MSG ਭੰਡਾਰੇ ਦੀ ਖੁਸ਼ੀ ’ਚ ਪੂਜਨੀਕ ਗੁਰੂ ਜੀ ਨੇ ਸ਼ੁਰੂ ਕਰਵਾਏ ਇਹ ਪ੍ਰਣ

148ਵਾਂ ਮਾਨਵਤਾ ਭਲਾਈ ਕਾਰਜ : ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਹੀਨੇ ਦੇ ਅੰਤਿਮ ਸ਼ਨਿੱਚਰਵਾਰ ਨੂੰ ਆਪਣੇ ਬੱਚਿਆਂ ਨਾਲ ਅਨਾਥ ਬਜ਼ੁਰਗਾਂ ਨੂੰ ਮਿਲਿਆ ਕਰੇਗੀ ਤੇ ਉਨਾਂ ਦੀ ਖਾਣ-ਪੀਣ ਤੇ ਰਹਿਣ-ਸਹਿਣ ਨਾਲ ਜੁੜੀਆਂ ਕਮੀਆਂ ਨੂੰ ਵੀ ਦੂਰ ਕਰੇਗੀ, ਤਾਂ ਕਿ ਉਨ੍ਹਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹ ਇਕੱਲੇ ਹਨ।

149ਵਾਂ ਮਾਨਵਤਾ ਭਲਾਈ ਕਾਰਜ : ਬੱਚੇ ਸਵੇਰੇ ਉੱਠਦੇ ਹੀ ਆਪਣੇ ਮਾਂ-ਬਾਪ ਦੇ ਪੈਰਾਂ ਦੇ ਹੱਥ ਲਗਾਉਣਾ ਅਤੇ ਆਸ਼ੀਰਵਾਦ ਲੈਣਾ।


150 ਵਾਂ ਮਾਨਵਤਾ ਭਲਾਈ ਕਾਰਜ : ਹਰ ਰੋਜ਼ ਨਹੀਂ ਤਾਂ ਹਫਤੇ ’ਚ ਇੱਕ ਦਿਨ ਪੂਰਾ ਪਰਿਵਾਰ ਇਕੱਠੇ ਬੈਠ ਕੇ ਖਾਣਾ ਖਾਵੇ।


151ਵਾਂ ਮਾਨਵਤਾ ਭਲਾਈ ਕਾਰਜ : ਗਰੀਬ ਬਸਤੀਆਂ ’ਚ ਵਾਟਰ ਕੂਲਰ ਆਰੋ ਲਗਵਾਉਣਾ।

(ਸੱਚ ਕਹੂੰ ਨਿਊਜ਼) ਸਰਸਾ। ਰੂਹਾਨੀਅਤ ਤੇ ਸਮਾਜ ਸੇਵਾ ਦੇ ਵਿਸ਼ਵ ਕਿਰਤੀਮਾਨ ਸਥਾਪਿਤ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਜਾ ਦੇ 104ਵੇਂ ਪਵਿੱਤਰ ਅਵਤਾਰ ਦਿਵਸ ਦਾ ‘ਐਮਐਸਜੀ ਭੰਡਾਰਾ’ ਬੁੱਧਵਾਰ ਨੂੰ ਡੇਰਾ ਸੱਚਾ ਸੌਦਾ ਦੀ ਕਰੋਡ਼ਾਂ ਦੀ ਸਾਧ-ਸੰਗਤ ਨੇ ਧੂਮ-ਧਾਮ ਨਾਲ ਤੇ ਪੂਰੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਜਿੱਥੇ ਸ਼ਾਹ ਸਤਿਨਾਮ ਜੀ ਧਾਮ ’ਚ ਪਵਿੱਤਰ ਭੰਡਾਰਾ ਐਮਐਸਜੀ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਉੱਤੇ ਸੈਂਕਡ਼ੇ ਏਕਡ਼ ’ਚ ਬਨਾਏ ਗਏ ਵਿਸ਼ਾਲ ਪੰਡਾਲ ’ਚ ਸ਼ਰਧਾਲੂਆਂ ਦੇ ਉਤਸ਼ਾਹ ਦੇ ਸਾਹਮਣੇ ਛੋਟੇ ਪੈ ਗਏ। ਡੇਰਾ ਸੱਚਾ ਸੌਦਾ ਵੱਲੋਂ ਆਉਣ ਵਾਲੇ ਸਾਰੇ ਮਾਰਗਾਂ ’ਤੇ ਸ਼ਰਧਾਲੂ ਹੀ ਨਜ਼ਰ ਆ ਰਹੇ ਸਨ। ਐਮਐਸਜੀ ਭੰਡਾਰੇ ’ਤੇ ਗੁਰੂ ਭਗਤੀ, ਦੇਸ਼ ਭਗਤੀ ਅਤੇ ਭਾਰਤੀ ਸੱਭਿਆਚਾਰ ਤੇ ਸੰਸਕਾਰਾਂ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ।

ਇਸ ਮੌਕੇ ਪੂਜਨੀਕ ਗੁਰੂ ਜੀ ਦੇ ਮਾਗਰ ਦਰਸ਼ਨ ’ਚ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਲੋੜਵੰਦਾਂ ਦੀ ਮੱਦਦ ਕੀਤੀ ਗਈ। ਉੱਥੇ ਮੰਦਬੁੱਧੀਆਂ ਦੀ ਸਾਰ-ਸੰਭਲ ਤੇ ਇਲਾਜ ਤੋਂ ਬਾਅਦ ਠੀਕ-ਠਾਕ ਘਰ ਪਹੁੰਚਾਉਣ ’ਚ ਪਹਿਲੇ ਸਥਾਨ ’ਤੇ ਰਹੇ ਰਾਜਸਥਾਨ ਦੇ ਬਲਾਕ ਕੇਸਰੀਸਿੰਘਪੁਰ, ਦੂਜੇ ਸਥਾਨ ’ਤੇ ਰਹੇ ਸੰਗਰੀਆਂ ਤੇ ਤੀਜੇ ਸਥਾਨ ’ਤੇ ਰਹੇ ਪੰਜਾਬ ਦੇ ਬਲਾਕ ਸੁਨਾਮ ਨੂੰ ਪੂਜਨੀਕ ਗੁਰੂ ਜੀ ਨੇ ਸੁੰਦਰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ