ਯੂਐੱਸ ‘ਚ ਬੋਲੇ ਪ੍ਰਧਾਨ ਮੰਤਰੀ: ਸਰਜੀਕਲ ਸਟਰਾਈਕ ‘ਤੇ ਦੁਨੀਆ ਵਿੱਚ ਕਿਸੇ ਨੇ ਸਵਾਲ ਨਹੀਂ ਕੀਤਾ

US,Prime Minister,Surgical Strike, top news

ਵਰਜੀਨੀਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਮਰੀਕਾ ਦੇ ਵਰਜੀਨੀਆ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ‘ਤੇ ਜੇਕਰ ‘ਦੁਨੀਆ ਚਾਹੁੰਦੀ ਤਾਂ ਭਾਰਤ ਦੇ ਵਾਲ ਨੋਚ ਲੈਂਦ, ਪਰ ਕਿਸੇ ਨੇ ਉਸ ‘ਤੇ ਕੋਈ ਸਵਾਲ ਨਹੀਂ ਕੀਤਾ।’ ਮੋਦੀ ਨੇ ਕਿਹਾ ਕਿ ਸਰਜੀਕਲ ਸਟਰਾਈਕ ਇਹ ਸਾਬਤ ਕਰਦੀ ਹੈ ਕਿ ਭਾਰਤੀ ਆਪਣੀ ਰੱਖਿਆ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕ ਵਿੱਚ ਨਹੀਂ ਝਿਜਕੇਗਾ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਪਾਕਿਸਤਾਨ ‘ਤੇ ਤੰਜ ਕਸੇ  ਤਾਂ ਚੀਨ ‘ਤੇ ਵੀ ਇਸ਼ਾਰਿਆਂ ਵਿੱਚ ਨਿਸ਼ਾਨਾ ਵਿੰਨ੍ਹਿਆ।

ਮੋਦੀ ਨੇ ਕਿਹਾ ਕਿ ਭਾਰਤ ਵਿਸ਼ਵ ਨੂੰ ਅੱਤਵਾਦ ਦੇ ਉਸ ਚਿਹਰੇ ਬਾਰੇ ਸਮਝਾਉÎਣ ਵਿੱਚ ਸਫ਼ਲ ਰਿਹਾ ਹੈ, ਜੋ ਦੇਸ਼ ਵਿੱਚ ਸ਼ਾਂਤੀ ਅਤੇ ਆਮ ਜੀਵਨ ਨੂੰ ਤਬਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਅੱਜ ਤੋਂ 20 ਸਾਲ ਪਲਾਂ ਦੇ ਅੱਤਵਾਦ ਦੀ ਗੱਲ ਕਰਦੇ ਸੀ, ਤਾਂ ਦੁਨੀਆ ਵਿੱਚ ਕਈ ਲੋਕਾਂ ਨੇ ਕਿਹਾ ਸੀ ਕਿ ਇਹ ਕਾਨੂੰਨ ਅਤੇ ਪ੍ਰਬੰਧ ਨਾਲ ਜੁੜੀ ਸਮੱਸਿਆ ਹੈ ਅਤੇ ਉਦੋਂ ਉਹ ਇਸ ਨੂੰ ਸਮਝਦੇ ਨਹੀਂ ਸਨ। ਹੁਣ ਅੱਤਵਾਦੀਆਂ ਨੇ ਉਨ੍ਹਾਂ ਨੂੰ ਅੱਤਵਾਦ ਦਾ ਅਰਥ ਸਮਝਾ ਦਿੱਤਾ ਹੈ। ਇਸ ਲਈ ਹੁਣ ਉਨ੍ਹਾਂ ਨੂੰ ਸਮਝਾਉਣ ਦੀ ਜ਼ਰੂਰਤ ਹੀ ਨਹੀਂ ਹੈ।

ਸਬਸਿਡੀ ਨਾਲ ਗਰੀਬਾਂ ਦਾ ਭਲਾ

ਪ੍ਰਧਾਨ ਮੰਤਰੀ ਨੇ ਕਿਹਾ, ‘ਇੱਕ ਵਾਰ ਕਹਿਣ ‘ਤੇ ਸਵਾ ਕਰੋੜ ਸਮਰੱਥ ਲੋਕਾਂ ਨੇ ਸਬਸਿਡੀ ਛੱਡ ਦਿੱਤੀ। ਇਸ ਤੋਂ ਬਅਦ ਸਬਸਿਡੀ ਦੇ ਪੈਸਿਆਂ ਨਾਲ ਗਰੀਬਾਂ ਨੂੰ ਰਸੋਈ ਗੈਸ ਉਪਲੱਬਧ ਕਰਵਾਈ ਗਈ।’ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਸੀਂ ਬੀੜਾ ਚੁੱਅਿਕਾ ਹੈ ਕਿ ਪੰਜ ਕਰੋੜ ਗਰੀਬ ਪਰਿਵਾਰਾਂ ਨੂੰ ਗੈਸ ਚੁੱਲ੍ਹਾ ਉਪਲੱਬਧ ਕਰਵਾਇਆ ਜਾਵੇ। ਮੈਨੂੰ ਮਾਣ ਹੈ ਕਿ ਹੁਣ ਤੱਕ ਇੱਕ ਕਰੋੜ ਪਰਿਵਾਰਾਂ ਨੂੰ ਗੈਸ ਸਿਲੰਡਰ ਉਪਲੱਬਧ ਕਰਵਾ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ ਅਮਰੀਕਾ ਦੇ ਦੋ ਰੋਜ਼ਾ ਦੌਰੇ ਦੇ ਪਹਿਲੇ ਦਿਨ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਵਾਸ਼ਿੰਗਟਨ ਵਿੱਚ ਅਮਰੀਕਾ ਦੀਆਂ 20 ਦਿੱਗਜ ਕੰਪਨੀਆਂ ਦੇ ਸੀਈਓਜ਼ ਨਾਲ ਬੈਠਕ ਕੀਤੀ। ਉਨ੍ਹਾਂ  ਜੀਐੱਸਟੀ ਨੂੰ ਗੇਮਚੇਂਜਰ ਦੱਸਦੇ ਨਿਵੇਸ਼ਕਾਂ ਨੂੰ ਭਾਰਤ ਵਿੱਚ ਨਿਵੇਸ਼ ਲਈ ਸੱਦਾ ਵੀ ਦਿੱਤਾ।