ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਤੀਜੇ ਨੰਬਰ ਦੀ ਪਾਰਟੀ ਪਹੁੰਚੀ ਰਾਜ ਤਖ਼ਤ ਦੇ ਨੇੜੇ

Karnataka, Assembly, Elections, Results, Party, Reached, Raj Takht

ਕਿੰਗ ਮੇਕਰ ਬਣਿਆ ‘ਕਿੰਗ’ | Assembly Elections

  • ਕਾਂਗਰਸ ਦੀ ਹਮਾਇਤ ਨਾਲ ਜੇਡੀਐਸ ਨੇ ਕੀਤਾ ਸਰਕਾਰ ਬਣਾਉਣ ਦਾ ਦਾਅਵਾ | Assembly Elections
  • ਭਾਜਪਾ ‘ਚ ਸਰਕਾਰ  ਬਣਾਉਣ ਲਈ ਸਰਗਰਮ, ਯੁਦੀਯੁਰੱਪਾ ਨੇ ਰਾਜਪਾਲ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ | Assembly Elections

ਬੰਗਲੌਰ (ਏਜੰਸੀ)। ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਭਾਵੇਂ ਭਾਜਪਾ 104 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਦੂਜੇ ਨੰਬਰ ‘ਤੇ ਰਹੀ ਕਾਂਗਰਸ (78 ਸੀਟਾਂ) ਨੇ ਨਵਾਂ ਦਾਅ ਖੇਡਿਆ ਤੇ ਤੀਜੇ ਨੰਬਰ ‘ਤੇ ਰਹੀ ਪਾਰਟੀ ਜੇਡੀ (ਐਸ) ਨੂੰ  ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ ਜੇਡੀਐਸ ਨੇ ਹਮਾਇਤ ਕਬੂਲ ਲਈ ਹੈ ਤੇ ਰਾਜਪਾਲ ਤੋਂ ਮਿਲਣ ਦਾ ਸਮਾਂ ਮੰਗਿਆ ਹੈ।

‘ਕਿੰਗ ਮੇਕਰ’ ਮੰਨੀ ਜਾਣ ਵਾਲੀ ਪਾਰਟੀ ਜਨਤਾ ਦਲ ਹੀ ‘ਕਿੰਗ’ ਬਣ ਗਈ ਹੈ 224 ਸੀਟਾਂ ਵਾਲੀ ਵਿਧਾਨ ਸਭਾ ਦੀਆਂ 222 ਸੀਟਾਂ ਲਈ ਵੋਟਾਂ ਪਈਆਂ ਸਨ। ਦੂਜੇ ਪਾਸੇ ਭਾਜਪਾ ਆਗੂ ਬੀਐਸ ਯੇਦੀਯੁੱਰਪਾ ਨੇ ਵੀ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਉਨ੍ਹਾਂ ਬਹੁਮਤ ਸਾਬਤ ਕਰਨ ਲਈ ਰਾਜਪਾਲ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ ਹੈ ਇਸ ਤੋਂ ਬਾਅਦ ਜੇਡੀਐਸ ਆਗੂ ਕੁਮਾਰਸਵਾਮੀ ਰਾਜਪਾਲ ਨਾਲ ਮੁਲਾਕਾਤ ਕਰਨ ਪਹੁੰਚੇ ਹਨ, ਜੇਡੀਐਸ ਦੀ ਸਪੋਰਟ ‘ਚ ਕਾਂਗਰਸ ਆਗੂ ਸਿੱਧਰਮੱਇਆ ਵੀ ਰਾਜਭਵਨ ਪਹੁੰਚੇ ਇਸ ਤੋਂ ਪਹਿਲਾਂ ਸਿੱਧਰਮੱਇਆ ਅਸਤੀਫ਼ਾ ਦੇਣ ਆਪਣੇ ਸਾਥੀ ਆਗੂਆਂ ਦੇ ਨਾਲ ਰਾਜਭਵਨ ਪਹੁੰਚੇ। ਉਨ੍ਹਾਂ ਨਾਲ ਦਿਨੇਸ਼ ਰਾਓ ਗੁੰਡੂ, ਰਿਜਵਾਨ ਅਰਸ਼ਦ ਤੇ ਜੀ. ਪਰਮੇਸ਼ਵਰ ਵੀ ਹਨ। ਸਿੱਧਰਮੱਇਆ ਨੇ ਕਿਹਾ ਕਿ ਸਰਕਾਰ ਬਣਾਵਾਂਗੇ ਤੇ ਪਾਰਟੀ ਦੇ ਸੀਨੀਅਰ ਆਗੂ ਦੇਵਗੌੜਾ ਤੇ ਕੁਮਾਰਸਵਾਮੀ ਨਾਲ ਗੱਲ ਕਰਨਗੇ।

ਭਾਜਪਾ ਦੇ ਸੰਪਰਕ ‘ਚ ਹਨ ਜੇਡੀਐਸ ਦੇ 5 ਵਿਧਾਇਕ

ਸੂਤਰਾਂ ਅਨੁਸਾਰ ਜੇਡੀਐਸ ਦੇ 5 ਵਿਧਾਇਕ ਭਾਜਪਾ ਦੇ ਸੰਪਰਕ ‘ਚ ਹਨ। ਭਾਜਪਾ ਆਲ੍ਹਾਕਮਾਨ ਨੂੰ ਉਮੀਦ ਹੈ ਕਿ  ਸਭ ਤੋਂ ਵੱਡੀ ਪਾਰਟੀ ਦੇ ਨਾਤੇ ਰਾਜਪਾਲ ਭਾਜਪਾ ਨੂੰ ਹੀ ਸਰਕਾਰ ਬਣਾਉਣ ਲਈ ਸੱਦਣਗੇ। ਰਾਜਪਾਲ ਯੇਦੀਯੁਰੱਪਾ ਨੂੰ ਸਹੁੰ ਚੁੱਕਣ ਲਈ 17 ਮਈ  ਦਾ ਸਮਾਂ ਦੇ ਸਕਦੇ ਹਨ। ਸੂਤਰਾਂ ਅਨੁਸਾਰ ਦੋ ਸੀਟਾਂ ‘ਤੇ ਚੋਣ ਜਿੱਤੇ ਕੁਮਾਰ ਸਵਾਮੀ ‘ਤੇ ਭਾਜਪਾ ਇੱਕ ਸੀਟ ਤੋਂ ਛੇਤੀ-ਛੇਤੀ ਅਸਤੀਫ਼ਾ ਦੇਣ ਦਾ ਦਬਾਅ ਬਣਾਏਗੀ ਨਾਲ ਹੀ ਇਸ ਮਾਮਲੇ ਨੂੰ ਰਾਜਪਾਲ ਸਾਹਮਣੇ ਵੀ ਰੱਖੇਗੀ।

ਕਿ ਭਰੋਸਗੀ ਵੋਟ ਤੋਂ ਪਹਿਲਾਂ ਕੁਮਾਰਸਵਾਮੀ ਦੋ ਜਿੱਤੀਆਂ ਹੋਈਆਂ ਸੀਟਾਂ ‘ਚੋਂ ਇੱਕ ਤੋਂ ਅਸਤੀਫਾ ਦੇਣ ਅਜਿਹੇ ‘ਚ ਇਹ ਵੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਜੇਡੀਐਸ ਆਪਣੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਬੰਗਲੌਰ ਤੋਂ ਬਾਹਰ ਵੀ ਲਿਜਾ ਸਕਦੀ ਹੈ। ਸੂਤਰਾਂ ਅਨੁਸਾਰ ਕਾਂਗਰਸ ਦੇ ਲਿੰਗਾਇਤ ਵਿਧਾਇਕ ਵੀ ਭਾਜਪਾ ਦੇ ਸੰਪਰਕ ‘ਚ ਹਨ। ਜੇਕਰ ਕਾਂਗਰਸ ਕੁਮਾਰਸਵਾਮੀ ਨੂੰ ਮੁੱਖ ਮੰਤਰੀ ਬਣਾਉਣ ਲਈ ਹਮਾਇਤ ਕਰਦੀ ਹੈ ਤਾਂ ਕਾਂਗਰਸ ਦੇ ਲਿੰਗਾਇਤ ਵਿਧਾਇਕ ਭਰੋਸਗੀ ਵੋਟ ‘ਤੇ ਗੈਰ ਹਾਜ਼ਰ ਰਹਿ ਸਕਦੇ ਹਨ।