ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਮਹਿੰਦਰਗੜ੍ਹ &#...

    ਮਹਿੰਦਰਗੜ੍ਹ ‘ਚ ਨੌਜਵਾਨ ਦੀ ਡੰਡਿਆਂ ਨਾਲ ਕੁੱਟ ਕੇ ਬੇਰਹਿਮੀ ਨਾਲ ਕਤਲ

    ਮਹਿੰਦਰਗੜ੍ਹ ‘ਚ ਨੌਜਵਾਨ ਦੀ ਡੰਡਿਆਂ ਨਾਲ ਕੁੱਟ ਕੇ ਬੇਰਹਿਮੀ ਨਾਲ ਕਤਲ

    ਮਹਿੰਦਰਗੜ੍ਹ। ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਇੱਕ ਵਿਦਿਆਰਥੀ ਦਾ ਡੰਡਿਆਂ ਨਾਲ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 9 ਅਕਤੂਬਰ ਦੀ ਹੈ, ਪਰ ਹੁਣ ਇਹ ਵੀਡੀਓ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਡੇਢ ਦਰਜਨ ਤੋਂ ਵੱਧ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ। ਬਦਮਾਸ਼ਾਂ ਨੂੰ ਫੜਨ ਲਈ ਤਿੰਨ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ।

    ਜਾਣਕਾਰੀ ਅਨੁਸਾਰ ਪਿੰਡ ਬਵਾਨਾ ਦਾ ਰਹਿਣ ਵਾਲਾ ਗੌਰਵ 9 ਅਕਤੂਬਰ ਦੀ ਦੁਪਹਿਰ ਨੂੰ ਮਹਿੰਦਰਗੜ੍ਹ ਤੋਂ ਸਾਈਕਲ ‘ਤੇ ਘਰ ਪਰਤ ਰਿਹਾ ਸੀ। ਫਿਰ ਉਸਨੂੰ ਰਵੀ, ਕੈਪਟਨ, ਅਜੇ, ਮੋਹਨ ਤੋਂ ਇਲਾਵਾ 10 11 ਹੋਰ ਲੋਕਾਂ ਨੇ ਰਸਤੇ ਵਿੱਚ ਪਿੰਡ ਮਾਲਦਾ ਵਿੱਚ ਨਹਿਰ ਦੇ ਕੋਲ ਰੋਕ ਲਿਆ। ਇਕ ਦੋਸ਼ੀ ਵੀਡੀਓ ਬਣਾ ਰਿਹਾ ਸੀ ਅਤੇ ਬਾਕੀ ਉਸ *ਤੇ ਡੰਡਿਆਂ ਨਾਲ ਹਮਲਾ ਕਰਨ ਲੱਗੇ। ਬਦਮਾਸ਼ਾਂ ਨੇ ਗੌਰਵ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਇੱਕ ਵਿਅਕਤੀ ਗੌਰਵ ਨੂੰ ਬਚਾਉਣ ਲਈ ਆਇਆ ਤਾਂ ਬਦਮਾਸ਼ਾਂ ਨੇ ਉਸਨੂੰ ਧੱਕਾ ਦੇ ਕੇ ਦੂਰ ਵੀ ਲੈ ਗਏ।

    ਵੀਡੀਓ ਵਿੱਚ, ਗੌਰਵ ਹੱਥ ਜੋੜ ਕੇ ਉਸਨੂੰ ਛੱਡਣ ਦੀ ਬੇਨਤੀ ਕਰ ਰਿਹਾ ਹੈ, ਪਰ ਬਦਮਾਸ਼ ਉਸ ਉੱਤੇ ਡੰਡਿਆਂ ਦੀ ਵਰਖਾ ਕਰਦੇ ਰਹੇ। ਬਾਅਦ *ਚ ਬਦਮਾਸ਼ ਉਸ ਨੂੰ ਮੌਕੇੋ ਤੇ ਛੱਡ ਕੇ ਭੱਜ ਗਏ। ਗੌਰਵ ਦੇ ਰਿਸ਼ਤੇਦਾਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ, ਜਿੱਥੇ ਗੌਰਵ ਦੀ ਉਸੇ ਦਿਨ ਮੌਤ ਹੋ ਗਈ। ਇਸ ਮਾਮਲੇ ਵਿੱਚ ਮਹਿੰਦਰਗੜ੍ਹ ਪੁਲਿਸ ਸਟੇਸ਼ਨ ਨੇ 6 ਨਾਮਜ਼ਦ ਲੋਕਾਂ ਸਮੇਤ 10 11 ਅਣਪਛਾਤੇ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ।

    ਸੂਤਰਾਂ ਅਨੁਸਾਰ 15 ਸਤੰਬਰ ਨੂੰ ਜਾਗਰਣ ਦੌਰਾਨ ਗੌਰਵ ਅਤੇ ਰਵੀ ਵਿਚਕਾਰ ਕਿਸੇ ਮੁੱਦੇ ਨੂੰ ਲੈ ਕੇ ਝਗੜਾ ਹੋਇਆ ਸੀ। ਉਦੋਂ ਤੋਂ ਹੀ ਰਵੀ ਉਰਫ ਲੰਗੇ ਨਾਲ ਦੁਸ਼ਮਣੀ ਚੱਲ ਰਹੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਨੰਗਲ ਹਰਨਾਥ ਵਾਸੀ ਵਿੱਕੀ ਉਰਫ ਫੁਕਰਾ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦੇ ਰਿਮਾਂਡ *ਤੇ ਲਿਆ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ