ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਨਸ਼ੇ ਦੀ ਲੋਰ ’ਚ...

    ਨਸ਼ੇ ਦੀ ਲੋਰ ’ਚ ਦੋਸਤ ਨੇ ਹੀ ਦੋਸਤ ਨੂੰ ਟੁਕੜਿਆਂ ’ਚ ਵੱਢਿਆ, ਤੰਦੂਰ ’ਚ ਸਾੜਨ ਦੀ ਕੀਤੀ ਕੋਸ਼ਿਸ਼

    Untitled-1 copy

    ਕਥਿਤ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਬਰਾਮਦ ਕੀਤੀ ਟੋਟਿਆਂ ‘ਚ ਵੱਡੀ ਹੋਈ ਲਾਸ਼

    (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਰਿਆਸਤੀ ਸ਼ਹਿਰ ਸਮੇਂ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਦੋਸਤ ਵੱਲੋਂ ਆਪਣੇ ਦੋਸਤ ਨੂੰ ਹੀ ਨਸ਼ੇ ਦੀ ਲੋਰ ’ਚ ਟੋਟਿਆਂ ’ਚ ਵੱਢ ਕੇ ਜਲਾਉਣ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਰੌਦੇ ਹੋਏ ਮ੍ਰਿਤਕ ਨੌਜਵਾਨ ਦੀ ਮਾਤਾ ਪਾਸੀ ਦੇਵੀ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਪਿਤਾ ਦੀ ਬਰਸੀ ਸਮੇਂ ਨਾਭਾ ਆਇਆ ਸੀ ਅਤੇ ਕਥਿਤ ਦੋਸ਼ੀ ਦੇ ਸੰਪਰਕ ’ਚ ਆ ਗਿਆ।

    ਬੀਤੇ ਦਿਨੀਂ ਕਥਿਤ ਦੋਸ਼ੀ ਉਸ ਦੇ ਰੋਕਣ ਬਾਵਜ਼ੂਦ ਪੁੱਤਰ ਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਲੈ ਗਿਆ ਜਿਸ ਤੋਂ ਬਾਅਦ ਉਸ ਦਾ ਪੁੱਤਰ ਗਾਇਬ ਹੋ ਗਿਆ। ਉਸ ਨੇ ਦੱਸਿਆ ਕਿ ਮੈਂ ਕਾਤਲ ਦੇ ਘਰ ਵੀ ਗਈ ਸੀ ਪਰੰਤੂ ਕਾਤਲ ਦੇ ਚਾਚਾ ਨੇ ਮੇਰੇ ਨਾਲ ਮਾਰਕੁਟ ਕਰਕੇ ਮੈਨੂੰ ਬਾਹਰ ਕੱਢ ਦਿੱਤਾ। ਪਾਸੀ ਦੇਵੀ ਨੇ ਰੌਦੇ ਹੋਏ ਦੱਸਿਆ ਕਿ ਅੱਜ ਉਸ ਨੂੰ ਪੁਲਿਸ ਰਾਹੀਂ ਜਾਣਕਾਰੀ ਮਿਲੀ ਹੈ ਕਿ ਉਸਦਾ ਪੁੱਤਰ ਮਾਰਿਆ ਜਾ ਚੁੱਕਾ ਹੈ।

    ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰ ਇੱਕ ਨਾਲੇ ਵਿਚੋਂ ਲਾਸ਼ ਦੇ ਟੁੱਕੜੇ ਬਰਾਮਦ ਹੋਏ ਹਨ। ਵਧੇਰੇ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਬੀਤੇ ਦਿਨੀਂ ਨਾਭਾ ਪੁਲਿਸ ਨੂੰ ਪਾਸੀ ਦੇਵੀ ਨਾਮੀ ਇੱਕ ਮਹਿਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦਾ ਪੁੱਤਰ ਕੁੰਡੀ ਰਾਮ ਦੋ ਦਿਨਾਂ ਤੋਂ ਲਾਪਤਾ ਹੈ ਅਤੇ ਘਰ ਨਹੀਂ ਆਇਆ।

    ਲਾਸ਼ ਦੇ ਟੁੱਕੜੇ ਕਰਕੇ ਤੰਦੂਰ ’ਚ ਸਾੜਨ ਦੀ ਕੀਤੀ ਕੋਸ਼ਿਸ਼

    ਉਨ੍ਹਾਂ ਅੱਗੇ ਦੱਸਿਆ ਕਿ ਅੱਜ ਮਾਮਲੇ ਵਿਚ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਦੀ ਮੌਜੂਦਗੀ ਵਿਚ ਕਰਤਾਰਪੁਰ ਮੁੱਹਲਾ ਵਾਸੀ ਵਿਅਕਤੀ ਦਾ ਨਾਂਅ ਸਾਹਮਣੇ ਆਉਣ ‘ਤੇ ਜਦੋਂ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਉੱਤੇ ਉਸਦੇ ਘਰ ਵਿੱਚੋਂ ਮ੍ਰਿਤਕ ਕੁੰਡੀ ਰਾਮ ਦੀ ਲਾਸ਼ ਦੇ ਟੁੱਕੜੇ ਬਰਾਮਦ ਕਰਵਾਏ ਗਏ। ਡੀ ਐੱਸ ਪੀ ਰਾਜੇਸ਼ ਛਿੱਬਰ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਨੇ ਲਾਸ਼ ਨੂੰ ਟੁਕੜਿਆਂ ਵਿੱਚ ਤਬਦੀਲ ਕਰਕੇ ਕੁਝ ਹਿੱਸੇ ਤੰਦੂਰ ਵਿਚ ਸਾੜਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਹਿੱਸੇ ਗੰਦੇ ਨਾਲੇ ਵਿੱਚ ਸੁੱਟ ਦਿੱਤੇ। ਕਥਿਤ ਦੋਸ਼ੀ ਦੀ ਨਿਸ਼ਾਨਦੇਹੀ ਉਤੇ ਨਾਲੇ ਅਤੇ ਘਰ ਤੋਂ ਮਿਲੇ ਲਾਸ਼ ਦੇ ਟੁਕੜਿਆਂ ਸਮੇਤ ਤੰਦੂਰ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਮੰਨਿਆ ਕਿ ਪਹਿਲੀ ਨਜ਼ਰੇ ਅਜਿਹਾ ਨਸ਼ੇ ਦੀ ਲੋਰ ਵਿੱਚ ਕੀਤਾ ਗਿਆ ਜਾਪਦਾ ਹੈ। ਡੀਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਫਿਲਹਾਲ ਮੌਕੇ ਦੀ ਬਰਾਮਦਗੀ ਤੋਂ ਬਾਅਦ 302, 201, 120ਬੀ ਆਈਪੀਸੀ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

    ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਕਰਨ ਬਾਅਦ ਪਤਾ ਚੱਲੇਗਾ ਕਿ ਉਸ ਨੇ ਅਜਿਹਾ ਕਾਰਨਾਮਾ ਕਿਉਂ ਕੀਤਾ ਅਤੇ ਇਸ ਘਿਨਾਉਣੇ ਕਾਂਡ ਵਿੱਚ ਉਸ ਨਾਲ ਹੋਰ ਕੌਣ ਸ਼ਾਮਲ ਸੀ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਦੋਨੋਂ ਦੋਸਤ ਨਸ਼ੇ ਦੀ ਚਪੇਟ ਵਿੱਚ ਆ ਚੁੱਕੇ ਸਨ ਅਤੇ ਅਜਿਹਾ ਕਾਰਨਾਮਾ ਨਸ਼ੇ ਦੀ ਲੋਰ ਕਾਰਨ ਹੀ ਹੋਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here