Punjab News: ਪੰਜਾਬ ’ਚ ਵਾਹਨ ਚਾਲਕਾਂ ਦੀ ਨਹੀਂ ਹੈ ਹੁਣ ਖੈਰ, ਭੁੱਲ ਕੇ ਵੀ ਨਾ ਕਰੋ ਇਹ ਵੱਡੀ ਗਲਤੀ, ਨਹੀਂ ਤਾਂ…

Punjab News
Punjab Newse ਪੰਜਾਬ ’ਚ ਵਾਹਨ ਚਾਲਕਾਂ ਦੀ ਨਹੀਂ ਹੈ ਹੁਣ ਖੈਰ, ਭੁੱਲ ਕੇ ਵੀ ਨਾ ਕਰੋ ਇਹ ਵੱਡੀ ਗਲਤੀ, ਨਹੀਂ ਤਾਂ...

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਰਾਤ ਨੂੰ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਲੋਕ ਸਾਵਧਾਨ ਰਹਿਣ ਕਿਉਂਕਿ ਟ੍ਰੈਫਿਕ ਪੁਲਿਸ ਨੇ ਸ਼ਰਾਬੀ ਡਰਾਈਵਰਾਂ ਨੂੰ ਫੜਨ ਲਈ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਹੈ। ਪੁਲਿਸ ਰੋਜਾਨਾ ਔਸਤਨ 15 ਤੋਂ 20 ਲੋਕਾਂ ਦੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਚਲਾਨ ਕੱਟ ਰਹੀ ਹੈ। ਲੰਘੀ ਜੁਲਾਈ ਤੋਂ ਟ੍ਰੈਫਿਕ ਪੁਲਿਸ ਵੱਲੋਂ ਨਾਕਿਆਂ ਦੀ ਗਿਣਤੀ ਵਧਾ ਕੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਇਨ੍ਹਾਂ ਵਿਸ਼ੇਸ਼ ਨਾਕਿਆਂ ’ਤੇ ਸ਼ਰਾਬ ਦੇ ਮੀਟਰਾਂ ਨਾਲ ਡਰਾਈਵਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸ਼ਰਾਬ ਦੇ ਟੈਸਟ ਪਾਜੇਟਿਵ ਆਉਣ ’ਤੇ ਚਲਾਨ ਕੱਟੇ ਜਾ ਰਹੇ ਹਨ। Punjab News

ਇਹ ਵੀ ਪੜ੍ਹੋ : PNB Alert: ਕੀ ਤੁਹਾਡਾ ਵੀ ਹੈ PNB ’ਚ ਖਾਤਾ? ਜੇਕਰ ਹਾਂ, ਤਾਂ ਪਹਿਲਾਂ ਕਰ ਲਵੋ ਇਹ ਕੰਮ, ਨਹੀਂ ਤਾਂ ਬੰਦ ਹੋ ਸਕਦਾ ਹੈ …

5000 ਹਜ਼ਾਰ ਜੁਰਮਾਨਾ ਤੇ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਰੱਦ | Punjab News

ਤੁਹਾਨੂੰ ਦੱਸ ਦੇਈਏ ਕਿ ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ ਤਾਂ 5000 ਰੁਪਏ ਦਾ ਜੁਰਮਾਨਾ ਲਾਇਆ ਜਾ ਰਿਹਾ ਹੈ, ਜਿਸ ਦਾ ਫੈਸਲਾ ਆਰਟੀਓ ਭੁਗਤਾਨ ਦਫਤਰ ਜਾਂ ਅਦਾਲਤ ’ਚ ਕਰਨਾ ਪੈਂਦਾ ਹੈ। ਇਸ ਨਾਲ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨਿਆਂ ਲਈ ਮੁਅੱਤਲ ਕੀਤਾ ਜਾ ਰਿਹਾ ਹੈ। ਮੁਅੱਤਲ ਕੀਤੇ ਡਰਾਈਵਿੰਗ ਲਾਇਸੈਂਸ ਦੌਰਾਨ ਡਰਾਈਵਰ ਗੱਡੀ ਨਹੀਂ ਚਲਾ ਸਕਦਾ ਤੇ ਜੇਕਰ ਉਹ ਫਿਰ ਵੀ ਗੱਡੀ ਚਲਾਉਂਦਾ ਹੈ ਤਾਂ ਫੜੇ ਜਾਣ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। Punjab News

ਇਨ੍ਹਾਂ ਥਾਵਾਂ ’ਤੇ ਲਾਏ ਜਾ ਰਹੇ ਹਨ ਨਾਕੇ | Punjab News

ਟ੍ਰੈਫਿਕ ਪੁਲਿਸ ਦੀਆਂ 4 ਟੀਮਾਂ ਵੱਲੋਂ ਹਰ ਬੁੱਧਵਾਰ, ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਫੜਨ ਲਈ ਨਾਕੇ ਲਾਏ ਜਾ ਰਹੇ ਹਨ। ਇਹ ਨਾਕੇ ਸਾਵਣ ਸ਼ਹਿਰ, ਇਆਲੀ ਪੁਲ, ਇਸਮੀਤ ਚੌਕ, ਹੀਰੋ ਬੇਕਰੀ ਚੌਕ, ਸਮਰਾਲਾ ਚੌਕ, ਪੱਖੋਵਾਲ ਰੋਡ, ਧਾਂਦਰਾ ਰੋਡ, ਸੈਕਟਰ-32, ਸਰਾਭਾ ਨਗਰ ਆਦਿ ’ਚ ਲਾਏ ਜਾ ਰਹੇ ਹਨ ਤੇ ਹਰ ਰੋਜ ਇਨ੍ਹਾਂ ਦੀ ਥਾਂ ਬਦਲੀ ਜਾਂਦੀ ਹੈ।