ਦੁਨੀਆ ‘ਤੋਂ ਜਾਣ ਲੱਗੀ ਵੀ ਇਹ ਮਾਤਾ ਕਰ ਗਈ ਅਜਿਹਾ ਕਾਰਜ

Amar Devi Insan, Skin, Eyes, Medical, Research

ਮੋਗਾ ਜ਼ਿਲ੍ਹੇ ਦੀ ਪਹਿਲੀ ਸਕਿੱਨਦਾਨੀ ਬਣੀ ਅਮਰ ਦੇਵੀ ਰੌਂਤਾ

ਪੱਪੂ ਗਰਗ, ਨਿਹਾਲ ਸਿੰਘ ਵਾਲਾ: ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤਹਿਤ ਅੱਜ ਮੋਗਾ ਜ਼ਿਲ੍ਹਾ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਰੌਂਤਾ ਨਿਵਾਸੀ ਸੱਚਖੰਡ ਵਾਸੀ ਮਾਤਾ ਅਮਰ ਦੇਵੀ ਇੰਸਾਂ ਪਤਨੀ ਮੁਨਸ਼ੀ ਰਾਮ ਰੌਂਤਾ ਦੇ ਅਕਾਲ ਚਲਾਣਾ ਕਰ ਜਾਣ ‘ਤੇ ਉਹਨਾਂ ਦੇ ਪਰਿਵਾਰ ਵੱਲੋਂ ਮਾਤਾ ਦੇ ਮ੍ਰਿਤਕ ਸਰੀਰ ਤੋਂ ਇਲਾਵਾ ਸਕਿੱਨ ਅਤੇ ਅੱਖਾਂ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਮਾਤਾ ਅਮਰ ਦੇਵੀ ਦੀ ਸਕਿੱਨ, ਸਰੀਰ ਅਤੇ ਅੱਖਾਂ ਵੀ ਮਾਨਵਤਾ ਦੇ ਲੇਖੇ ਲੱਗੀਆਂ

ਡੇਰਾ ਸੱਚਾ ਸੌਦਾ ਦੇ ਅਣਥੱਕ ਸ਼ਰਧਾਲੂ ਕੰਟੀਨ ਸੰਮਤੀ ਦੇ ਸੇਵਾਦਾਰ ਮਦਨ ਲਾਲ ਇੰਸਾਂ ਅਤੇ ਜਸਵੀਰ ਲਾਲ ਇੰਸਾਂ ਦੀ ਮਾਤਾ ਅਮਰ ਦੇਵੀ (85) ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਇਸ ਮੌਕੇ ਪਰਿਵਾਰ ਨੇ ਮਾਤਾ ਅਮਰ ਦੇਵੀ ਵੱਲੋਂ ਕੀਤੇ ਪ੍ਰਣ ਅਤੇ ਉਹਨਾਂ ਦੀ ਆਖਰੀ ਇੱਛਾ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਮ੍ਰਿਤਕ ਦੇਹ ਨੂੰ ਮਨੁੱਖਤਾ ਭਲਾਈ ਨੂੰ ਸਮਰਪਿਤ ਕਰਦਿਆਂ ਜਿੱਥੇ ਸਕਿੱਨ ਦਾਨ ਕੀਤੀ, ਉੱਥੇ ਮਾਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਵੀ ਦਾਨ ਕੀਤੀ

ਇਸ ਮੌਕੇ ਸਕਿੱਨ ਬੈਂਕ ਡੇਰਾ ਸੱਚਾ ਸੌਦਾ ਸਰਸਾ ਤੋਂ ਡਾ. ਬਲਵੀਰ ਸਿੰਘ ਇੰਸਾਂ ਦੀ ਟੀਮ ਵੱਲੋਂ ਮਾਤਾ ਅਮਰ ਦੇਵੀ ਦੀ ਸਕਿੱਨ ਲਈ ਗਈ ਜਦਕਿ ਉਹਨਾਂ ਦੀਆਂ ਦੋਵੇਂ ਅੱਖਾਂ ਆਈ ਕੇਅਰ ਸੈਂਟਰ ਵਿਖੇ ਭੇਜੀਆਂ ਗਈਆਂ ਇਸ ਦੌਰਾਨ ਮਾਤਾ ਅਮਰ ਦੇਵੀ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਤੇਰਥਾਕੁਰ ਮਹਾਵੀਰ ਮੈਡੀਕਲ ਐਂਡ ਰਿਸਰਚ ਕਾਲਜ ਮੁਰਾਬਾਦਾਬਾਦ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਗਿਆ।

ਪਰਿਵਾਰਿਕ ਔਰਤਾਂ ਨੇ ਦਿੱਤਾ ਅਰਥੀ ਨੂੰ ਮੋਢਾ

ਸਰੀਰ ਦਾਨ ਤੋਂ ਪਹਿਲਾਂ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਵੱਲੋਂ ਮਾਤਾ ਅਮਰ ਦੇਵੀ ਇੰਸਾਂ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਗਿਆ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਇਕਾਈ ਨਿਹਾਲ ਸਿੰਘ ਵਾਲਾ ਦੇ ਸੇਵਾਦਾਰਾਂ ਵੱਲੋਂ ਮ੍ਰਿਤਕ ਦੇਹ ਨੂੰ ਫੁੱਲਾਂ ਲੱਦੀ ਗੱਡੀ ਵਿੱਚ ਰੱਖ ਕੇ ‘ਮਾਤਾ ਅਮਰ ਦੇਵੀ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਉਂਦੇ ਹੋਏ ਰਵਾਨਾ ਕੀਤਾ

ਇਸ ਮੌਕੇ  ਲੇਖਕ ਰਾਜਵਿੰਦਰ  ਰੌਂਤਾ, ਸਮਾਜ ਸੇਵੀ ਬਲਜੀਤ ਗਰੇਵਾਲ ਅਤੇ ਸਮਾਜ ਸੇਵੀ ਗੁਰਮੇਲ ਸਿੰਘ ਬਿਲਾਸਪੁਰ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਮਦਨ ਲਾਲ ਇੰਸਾਂ ਅਤੇ ਜਸਵੀਰ ਲਾਲ ਇੰਸਾਂ ਦੇ ਪਰਿਵਾਰ ਨੇ ਆਪਣੀ ਮਾਤਾ ਦੀਆਂ ਅੱਖਾਂ, ਚਮੜੀ , ਹੱਡੀਆਂ ਤੇ ਸਮੁੱਚੀ ਦੇਹ ਦਾਨ ਕਰਕੇ ਚੰਗੀ ਪਿਰਤ ਨੂੰ ਅੱਗੇ ਤੋਰਿਆ ਹੈ।

ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਵਿੱਚ ਪਹਿਲੀ ਵਾਰ ਕਿਸੇ ਮ੍ਰਿਤਕ ਦੇਹ ਦੀ ਸਕਿੱਨ ਦਾਨ ਹੋਈ, ਜੋ ਬਲਾਕ ਨਿਹਾਲ ਸਿੰਘ ਵਾਲਾ ਲਈ ਬਹੁਤ ਹੀ ਮਾਣ ਦੀ ਗੱਲ ਹੈ। ਇਸ ਮੌਕੇ ਬਲਾਕ ਕਮੇਟੀ ਨਿਹਾਲ ਸਿੰਘ ਵਾਲਾ ਦੇ ਸਮੂਹ ਮੈਂਬਰਾਂ ਤੋਂ ਇਲਾਵਾ  ਸਰਪੰਚ ਸਰਬਜੀਤ ਕੌਰ, ਦਿਨੇਸ਼ ਇੰਸਾਂ, ਜਿੰਮੇਵਾਰ ਸੇਵਾਦਾਰ ਸੁਦਾਗਰ ਸਿੰਘ ਆਦਮਪੁਰਾ, ਜਿੰਮੇਵਾਰ ਸੇਵਾਦਾਰ ਅਮਰਜੀਤ ਸਿੰਘ ਸੈਦੋਕੇ, ਗੁਰਮੇਲ ਸਿੰਘ ਬਿਲਾਸਪੁਰ, ਬੇਅੰਤ ਸਿੰਘ ਪੱਖਰਵੱਢ ਆਦਿ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣਾਂ ਤੇ ਵੀਰ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।