‘ਤੇ ਲਿਜਾਣ ਲਈ ਤੇ ਓਲੰਪਿਕ ਖੇਡਾਂ ‘ਚ ਦੇਸ਼ ਦੀ ਝੋਲੀ ‘ਚ ਵੱਧ ਤੋਂ ਵੱਧ ਮੈਡਲ ਦਿਵਾਉਣ ਦੇ ਮਕਸਦ ਨਾਲ ਡੇਰਾ ਸੱਚਾ ਸੌਦਾ ਨੇ ਅੱਜ ਖੇਡ ਜਗਤ ਨੂੰ ‘ਐੱਮਐੱਸਜੀ ਭਾਰਤੀ ਖੇਡ ਪਿੰਡ’ ਵਜੋਂ ਇੱਕ ਅਨਮੋਲ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਅਤਿਆਧੁਨਿਕ ਸਹੂਲਤਾਂ ਨਾਲ ਲੈੱਸ ਖੇਡ ਪਿੰਡ ਦਾ ਉਦਘਾਟਨ ਕੀਤਾ। ਲਗਭਗ 23 ਏਕੜਾਂ ‘ਚ ਫੈਲੇ ਇਸ ਖੇਡ ਪਿੰਡ ‘ਚ ਦੋ ਦਰਜਨ ਤੋਂ ਵੱਧ ਖੇਡਾਂ ਦੇ ਕੌਮਾਂਤਰੀ ਪੱਧਰ ਦੇ ਸਟੇਡੀਅਮ ਬਣਾਏ ਗਏ ਹਨ, ਜਿੱਥੇ ਇਕੱਠੇ ਵੱਖ-ਵੱਖ ਖੇਡਾਂ ਦੇ ਖਿਡਾਰੀ ਅਭਿਆਸ ਕਰ ਸਕਣਗੇ। ਖੇਡਾਂ ਦੇ ਮਾਹਿਰ ਕੋਚਾਂ ਦੇ ਨਾਲ-ਨਾਲ ਖੁਦ ਪੂਜਨੀਕ ਗੁਰੂ ਜੀ ਸਮੇਂ-ਸਮੇਂ ‘ਤੇ ਖਿਡਾਰੀਆਂ ਨੂੰ ਖੇਡਾਂ ਸਬੰਧੀ ਟਿੱਪਸ ਦੇਣਗੇ।

ਇੱਕ ਹੀ ਥਾਂ ਮਿਲਣਗੀਆਂ ਵੱਖ-ਵੱਖ ਖੇਡਾਂ ਲਈ ਸਹੂਲਤਾਂ

ਖੇਡ ਪਿੰਡ ਕੰਪਲੈਕਸ ‘ਚ ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ, ਲਾੱਨ ਟੈਨਿਸ ‘ਚ ਕਲੇ ਕੋਰਟ ਤੇ ਸਿੰਥਟਿਕ ਕੋਰਟ, ਰੋਲਰ ਸਕੇਟਿੰਗ ਸਟੇਡੀਅਮ, ਵਾਲੀਬਾਲ, ਹਾਕੀ, ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਜਿਮਨਾਸਟਿਕ, ਗਨ ਸ਼ੂਟਿੰਗ, ਨੈੱਟਬਾਲ ਸਟੇਡੀਅਮਾਂ ਦਾ ਨਿਰਮਾਣ ਕੀਤਾ ਗਿਆ ਹੈ ਇਨ੍ਹਾਂ ਤੋਂ ਇਲਾਵਾ ਇੱਥੇ ਮਲਟੀਪਰਪਜ਼ ਹਾਲ ਦੀ ਸਹੂਲਤ ਵੀ ਮੁਹੱਈਆ ਕੀਤੀ ਗਈ ਹੈ, ਜਿਸ ‘ਚ ਯੋਗਾ ਅਭਿਆਸ, ਬੈਡਮਿੰਟਨ, ਵਾਲੀਬਾਲ ਤੇ ਤੀਰਅੰਦਾਜ਼ੀ ਖੇਡ ਹੋਣਗੇ।

ਆਲ ਪਰਪਜ਼ ਪੂਲ :

ਖੇਡ ਪਿੰਡ ‘ਚ ਆਲ ਪਰਪਜ਼ ਪੂਲ ਵੀ ਬਣਾਇਆ ਗਿਆ ਹੈ, ਜਿਸ ‘ਚ ਇਕੱਠੇ ਸਵੀਮਿੰਗ, ਵਾਟਰ ਪੋਲੋ, ਤੇ ਡਾਈਵਿੰਗ ਦੇ ਖੇਡ ਹੋ ਸਕਣਗੇ ਇਸ ਤੋਂ ਇਲਾਵਾ ਆਲ ਜੰਪਿੰਗ ਇਵੈਂਟ ਫੈਸਲਿਟੀ ‘ਚ ਲਾਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਤੇ ਆਲ ਥ੍ਰੋਇੰਗ ਫੈਸਲਿਟੀ ਵੀ ਖਿਡਾਰੀਆਂ ਨੂੰ ਮੁਹੱਈਆ ਕਰਵਾਈ ਗਈ ਹੈ। ਇੱਕ ਵੱਡਾ ਜੂਡੋ ਹਾਲ ਵੀ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਇੱਥੇ ਅਨੇਕ ਖੇਡਾਂ ਲਈ ਬਿਹਤਰ ਸਹੂਲਤ ਮੁਹੱਈਆ ਹੈ।

ਸਟੈਂਡਰਡ ਟਰੈਕ ਦੀ ਵੀ ਮਿਲੇਗੀ ਸਹੂਲਤ

ਖੇਡ ਪਿੰਡ ‘ਚ ਖਿਡਾਰੀਆਂ ਲਈ 400 ਮੀਟਰ (ਸਟੈਂਡਰਡ ਟਰੈਕ) ਦਾ ਟਰੈਕ ਦਾ ਬਣਾਇਆ ਗਿਆ ਹੈ, ਜਿਸ ‘ਤੇ ਖਿਡਾਰੀ ਲਗਾਤਾਰ ਅਭਿਆਸ ਕਰ ਸਕਣਗੇ ਟਰੈਕ ‘ਚ ਖਿਡਾਰੀ 100, 200, 400, 800 ਮੀਟਰ ਸਮੇਤ ਹਰ ਤਰ੍ਹਾਂ ਦੀ ਦੌੜ ਦਾ ਅਭਿਆਸ ਕਰ ਸਕਣਗੇ।

ਡੇਰਾ ਸੱਚਾ ਸੌਦਾ ਨੇ ਦੇਸ਼ ਨੂੰ ਦਿੱਤੇ ਹਜ਼ਾਰਾਂ ਖਿਡਾਰੀ

ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ‘ਚ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਹੁਣ ਤੱਕ ਵੱਖ-ਵੱਖ ਖੇਡਾਂ ਦੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਹਜ਼ਾਰਾਂ ਖਿਡਾਰੀ ਦੇਸ਼ ਨੂੰ ਦੇ ਚੁੱਕਾ ਹੈ ਖਿਡਾਰੀਆਂ ਨੇ ਯੋਗਾ, ਰੋਲਰ ਸਕੇਟਿੰਗ ਹਾਕੀ, ਜੂਡੋ ਆਦਿ ਖੇਡਾਂ ‘ਚ ਵਿਸ਼ਵ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।

ਪੂਜਨੀਕ ਗੁਰੂ ਜੀ ਖੁਦ 32 ਨੈਸ਼ਨਲ ਗੇਮਜ਼ ਖੇਡਦੇ ਰਹੇ ਹਨ ਤੇ ਆਪਣੇ ਰੁਝੇਵੇਂ ਸਮੇਂ ‘ਚੋਂ ਸਮਾਂ ਕੱਢ ਕੇ ਖਿਡਾਰੀਆਂ ਨੂੰ  ਖੇਡ ਸਬੰਧੀ ਟਿੱਪਸ ਦੱਸਦੇ ਰਹਿੰਦੇ ਹਨ, ਇਸ ਲਈ ਖਿਡਾਰੀ ਉਨ੍ਹਾਂ ਨੂੰ ‘ਪਾਪਾ ਕੋਚ’ ਕਹਿ ਕੇ ਵੀ ਸੰਬੋਧਨ ਕਰਦੇ ਹਨ। ਪੂਜਨੀਕ ਗੁਰੂ ਜੀ ਨੇ ਪੱਛੜਾ ਕਹਾਉਣ ਵਾਲੇ ਸਰਸਾ ਖੇਤਰ ‘ਚ ਕ੍ਰਿਕਟ, ਤੈਰਾਕੀ, ਰੋਲਰ ਸਕੇਟਿੰਗ ਹਾਕੀ ਤੇ ਹੋਰ ਖੇਡਾਂ ਦੇ ਕੌਮਾਂਤਰੀ ਪੱਧਰ ਦੇ ਸਟੇਡੀਅਮ ਬਣਵਾਏ ਹਨ, ਜਿਨ੍ਹਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਤੋਂ ਹਜ਼ਾਰਾਂ ਖਿਡਾਰੀ ਉੱਭਰ ਕੇ ਸਾਹਮਣੇ ਆਏ ਹਨ।

ਵਰਤਮਾਨ ‘ਚ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ‘ਚ ਕੁੱਲ 1029 ਖਿਡਾਰੀ ਹਨ, ਜਿਨ੍ਹਾਂ ‘ਚੋਂ 524 ਲੜਕੇ ਤੇ 505 ਲੜਕੀਆਂ ਹਨ। ਸੰਸਥਾਨ ਦੇ 5 ਖਿਡਾਰੀਆਂ ਨੂੰ ਹਰਿਆਣਾ ਦਾ ਸਭ ਤੋਂ ਵੱਡਾ ਖੇਡ ਐਵਾਰਡ ‘ਭੀਮ ਐਵਾਰਡ’ ਮਿਲ ਚੁੱਕਿਆ ਹੈ।

ਕੌਮੀ ਪੱਧਰ ‘ਤੇ 943 ਗੋਲਡ ਮੈਡਲ ਮਿਲੇ ਹਨ ਜਦੋਂਕਿ ਸੀਬੀਐਸਈ ਪੱਧਰ ‘ਤੇ 735 ਗੋਲਡ ਤੇ 1181 ਸਿਲਵਰ ਮੈਡਲ ਮਿਲ ਚੁੱਕੇ ਹਨ ਸੰਸਥਾਨ ਦੇ 102 ਖਿਡਾਰੀ ਖੇਡਾਂ ਰਾਹੀਂ ਵੱਖ-ਵੱਖ ਸਰਕਾਰੀ ਸੇਵਾਵਾਂ ‘ਚ ਤਾਇਨਾਤ ਹੈ। ਖੇਡਾਂ ਨੂੰ ਉਤਸ਼ਾਹ ਦੇਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪੂਜਨੀਕ ਗੁਰੂ ਜੀ ਖਿਡਾਰੀਆਂ ਨੂੰ ਸ਼ੁੱਧ ਸੋਨੇ, ਚਾਂਦੀ ਤੇ ਹੀਰੇ ਦੇ ਮੈਡਲ ਪ੍ਰਦਾਨ ਕਰਦੇ ਹਨ ਹੁਣ ਤੱਕ 5 ਕਰੋੜ ਰੁਪਏ ਤੋਂ ਵੱਧ ਦੇ ਸੋਨੇ ਦੇ ਮੈਡਲ ਵਜੋਂ ਖਿਡਾਰੀਆਂ ਨੂੰ ਦਿੱਤਾ ਜਾ ਚੁੱਕਿਆ ਹੈ।

ਪੂਜਨੀਕ ਗੁਰੂ ਜੀ ਨੇ ਦਿੱਤਾ ਬੇਸ਼ਕੀਮਤੀ ਤੋਹਫ਼ਾ

ਪੂਜਨੀਕ ਗੁਰੂ ਜੀ ਨੇ ਖੇਡ ਪਿੰਡ ਦਾ ਨਿਰਮਾਣ ਕਰਵਾ ਕੇ ਖਿਡਾਰੀਆਂ ਨੂੰ ਬੇਸ਼ਕੀਮਤੀ ਤੋਹਫ਼ਾ ਦਿੱਤਾ ਹੈ। ਪੂਜਨੀਕ ਗੁਰੂ ਜੀ ਦੇ ਇਨ੍ਹਾਂ ਸ਼ਲਾਘਾਯੋਗ ਯਤਨਾਂ ਸਦਕਾ ਖੇਡਾਂ ਨੂੰ ਉਤਸ਼ਾਹ ਮਿਲੇਗਾ। ਪੂਜਨੀਕ ਗੁਰੂ ਜੀ ਦੇ ਅਸ਼ੀਰਵਾਦ ਨਾਲ ਭਾਰਤੀ ਰੇਲਵੇ ਦੀ ਹਾਕੀ ਟੀਮ ਲਗਾਤਾਰ ਤੀਜੀ ਵਾਰ ਚੈਂਪੀਅਨ ਬਣੀ ਹੈ। ਮੈਂ ਖੁਦ ਵੀ ਇੱਥੇ ਸਮੇਂ-ਸਮੇਂ ‘ਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਆਉਂਦਾ ਰਹਾਂਗਾ।
ਕੋਚ ਦੇਵੇਂਦਰ ਸਿੰਘ, ਭਾਰਤੀ ਰੇਲਵੇ ਹਾਕੀ ਟੀਮ

ਇਨ੍ਹਾਂ ਸੰਸਥਾਨਾਂ ਤੋਂ ਹੁਣ ਤੱਕ 107 ਕੌਮਾਂਤਰੀ ਖਿਡਾਰੀ, 6120 ਕੌਮੀ ਪੱਧਰ ਦੇ ਖਿਡਾਰੀ ਨਿਕਲ ਚੁੱਕੇ ਹਨ ਵੱਖ-ਵੱਖ ਖੇਡਾਂ ‘ਚ ਵਿਸ਼ਵ ਕੱਪ ‘ਚ 31 ਗੋਲਡ, 19 ਸਿਲਵਰ ਤੇ 13 ਬ੍ਰਾਂਜ ਮੈਡਲ ਪ੍ਰਾਪਤ ਕੀਤੇ ਹੈ। ਏਸ਼ੀਅਨ ਗੇਮਜ਼ ‘ਚ 22 ਗੋਲਡ, 40 ਸਿਲਵਰ ਤੇ 33 ਮੈਡਲ ਮਿਲੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।