ਜੇਲ੍ਹ ‘ਚ ਕੈਦੀਆਂ ਦੀ ਆਪਸ ‘ਚ ਗਹਿਗੱਚ ਲੜਾਈ

Fight, Prisoners, Gangster, Central Jail, Amritsar

ਝਗੜੇ ਦੀ ਵੀਡੀਓ ਵਾਇਰਲ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਥਾਨਕ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਆਪਸ ਵਿੱਚ ਗਹਿਗੱਚ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਵਿੱਚ ਬੰਦ ਝਗੜੇਬਾਜ਼ ਗੈਂਗਸਟਰ ਦੱਸੇ ਜਾ ਰਹੇ ਹਨ। ਇਹੀ ਨਹੀਂ ਕੈਦੀਆਂ ਨੇ ਜਿਸ ਦੂਜੇ ਕੈਦੀ ਦੀ ਕੁੱਟਮਾਰ ਕੀਤੀ, ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਕਰ ਦਿੱਤਾ।  ਜੇਲ੍ਹ ‘ਚੋਂ ਵਾਇਰਲ ਹੋਈ ਇਸ ਵੀਡੀਓ ਨੇ ਇਸ ਜੇਲ੍ਹ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜੇਲ੍ਹ ‘ਚ ਬੰਦ ਤਿੰਨ ਜਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ  ਇਸ ਜੇਲ੍ਹ ਵਿੱਚ ਬੰਦ ਗੈਂਗਸਟਰ ਸ਼ੁੱਭਮ ਤੇ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਵਿਚਲੇ ਪਿਛਲੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਤੇ ਹੁਣ ਸ਼ੁਭਮ ਗੈਂਗ ਨਾਲ ਸਬੰਧਤ ਕੈਦੀਆਂ ਨੇ ਬਿਸ਼ਨੋਈ ਦੇ ਸਾਥੀ ਸਾਹਿਲ ਨਾਲ ਜੇਲ੍ਹ ਅੰਦਰ ਬੁਰੀ ਤਰ੍ਹਾਂ ਕੁੱਟ ਮਾਰ ਕਰਕੇ ਉਸ ਦਾ ਵੀਡੀਓ ਇੰਟਰਨੈੱਟ ‘ਤੇ ਚੜ੍ਹਾ ਦਿੱਤਾ।

ਇਸ ਵੀਡੀਓ ਦੇ ਵਾਇਰਲ ਹੋਣ ਪਿੱਛੋਂ ਇਹ ਸਾਬਤ ਹੁੰਦਾ ਹੈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਤੇ ਖ਼ਤਰਨਾਕ ਕੈਦੀ ਬੜੀ ਹੀ ਆਸਾਨੀ ਨਾਲ ਜੇਲ੍ਹ ਵੀ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹਨ।। ਪੁਲਿਸ ਦਾ ਕਹਿਣਾ ਹੈ ਜੇਲ੍ਹ ਅੰਦਰ ਜਿਸ ਮੋਬਾਈਲ ਨਾਲ ਵੀਡੀਓ ਬਣੀ ਸੀ, ਉਹ ਬਰਾਮਦ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here