ਪੰਜਾਬ ਵਿੱਚ ਕੋਰੋਨਾ ਦਾ ਕਹਿਰ 24 ਘੰਟੇ ‘ਚ ਆਏ 944 ਕੇਸ ਤਾਂ 19 ਦੀ ਮੌਤ

ਪੰਜਾਬ ਵਿੱਚ 341 ਮਰੀਜ਼ ਵੀ ਹੋਏ ਠੀਕ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਸਨਿੱਚਰਵਾਰ ਨੂੰ ਹੁਣ ਤੱਕ ਸਭ ਤੋਂ ਜਿਆਦਾ ਕੇਸ ਪੰਜਾਬ ਵਿੱਚੋਂ ਆਏ ਹਨ। ਪਹਿਲੀਵਾਰ 24 ਘੰਟੇ ਦੌਰਾਨ 944 ਕੇਸ ਪੰਜਾਬ ਭਰ ਵਿੱਚੋਂ ਆਏ ਹਨ। ਪੰਜਾਬ ਲਈ ਇਹ ਖ਼ਤਰੇ ਦੀ ਘੰਟੀ ਹੈ, ਕਿਉਂਕਿ ਜਿੰਨੇ ਕੇਸ ਕੁਝ ਦਿਨ ਪਹਿਲਾਂ ਤੱਕ 72 ਘੰਟੇ ਦੌਰਾਨ ਆ ਰਹੇ ਸਨ, ਹੁਣ ਓਨੇ ਹੀ ਕੋਰੋਨਾ ਦੇ ਕੇਸ 24 ਘੰਟੇ ਵਿੱਚ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ 19 ਮੌਤਾਂ ਵੀ ਹੋਈਆ ਹਨ, ਜਿਸ ਵਿੱਚ ਇੱਕ ਵਾਰ ਫਿਰ ਤੋਂ ਲੁਧਿਆਣਾ ਤੋਂ ਹੀ ਜਿਆਦਾ 10 ਮੌਤ ਹੋਣ ਦੀ ਖ਼ਬਰ ਮਿਲ ਰਹੀਂ ਹੈ। ਹਾਲਾਂਕਿ ਪਿਛਲੇ 24 ਘੰਟੇ ਦੌਰਾਨ 341 ਮਰੀਜ਼ ਠੀਕ ਹੋਣ ਬਾਰੇ ਵੀ ਜਾਣਕਾਰੀ ਮਿਲ ਰਹੀਂ ਹੈ।

ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਸਨਿੱਚਰਵਾਰ ਨੂੰ ਆਏ 944 ਕੇਸ ਵਿੱਚ ਲੁਧਿਆਣਾ ਤੋਂ 166, ਜਲੰਧਰ ਤੋਂ 162, ਗੁਰਦਾਸਪੁਰ ਤੋਂ 89, ਬਠਿੰਡਾ ਤੋਂ 76, ਪਟਿਆਲਾ ਤੋਂ 66, ਅੰਮ੍ਰਿਤਸਰ ਤੋਂ 49, ਫਿਰੋਜ਼ਪੁਰ ਤੋਂ 48, ਸੰਗਰੂਰ ਤੋਂ 37, ਫਾਜਿਲਕਾ ਤੋਂ 37, ਕਪੂਰਥਲਾ ਤੋਂ 35, ਮੁਹਾਲੀ ਤੋਂ 34, ਬਰਨਾਲਾ ਤੋਂ 26, ਫਤਿਹਗੜ ਸਾਹਿਬ ਤੋਂ 21, ਮੋਗਾ ਤੋਂ 16, ਹੁਸ਼ਿਆਰਪੁਰ ਤੋਂ 14, ਮਾਨਸਾ ਤੋਂ 14, ਤਰਨਤਾਰਨ ਤੋਂ 14, ਰੋਪੜ ਤੋਂ 12, ਮੁਕਤਸਰ ਤੋਂ 4, ਐਸਬੀਐਸ ਨਗਰ ਤੋਂ 3 ਅਤੇ ਫਰੀਦਕੋਟ ਤੋਂ 2 ਸ਼ਾਮਲ ਹਨ।
ਇਸ ਨਾਲ ਹੀ 19 ਮੌਤਾਂ ਵਿੱਚ ਲੁਧਿਆਣਾ ਤੋਂ 10, ਅੰਮ੍ਰਿਤਸਰ ਤੋਂ 2, ਸੰਗਰੂਰ ਤੋਂ 2, ਕਪੂਰਥਲਾ ਤੋਂ 1, ਮੁਹਾਲੀ ਤੋਂ 1, ਮੁਕਤਸਰ ਤੋਂ 1, ਜਲੰਧਰ ਤੋਂ 1 ਅਤੇ ਬਰਨਾਲਾ ਤੋਂ 1 ਸ਼ਾਮਲ ਹਨ।

Corona

ਠੀਕ ਹੋਣ ਵਾਲੇ 341 ਮਰੀਜ਼ਾ ਵਿੱਚ ਲੁਧਿਆਣਾ ਤੋਂ 152, ਹੁਸ਼ਿਆਰਪੁਰ ਤੋਂ 53, ਸੰਗਰੂਰ ਤੋਂ 29, ਫਾਜ਼ਿਲਕਾ ਤੋਂ 29, ਮੁਹਾਲੀ ਤੋਂ 21, ਫਿਰੋਜ਼ਪੁਰ ਤੋਂ 16, ਫਰੀਦਕੋਟ ਤੋਂ 14, ਪਠਾਨਕੋਟ ਤੋਂ 13, ਐਸ.ਬੀ.ਐਸ. ਨਗਰ ਤੋਂ 10, ਬਰਨਾਲਾ ਤੋਂ 3 ਅਤੇ ਮੁਕਤਸਰ ਤੋਂ 1 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 17063 ਹੋ ਗਈ ਹੈ, ਜਿਸ ਵਿੱਚੋਂ 11075 ਠੀਕ ਹੋ ਗਏ ਹਨ ਅਤੇ 405 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 5583 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ