ਕਾਲੀ ਪੱਟੀ ਬੰਨ੍ਹ ਕੇ ਈਦ ਮਨਾਉਣਗੇ ਮੁਸਲਮਾਨ
ਵੱਲਭਗੜ੍ਹ: ਨੇੜਲੇ ਪਿੰਡ ਖੰਦਾਵਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਰੇਲਗੱਡੀ ਵਿੱਚ ਜੁਨੈਦ ਦਾ ਕੁੱਟ ਕੁੱਟ ਕੇ ਕਤਲ ਨੇ ਈਦ ਦੀਆਂ ਖੁਸ਼ੀਆਂ ਨੂੰ ਫਿੱਕਾ ਕਰ ਦਿੱਤਾ ਹੈ। ਪਿੰਡ ਦੇ ਲੋਕਾਂ ਵੱਲੋਂ ਜੁਨੈਦ ਦੇ ਕਤਲ ਦੇ ਵਿਰੋਧ ਵਿੱਚ ਸੋਮਵਾਰ ਨੂੰ ਈਦ ਦੀ ਨਮਾਜ਼ ਕਾਲੀ ਪੱਟੀ ਬੰਨ੍ਹ ਕੇ ਅਤਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਘਰਾਂ ਵਿੱਚ ਸੇਵੀਆਂ ਆਦਿ ਨਹੀਂ ਬਣਾਈਆਂ ਜਾਣਗੀਆਂ। ਇਸੇ ਤਰ੍ਹਾਂ ਰਾਜਧਾਨੀ ਲਖਨਊ ਵਿੱਚ ਵੀ ਲੋਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਈਦ ਮਨਾਉਣ ਦਾ ਫੈਸਲਾ ਕੀਤਾ ਹੈ।
ਪ੍ਰਸ਼ਾਸਨ ਅਤੇ ਸਰਕਾਰ ਪਰਿਵਾਰ ਦੇ ਨਾਲ: ਸਰਪੰਚ
ਪਿੰਡ ਦੇ ਸ਼ਕੀਲ ਅਹਿਮਦ ਨੇ ਦੱਸਿਆ ਕਿ ਵੀਰਵਾਰ ਨੂੰ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਪੂਰੇ ਪਿੰਡ ਵਿੱਚ ਸੰਨਾਟਾ ਛਾ ਗਿਆ। ਉੱਧਰ ਪਿੰਡ ਦੇ ਸਰਪੰਚ ਨਿਸਾਰ ਅਹਿਮਦ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਪਰਿਵਾਰ ਨੂੰ ਹਰ ਸੰਭਵ ਮੱਦਦ ਦਿੱਤੀ ਜਾ ਰਹੀ ਹੈ। ਅਜਿਹੇ ਵਿੱਚ ਉਨ੍ਹਾਂ ਅਪੀਲ ਕੀਤੀ ਕਿ ਕਾਲੀ ਪੱਟੀ ਬੰਨ੍ਹ ਕੇ ਨਮਾਜ਼ ਅਦਾ ਕਰਨ ਦਾ ਕੋਈ ਤੁਕ ਨਹੀਂ ਹੈ। ਉੱਥੇ, ਜੁਨੈਦ ਦੇ ਚਚੇਚਰੇ ਭਰਾ ਸਨੋਵਰ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਆਪਣੇ ਸੰਦੇਸ਼ ਵਿੱਚ ਸ਼ਾਂਤੀਪੂਰਨ ਵਿਰੋਧ ਦੇ ਆਪਣੇ ਫੈਸਲੇ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇੱਥੋਂ ਦਾ ਦੌਰਾ ਕੀਤਾ ਹੈ। ਅਸੀਂ ਪਿੰਡ ਵਿੱਚ ਸ਼ਾਂਤੀ ਚਾਹੁੰਦੇ ਹਾਂ। ਇੱਥੇ ਕੋਈ ਵੀ ਈਦ ਮਨਾਉਣ ਦੀ ਹਾਲਤ ਵਿੱਚ ਨਹੀਂ ਹੈ।