ਰੋਹ ’ਚ ਆਏ ਕਿਸਾਨਾਂ ਨੇ ਦੋ ਵਾਹਨਾਂ ਨੂੰ ਲਾਈ ਅੱਗ
(ਏਜੰਸੀ) ਲਖੀਮਪੁਰ ਖੀਰੀ। ਉੱਤਰ ਪ੍ਰਦੇਸ਼ ’ਚ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ’ਚ ਅੱਜ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਇੱਕ ਕਾਰ ਨੇ ਦਰੜ ਦਿੱਤਾ ਇਸ ਹਾਦਸੇ ’ਚ ਤਿੰਨ ਕਿਸਾਨਾਂ ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕੁਝ ਕਿਸਾਨ ਬਨਵੀਰਪੁਰ ਇਲਾਕੇ ’ਚ ਆਪਣੀ ਮੰਗਾਂ ਸਬੰਧੀ ਧਰਨਾ ਦੇ ਰਹੇ ਸਨ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੇ ਲਪੇਟ ’ਚ ਲੈ ਲਿਆ ਇਸ ਹਾਦਸੇ ’ਚ ਤਿੰਨ ਕਿਸਾਨ ਗੰਭੀਰ ਰੂਪ ’ਚ ਜਖ਼ਮੀ ਹੋ ਗਏ।
ਘਟਨਾ ਤੋਂ ਬਾਅਦ ਰੋਹ ’ਚ ਆਏ ਕਿਸਾਨਾਂ ਨੇ ਦੋ ਵਾਹਨਾਂ ਨੂੰ ਅੱਗ ਲਾ ਦਿੱਤੀ ਦਰਅਸਲ ਹੈਲੀਪੈਡ ’ਤੇ ਕਬਜ਼ਾ ਹੋਣ ਦੀ ਜਾਣਕਾਰੀ ਮਿਲਣ ’ਤੇ ਅਜੈ ਮਿਸ਼ਰਾ ਅਤੇ ਕੇਸ਼ਵ ਮੌਰਿਆ ਲਖਨਊ ਤੋਂ ਸੜਕ ਮਾਰਗ ਰਾਹੀਂ ਲਖੀਮਪੁਰ ਜ਼ਿਲ੍ਹਾ ਮੁੱਖ ਦਫ਼ਤਰ ਪਹੁੰਚੇ ਸਨ। ਇੱਥੇ ਯੋਜਨਾਵਾਂ ਦਾ ਲੋਕ ਅਰਪਣ ਕਰਨ ਤੋਂ ਬਾਅਦ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਅਤੇ ਕੇਂਦਰੀ ਰਾਜ ਮੰਤਰੀ ਹੈਲੀਕਾਪਟਰ ਦੀ ਬਜਾਇ ਗੱਡੀ ਰਾਹੀਂ ਬਨਵਾਰੀ ਪਿੰਡ ਜਾ ਰਹੇ ਸਨ ਬਨਵਾਰੀ ਪਿੰਡ ਅਜੈ ਮਿਸ਼ਰਾ ਦਾ ਜੱਦੀ ਪਿੰਡ ਹੈ ਇੱਥੇ ਕੁਸ਼ਤੀ ਮੁਕਾਬਲੇ ਦੀ ਸ਼ੁਰੂਆਤ ਕਰਨੀ ਸੀ ਪ੍ਰਸ਼ਾਸਨ ਨੇ ਬਨਵਾਰੀ ਪਿੰਡ ਦੇ ਨੇੜੇ ਤਣਾਅ ਸਬੰਧੀ ਪਹਿਲਾਂ ਹੀ ਅਲਰਟ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ