Vegetables Price Hike: ਅੱਤ ਦੀ ਗਰਮੀ ’ਚ ਸਬਜ਼ੀਆਂ ਦੇ ਭਾਅ ਨੂੰ ਵੀ ਲੱਗੀ ‘ਅੱਗ’

Vegetables Price Hike
ਗੋਬਿੰਦਗੜ੍ਹ ਜੇਜੀਆ : ਅੱਜ-ਕੱਲ੍ਹ ਦੇ ਮੌਸਮ ਦੀਆਂ ਹਰੀਆਂ ਸਬਜ਼ੀਆਂ। ਤਸਵੀਰਾਂ : ਭੀਮ ਸੈਨ ਇੰਸਾਂ

ਮੌਸਮੀ ਸਬਜ਼ੀ ਔਸਤਨ ਵਿਕ ਰਹੀ 50 ਰੁਪਏ ਕਿੱਲੋ | Vegetables Price Hike

ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ)। ਗਰਮੀ ਵਧਣ ਨਾਲ ਹਰੀਆਂ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ ਇਸ ਦੇ ਨਾਲ ਹੀ ਸੁੱਕੀਆਂ ਦਾਲਾਂ ਦੇ ਰੇਟ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ, ਜਿਸ ਕਾਰਨ ਗਰੀਬ ਲੋਕ ਚਟਣੀ ਨਾਲ ਰੋਟੀ ਖਾਣ ਲਈ ਮਜ਼ਬੂਰ ਹਨ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਲਾਉਣ ਕਰਕੇ ਖੇਤਾਂ ’ਚੋਂ ਆਪਣੀਆਂ ਹਰੀਆਂ ਸਬਜ਼ੀਆਂ ਦੀਆਂ ਵੇਲਾਂ ਮਜ਼ਬੂਰੀਵਸ ਪੁੱਟਣੀਆਂ ਪੈ ਰਹੀਆਂ ਹਨ, ਜਿਸ ਕਰਕੇ ਹਰੀਆਂ ਸਬਜ਼ੀਆਂ ਦੇ ਰੇਟ ਅਸਮਾਨੀ ਹੋ ਗਏ ਹਨ ਹਰੀਆਂ ਸਬਜ਼ੀਆਂ ਖਰੀਦਣ ਵਾਲਿਆਂ ਦੇ ਚਿਹਰੇ ਪੀਲੇ ਪੈ ਗਏ ਹਨ ਹਰੀਆਂ ਸਬਜ਼ੀਆਂ ਦੇ ਰੇਟ ਅਸਮਾਨੀ ਹੋਣ ਕਰਕੇ ਘਰ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ। (Vegetables Price Hike)

ਇਹ ਵੀ ਪੜ੍ਹੋ : ਭਾਖੜਾ ਨਹਿਰ ‘ਚ ਹੋਈ ਲੀਕੇਜ, ਸੈਂਕੜੇ ਏਕੜ ਰਕਬਾ ਪਾਣੀ ਨਾਲ ਭਰਿਆ

ਜਾਣਕਾਰੀ ਅਨੁਸਾਰ ਚੌਲਾ, ਭਿੰਡੀ, ਕੱਦੂ, ਤੋਰੀ 50 ਤੋਂ 60 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ, ਜਦੋਂ ਕਿ ਕਰੇਲਾ, ਪਿਆਜ 40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਆਲੂ, ਪੇਠਾ 30 ਰੁਪਏ ਪ੍ਰਤੀ ਕਿਲੋ ਵਿਕ ਰਿਹਾ, ਵੱਡੇ ਪਰਿਵਾਰ ਵਿੱਚ ਇੱਕ ਡੰਗ ਦੀ ਸਬਜ਼ੀ ਦੋ ਤੋਂ ਤਿੰਨ ਕਿੱਲੋ ਤੱਕ ਦੀ ਲਾਗਤ ਹੁੰਦੀ ਹੈ, ਜਿਸ ਕਰਕੇ ਮਹਿੰਗਾਈ ਦੇ ਯੁੱਗ ’ਚ ਰਸੋਈ ਦਾ ਬਜਟ ਹਿੱਲ ਗਿਆ ਹੈ ਦੂਜੇ ਪਾਸੇ ਸੁੱਕੀਆਂ ਦਾਲਾਂ ਦੇ ਰੇਟ ਬਹੁਤ ਜ਼ਿਆਦਾ ਹੋਣ ਕਾਰਨ ਦਾਲਾਂ ਦੀ ਖਰੀਦਦਾਰੀ ਪਹੁੰਚ ਤੋਂ ਬਾਹਰ ਹੋਣ ਕਰਕੇ ਜ਼ਿਆਦਾਤਰ ਲੋਕਾਂ ਨੂੰ ਚਟਨੀ ਨਾਲ ਡੰਗ ਟਪਾਉਣਾ ਪੈ ਰਿਹਾ ਹੈ। ਹਰੀਆਂ ਸਬਜ਼ੀਆਂ ਵੇਚ ਕੇ ਆਪਣੇ ਪਰਿਵਾਰ ਪਾਲਣ ਵਾਲੇ ਸਬਜ਼ੀ ਵਿਕਰੇਤਾ ਚਰਨਦਾਸ ਸਿੰਘ ਖੋਖਰ ਖੁਰਦ, ਸੋਨੀ ਗੋਬਿੰਦਗੜ੍ਹ ਜੇਜੀਆ ਦਾ ਕਹਿਣਾ ਹੈ ਕਿ ਹਰੀਆਂ ਸਬਜ਼ੀਆਂ ਦੇ ਭਾਅ ਵਧਣ ਕਾਰਨ ਖਰੀਦਦਾਰਾਂ ਦਾ ਹਰੀਆਂ ਸਬਜ਼ੀਆਂ ਤੋਂ ਮੋਹ ਭੰਗ ਹੋ ਗਿਆ ਹੈ। (Vegetables Price Hike)

ਜਿਸ ਕਰਕੇ ਸਾਡੇ ਕਿੱਤੇ ’ਚ ਗਿਰਾਵਟ ਆ ਗਈ ਹੈ ਸੁੱਕੀਆਂ ਦਾਲਾਂ ਦੇ ਰੇਟ ਬਜ਼ਾਰ ’ਚ 100 ਰੁਪਏ ਤੋਂ ਉੱਪਰ ਪ੍ਰਤੀ ਕਿੱਲੋ ਸੁੱਕੀਆਂ ਦਲਾਂ ਦੇ ਰੇਟ ਹਨ ਕੁਝ ਹਰੀਆਂ ਸਬਜ਼ੀਆਂ ਦੀਆਂ ਵੇਲਾਂ ਵਧ ਰਹੀ ਗਰਮੀ ਦੇ ਤਾਪਮਾਨ ਨੇ ਸੁੱਕਾ ਦਿੱਤੀਆਂ ਹਨ ਪਿਛਲੇ ਦਿਨੀਂ ਕੁਝ ਸਮਾਂ ਪਹਿਲਾਂ ਗੰਢੇ 20 ਰੁਪਏ ਪ੍ਰਤੀ ਕਿਲੋ ਵਿਕ ਰਹੇ ਸਨ ਤੇ ਹੁਣ ਇਸ ਦੀਆਂ ਕੀਮਤਾਂ ਦੁੱਗਣਾ ਹੋ ਗਈਆਂ ਹਨ ਜੋ ਕਿ ਖਪਤਕਾਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਜਿੱਥੇ ਆਲੂਆਂ ਨੂੰ ਸਬਜ਼ੀ ਦਾ ਰਾਜਾ ਕਿਹਾ ਜਾਂਦਾ ਹੈ ਉੱਥੇ ਹੀ ਗੰਢੇ ਵੀ ਸਬਜ਼ੀਆਂ ਦਾ ਸੁਆਦ ਵਧਾਉਣ ’ਚ ਕੰਮ ਆਉਂਦਾ ਹੈ। (Vegetables Price Hike)

‘ਅਗਲੇ ਕਈ ਦਿਨਾਂ ਤੱਕ ਰਹਿ ਸਕਦੀ ਹੈ ਤੇਜ਼ੀ’ | Vegetables Price Hike

ਇਸ ਸਬੰਧੀ ਗੱਲਬਾਤ ਕਰਦਿਆਂ ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਸਬਜ਼ੀਆਂ ਦੇ ਭਾਅ ’ਚ ਇਹ ਤੇਜ਼ੀ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਰਹਿ ਸਕਦੀ ਹੈ ਉਨ੍ਹਾਂ ਕਿਹਾ ਕਿ ਜ਼ਿਆਦਾ ਗਰਮੀ ਪੈਣ ਕਾਰਨ ਮੌਸਮੀ ਸਬਜ਼ੀਆਂ ਦੀ ਕਾਸ਼ਤ ਵੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ’ਤੇ ਦੂਜੇ ਸੂਬਿਆਂ ’ਚੋਂ ਆ ਰਹੀਆਂ ਸਬਜ਼ੀਆਂ, ਟਮਾਟਰ, ਪਿਆਜ਼ ਵਿੱਚ ਵੀ ਲਗਾਤਾਰ ਵਾਧਾ ਬਣੇ ਰਹਿਣ ਦੇ ਆਸਾਰ ਹਨ। (Vegetables Price Hike)